ਪੰਤੇਕੋਸਟਲ ਕ੍ਰਿਸਚਨ ਪ੍ਰਬੰਧਕ ਕਮੇਟੀ ਖੋਜੇਵਾਲਾ ਅਤੇ ਸਮੂਹ ਸੰਗਤ ਨੇ ਸ਼ਾਂਤੀ ਪੂਰਵਕ ਢੰਗ ਨਾਲ ਭਾਰਤ ਬੰਦ ਨੂੰ ਬਣਾਇਆ ਕਾਮਯਾਬ  

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪੰਤੇਕੋਸਟਲ ਕ੍ਰਿਸਚਨ ਪ੍ਰਬੰਧਕ ਕਮੇਟੀ ਖੋਜੇਵਾਲਾ (ਪੰਜਾਬ)ਦੀ ਸੰਗਤ ਨੇ ਵੱਧ ਚੜਕੇ ਜਿਲਾ ਕਪੂਰਥਲਾ ਚ ਭਾਰਤ ਬੰਦ ਦੀ ਕਾਲ ਨੂੰ ਕਾਮਯਾਬ ਬਣਾਇਆ ਇਸ ਮੌਕੇ ਪ੍ਰਧਾਨ ਸੰਧਾਵਾਲੀਆ ਨੇ ਦੱਸਿਆ ਕਿ ਮਨੀਪੁਰ ਦੇ ਦਰਦਨਾਕ ਕਾਂਡ ਦੇ ਵਿਰੋਧ ਵਿੱਚ 9 ਅਗਸਤ ਦਿਨ ਬੁੱਧਵਾਰ ਨੂੰ ਵੱਖ-ਵੱਖ ਸਮਾਜ ਸੇਵੀ ਅਤੇ ਵੱਖ-ਵੱਖ ਕ੍ਰਿਸਚਨ ਜਥੇਬੰਦੀਆਂ ਵਲੋਂ ਤੇ ਵੱਖ-ਵੱਖ ਹੋਰ ਸਮੂਹ ਮਾਨਵਤਾ ਨੂੰ ਪਿਆਰ ਕਰਨ ਵਾਲੀਆ ਜਥੇਬੰਦੀਆਂ ਵਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ।

Advertisements

ਜਿਸ ਤਹਿਤ ਪੀ, ਸੀ, ਪੀ, ਸੀ, ਦੇ ਚੇਅਰਮੈਨ ਅਤੇ ਦ ਓਪਨ ਡੋਰ ਚਰਚ ਹੈਡ ਕੁਆਰਟਰ ਖੋਜੇਵਾਲਾ (ਪੰਜਾਬ) ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਅਤੇ ਪੀ ਸੀ ਪੀ ਸੀ ਦੀ ਰਹਿਨੁਮਾਈ ਚ ਸੰਗਤ ਨੇ ਸ਼ਾਲੀਮਾਰ ਬਾਗ਼ ਤੋਂ ਲੈਕੇ ਅੰਮ੍ਰਿਤਸਰ ਰੋਡ, ਸਤਿ ਨਾਰਾਇਣ ਬਾਜ਼ਾਰ ਅਤੇ ਹੋਰ ਵੱਖ ਵੱਖ ਬਾਜ਼ਾਰਾਂ ਚ ਸ਼ਾਂਤੀਪੂਰਵਕ ਪੈਦਲ ਮਾਰਚ ਕਢਦੇ ਹੋਏ ਹੁੰਦੇ ਸ਼ਹੀਦ ਭਗਤ ਸਿੰਘ ਚੋਂਕ ਵਿਖੇ ਸਵੇਰ ਤੋਂ ਲੈਕੇ ਦੁਪਹਿਰ ਬਾਦ ਤੱਕ ਸ਼ਾਂਤੀਪੂਰਵਕ ਬੈਠਕੇ ਧਰਨਾ ਲਾਇਆ ਜਿਕਰਯੋਗ ਹੈ ਏਨੀ ਤੇਜ ਗਰਮੀ ਤੇ ਹੁੰਮਸ ਵਾਲੇ ਮੌਸਮ ਚ ਵੀ ਸੈਂਕੜਿਆਂ ਦੀ ਗਿਣਤੀ ਚ ਇਕੱਤਰ ਹੋਈ ਸੰਗਤ ਨੇ ਪੁਰੀ ਹਿੰਮਤ ਵਿਖਾਈ ਸੰਗਤ ਚ ਔਰਤਾਂ ਨੇ ਇਨਸਾਫ ਦੀ ਮੰਗ ਨੂੰ ਲੈਕੇ ਬਣਾਈਆਂ ਤਖਤੀਆਂ ਹੱਥ ਚ ਫੜੀਆਂ ਹੋਈਆਂ ਸਨ ਇਸ ਦੌਰਾਨ ਮੁਕੰਮਲ ਭਾਰਤ ਬੰਦ ਰੱਖਿਆ ਗਿਆ।

ਇੱਥੇ ਹੀ ਕ੍ਰਿਸਚਨ ਵੈੱਲਫੇਅਰ ਐਸੋਸੀਏਸ਼ਨ ਕਪੂਰਥਲਾ ਦੇ ਚੇਅਰਮੈਨ ਸਟੀਫਨ ਹੰਸ ਨੇ ਪੂਰੇ ਕਪੂਰਥਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਮਣੀਪੁਰ ਦੀ ਦਰਦਨਾਕ ਘਟਨਾ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਹੈ ਇਸ ਲਈ ਕੀਤਾ ਬੰਦ ਸਰਕਾਰਾਂ ਪ੍ਰਤੀ ਰੋਸ਼ ਹੈ ਕਿ ਘੱਟਗਿਣਤੀਆਂ ਨੂੰ ਦੇਸ਼ ਚ ਤਸ਼ੱਦਦ ਦਾ ਮਾਹੌਲ ਮਿਲ ਰਿਹਾ ਹੈ ਕਿ ਉਹ ਦੇਸ਼ ਦੇ ਨਾਗਰਿਕ ਨਹੀਂ ਹਨ ਇਸ ਮੌਕੇ ਕਪੂਰਥਲਾ ਦੇ ਪਾਸਟਰ ਬਲਦੇਵ ਕੁਮਾਰ, ਪਾਸਟਰ ਵਿਲੀਅਮ ਬਿੱਟੂ, ਪੀ.ਸੀ.ਪੀ.ਸੀ ਯੂਥ ਪ੍ਰਧਾਨ ਸਾਬੀ ਕਪੂਰਥਲਾ, ਪਾਸਟਰ ਤਰਸੇਮ ਮਸੀਹ, ਫਾਦਰ ਸੁਖਵਿੰਦਰ ਸਿੰਘ ਵਾਇਸ ਸੈਕਟਰੀ ਪਾਸਟਰ ਐਸੋਸੀਏਸ਼ਨ ਬੇਗੋਵਾਲ, ਪ੍ਰਧਾਨ ਜੈ ਰਾਮ ਬੱਧਨ ਕਪੂਰਥਲਾ, ਪ੍ਰਬੰਧਕ ਸੁੱਚਾ ਮਸੀਹ, ਪ੍ਰਬੰਧਕ ਮਥੁਰਾ ਦਾਸ, ਲੰਬੜਦਾਰ ਮਾਂਗੀ ਰਾਮ, ਪ੍ਰਬੰਧਕ ਬਲਵਿੰਦਰ ਕੁਮਾਰ, ਪ੍ਰਬੰਧਕ ਰਾਜਿੰਦਰ ਕੁਮਾਰ, ਪ੍ਰਬੰਧਕ ਬਲਕਾਰ ਬਿੱਟੂ, ਪ੍ਰਬੰਧਕ ਰਾਜੇਸ਼ ਕੰਬੋਜ ਤੇ ਕਪੂਰਥਲਾ ਦੇ ਬਹੁਤ ਸਾਰੇ ਯੂਥ ਨੋਜਵਾਨ ਤੇ ਇਲਾਕੇ ਦੀਆਂ ਸੰਗਤਾਂ ਨੇ ਇਸ ਭਾਰਤ ਬੰਦ ਦੇ ਵਿੱਚ ਹਿੱਸਾ ਲਿਆ।

LEAVE A REPLY

Please enter your comment!
Please enter your name here