ਦੁਖਦ: ਪਿੰਡ ਜਲਾਲ ਦੀ ਰਹਿਣ ਵਾਲੀ ਜਸਮੀਨ ਕੌਰ ਦੀ ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਹੋਈ ਮੌਤ

ਬਠਿੰਡਾ (ਦ ਸਟੈਲਰ ਨਿਊਜ਼), ਪਲਕ। ਕੈਨੇਡਾ ਤੋਂ ਇੱਕ ਦੁੱਖਦਾਈ ਖ਼ਬਰ ਮਿਲੀ ਹੈ। ਜਿੱਥੇ ਸੜਕ ਹਾਦਸੇ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ, ਜੋ ਕਿ ਪੰਜਾਬ ਦੀ ਰਹਿਣ ਵਾਲੀ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਜਸਮੀਨ ਕੌਰ ਗੌਂਦਾਰਾ ਦੀ ਉਮਰ 21 ਸਾਲ ਸੀ ਅਤੇ ਉਹ ਪਿੰਡ ਜਲਾਲ ਦੀ ਰਹਿਣ ਵਾਲੀ ਸੀ। ਉਸ ਦਾ ਪਿਛਲੇ ਸਾਲ ਹੀ ਸਤਵਿੰਦਰ ਸਿੰਘ ਵਾਸੀ ਵਾਂਦਰ ਨਾਲ ਵਿਆਹ ਹੋਇਆ ਸੀ।

Advertisements

ਵਿਆਹ ਤੋਂ ਬਾਅਦ ਜਸਮੀਨ ਉਚੇਰੀ ਵਿੱਦਿਆ ਲਈ ਕੈਨੇਡਾ ਚੱਲੀ ਗਈ ਸੀ। ਪਰਿਵਾਰਿਕ ਮੈਂਬਰਾਂ ਮੁਤਾਬਕ ਜਸਮੀਨ ਕੌਰ ਕੈਨੇਡਾ ਵਿੱਚ ਸ਼ਾਮ ਸਮੇਂ ਆਪਣੇ ਘਰ ਪਰਤਦੇ ਦੌਰਾਨ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਜ਼ਖ਼ਮੀ ਹਾਲਤ ਵਿੱਚ ਜਸਮੀਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ  ਦਿੱਤਾ। ਜਸਮੀਨ ਕੌਰ ਦੀ ਮੌਤ ਦੀ ਖ਼ਬਰ ਸੁਣ ਕੇ ਸਾਰੇ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਸੌਗ ਦੀ ਲਹਿਰ ਦੌੜ ਪਈ।

LEAVE A REPLY

Please enter your comment!
Please enter your name here