Sunday, October 25, 2026
Home Latest ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਨੇ ਕਾਰਗਿਲ ਜਾਣ ਵਾਲੇ ਬਾਈਕ ਸਵਾਰਾਂ...

ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਨੇ ਕਾਰਗਿਲ ਜਾਣ ਵਾਲੇ ਬਾਈਕ ਸਵਾਰਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ- ਧਰੂਵ ਨਾਰੰਗ। ਰੋਪੜ ਤੋਂ ਕਾਰਗਿਲ ਜਾਣ ਵਾਲੇ ਬਾਈਕ ਸਵਾਰਾਂ ਨੂੰ ਨਗਰ ਕੌਂਸਲ ਰੋਪੜ ਦੇ ਪ੍ਧਾਨ ਸੰਜੇ ਵਰਮਾ ਬੇਲੇ ਵਾਲੇ, ਬਲਵਿੰਦਰ ਸਿੰਘ ਲਾਡੀ, ਸ਼ਕਤੀ ਪ੍ਰਸਾਦ ਅਤੇ ਸੋਹਨ ਲਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਬਾਈਕ ਸਵਾਰਾਂ ਨੂੰ ਪ੍ਰੇਰਿਤ ਕਰਨ ਲਈ ਗੌਰਵ ਸ਼ੁਕਲਾ, ਸੰਨੀ ਸ਼ੁਕਲਾ, ਕਵਿਤਾ ਸ਼ਰਮਾ ਅਤੇ ਰਣਜੀਤ ਕੌਰ ਵੀ ਮੌਜੂਦ ਸਨ। ਬਾਈਕਰਾਂ ਦਾ ਮੁੱਖ ਉਦੇਸ਼ ਭਾਰਤੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨਾ ਅਤੇ ਬਿਨਾਂ ਦਵਾਈਆਂ ਦੇ ਕੁਦਰਤੀ ਇਲਾਜਾਂ ਬਾਰੇ ਜਾਗਰੂਕਤਾ ਫੈਲਾਉਣਾ ਹੈ।

Advertisements

ਈ-ਬਾਈਟੋਰੀਅਮ ਪ੍ਰਾਈਵੇਟ ਲਿਮਟਿਡ ਦੇ ਮੈਂਬਰ ਅਤੇ ਬਾਈਕਰਜ਼ ਟੀਮ ਇਸ ਮਿਸ਼ਨ ‘ਤੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ, ਬਾਈਕਰਾਂ ਦੀ ਟੀਮ ਵਿੱਚ ਮੁੱਖ ਤੌਰ ‘ਤੇ ਐਮ ਕੁਮਾਰ, ਅਮਜਦ ਖਾਨ ਅਤੇ ਅਮਰੀਕ ਸਿੰਘ ਸ਼ਾਮਲ ਹਨ। ਈ-ਬਾਇਟੋਰੀਅਮ ਪ੍ਰਾਈਵੇਟ ਲਿਮਟਿਡ ਨੇ ਜਾਗਰੂਕਤਾ ਫੈਲਾਉਣ ਲਈ ਮਿਲਾਪ, ਰਾਇਲ ਐਨਫੀਲਡ, ਉਡਾਨ ਐਨਜੀਓ ਅਤੇ ਹੋਰਾਂ ਦੇ ਨਾਲ ਮਿਸ਼ਨ ਨੂੰ ਸਹਿ-ਪ੍ਰਾਯੋਜਿਤ ਕੀਤਾ ਹੈ। ਇਸ ਮੈਗਾ ਈਵੈਂਟ ਵਿੱਚ ਭਾਰਤ ਭਰ ਦੇ ਵੱਖ-ਵੱਖ ਰਾਜਾਂ ਤੋਂ 1000 ਤੋਂ ਵੱਧ ਬਾਈਕਰ ਹਿੱਸਾ ਲੈਣਗੇ। ਇਸ ਤੋਂ ਇਲਾਵਾ ਇਹ ਬਾਈਕਰ 15 ਅਗਸਤ 2023 ਨੂੰ ਆਜਾਦੀ ਦਿਵਸ ਮੌਕੇ ਫਲੈਗ ਮਾਰਚ ਵਿਚ ਭਾਰਤੀ ਸੈਨਾ ਨਾਲ ਭਾਗ ਲੈਣਗੇ।

LEAVE A REPLY

Please enter your comment!
Please enter your name here