Tuesday, October 27, 2026
Home Latest ਨਕੋਦਰ ਦੇ ਦੋ ਸਕੇ ਭਰਾਵਾਂ ਦਾ ਪੈਸੇ ਦੇ ਲੈਣ-ਦੇਣ ਪਿੱਛੇ ਦੋਸਤਾਂ ਨੇ...

ਨਕੋਦਰ ਦੇ ਦੋ ਸਕੇ ਭਰਾਵਾਂ ਦਾ ਪੈਸੇ ਦੇ ਲੈਣ-ਦੇਣ ਪਿੱਛੇ ਦੋਸਤਾਂ ਨੇ ਚਾਕੂ ਮਾਰ ਕੇ ਕੀਤਾ ਕਤਲ

ਨਕੋਦਰ (ਦ ਸਟੈਲਰ ਨਿਊਜ਼),ਪਲਕ। ਹਿਮਾਚਲ ਤੋਂ ਇੱਕ ਦੁਖਦਾਇਕ ਖ਼ਬਰ ਮਿਲੀ ਹੈ। ਜਿੱਥੇ ਹਿਮਾਚਲ ਦੇ ਨਾਲਾਗੜ੍ਹ ਵਿੱਚ ਨਕੋਦਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦਾ ਸ਼ਰੇਆਮ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਰੋਜ਼ੀ-ਰੋਟੀ ਲਈ ਦੋਵੇ ਭਰਾ ਹਿਮਾਚਲ ਗਏ ਸਨ ਅਤੇ ਉਨ੍ਹਾਂ ਦੇ ਹੀ ਦੋਸਤਾਂ ਵੱਲੋਂ ਦੋਵਾਂ ਦਾ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੈਸੇ ਦੇ ਲੈਣ-ਦੇਣ ਪਿੱਛੇ ਦੋਸਤਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

Advertisements

ਮ੍ਰਿਤਕਾਂ ਦੀ ਪਹਿਚਾਣ ਵਰੁਣ ਅਤੇ ਕੁਨਾਲ ਵਜੋਂ ਹੋਈ ਹੈ। ਦੋਸਤਾਂ ਵੱਲੋਂ ਪੈਸਿਆਂ ਲਈ ਵਰੁਣ ਤੇ ਕੁਨਾਲ ਨੂੰ ਹਿਮਾਚਲ ਤੋਂ ਜਲੰਧਰ ਬੁਲਾਇਆ ਗਿਆ ਸੀ ਜਦੋਂ ਉਹ ਜਲੰਧਰ ਨਹੀਂ ਆਏ ਤਾਂ ਦੋਸਤਾਂ ਨੇ ਹਿਮਾਚਲ ਪਹੁੰਚ ਕੇ ਦੋਵਾਂ ਦੀ ਰੇਕੀ ਕੀਤੀ ਤੇ ਫਿਰ ਉਨ੍ਹਾਂ ਦਾ ਕਤਲ ਕਰ ਦਿੱਤਾ। ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਜ਼ਖ਼ਮੀ ਹਾਲਤ ਵਿੱਚ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।

LEAVE A REPLY

Please enter your comment!
Please enter your name here