Thursday, October 15, 2026
Home Latest ਮਹਿਲ ਕਲਾਂ ਵਿੱਚ ਕੈਨੇਡਾ ਗਈ 22 ਸਾਲਾਂ ਲੜਕੀ ਦੀ ਹਾਰਟ ਅਟੈਕ ਨਾਲ...

ਮਹਿਲ ਕਲਾਂ ਵਿੱਚ ਕੈਨੇਡਾ ਗਈ 22 ਸਾਲਾਂ ਲੜਕੀ ਦੀ ਹਾਰਟ ਅਟੈਕ ਨਾਲ ਹੋਈ ਮੌਤ

ਮਹਿਲ ਕਲਾਂ/ਸ਼ੇਰਪੁਰ (ਦ ਸਟੈਲਰ ਨਿਊਜ਼), ਰਿਪੋਰਟ ਹਰਪ੍ਰੀਤ ਛੰਨਾਂ। ਮਹਿਲ ਕਲਾਂ ਦੇ ਪਿੰਡ ਸਹੌਰ ਦੀ ਲੜਕੀ ਜੋ ਉੱਚ ਸਿੱਖਿਆ ਲਈ ਕੈਨੇਡਾ ਗਈ ਹੋਈ ਸੀ ਉਸਦੀ ਹਾਰਟ ਅਟੈਕ ਨਾਲ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਦਿੰਦੇ ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਧੀ ਮਨਪ੍ਰੀਤ ਕੌਰ ਜਿਸਦੀ ਉਮਰ 22 ਸਾਲ ਹੈ।

Advertisements

ਪਿਛਲੇ ਸਾਲ ਵਿੱਚ ਉਸਨੂੰ ਆਈਲੈਟਸ ਕਰਨ ਉਪਰੰਤ ਉੱਚ ਸਿੱਖਿਆ ਲਈ ਕੈਨੇਡਾ ਭੇਜਿਆ ਸੀ। ਉਹਨਾਂ ਨੇ ਉਸਨੂੰ ਬਾਹਰ ਭੇਜਣ ਲਈ ਇੱਕ ਏਕੜ ਜ਼ਮੀਨ ਵੇਚੀ ਸੀ। ਉਹਨਾਂ ਨੂੰ ਕੈਨੇਡਾ ਦੇ ਹਸਪਤਾਲ ਵਿੱਚੋ ਸੂਚਨਾ ਮਿਲੀ ਕਿ ਉਹਨਾਂ ਦੀ ਲੜਕੀ ਦੀ ਸਾਹ ਰੁਕਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦੇ ਹਾਲਾਤ ਜ਼ਿਆਦਾ ਵਧੀਆ ਨਹੀ ਹਨ ਇਸ ਲਈ ਧੀ ਦੀ ਮ੍ਰਿਤਕ ਦੇਹ ਪਿੰਡ ਲਿਆਉਣ ਲਈ ਮਦਦ ਕੀਤੀ ਜਾਵੇ।

LEAVE A REPLY

Please enter your comment!
Please enter your name here