ਬੋਲੈਰੋ ਗੱਡੀ ਦੇ ਨਦੀ ਵਿੱਚ ਡਿੱਗਣ ਕਾਰਨ ਹੋਈ 6 ਲੋਕਾਂ ਦੀ ਮੌਤ, 4 ਜ਼ਖ਼ਮੀ ਅਤੇ 1 ਲਾਪਤਾ

ਚੰਬਾ (ਦ ਸਟੈਲਰ ਨਿਊਜ਼),ਪਲਕ। ਚੰਬਾ ਜ਼ਿਲ੍ਹੇ ਵਿੱਚ ਤੀਸਾ-ਬੈਰਾਗੜ੍ਹ ਰੋਡ ਤੇ ਤਰਵਾਈ ਪੁਲ ਨੇੜੇ ਬੋਲੈਰੋ ਗੱਡੀ ਸੜਕ ਤੋਂ ਉਲਟ ਗਈ ਅਤੇ ਬੈਰਾ ਨਦੀ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਅਤੇ 4 ਲੋਕ ਜ਼ਖ਼ਮੀ ਹਨ ਜਦਕਿ ਇੱਕ ਲਾਪਤਾ ਹੈ।

Advertisements

ਜਾਣਕਾਰੀ ਮੁਤਾਬਕ ਬੋਲੈਰੋ ਗੱਡੀ ਮੰਗਲੀ ਤੋਂ ਤੀਸਾ ਜਾ ਰਹੀ ਸੀ ਕਿ ਅਚਾਨਕ ਡਰਾਈਵਰ ਦਾ ਗੱਡੀ ਤੋਂ ਕੰਟਰੋਲ ਵਿਗੜਣ ਕਾਰਨ ਇਹ ਹਾਦਸਾ ਵਾਪਰਿਆ ਹੈ। ਐਸਡੀਐਮ ਜੋਗਿੰਦਰ ਪਟਿਆਲ ਨੇ ਦੱਸਿਆ ਕਿ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1 ਦੀ ਭਾਲ ਜਾਰੀ ਹੈ। 3 ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਸੀ।  

LEAVE A REPLY

Please enter your comment!
Please enter your name here