Thursday, October 29, 2026
Home Latest ਰੋਹਤਕ ਦੀ ਮਹਿਲਾ ਪਹਿਲਵਾਨ ਸਵਿਤਾ ਦਲਾਲ ਨੇ ਅੰਡਰ-20 ਵਿਸ਼ਵ ਚੈਂਪੀਅਨਸ਼ਿਪ ਵਿੱਚ ਹਾਸਲ...

ਰੋਹਤਕ ਦੀ ਮਹਿਲਾ ਪਹਿਲਵਾਨ ਸਵਿਤਾ ਦਲਾਲ ਨੇ ਅੰਡਰ-20 ਵਿਸ਼ਵ ਚੈਂਪੀਅਨਸ਼ਿਪ ਵਿੱਚ ਹਾਸਲ ਕੀਤਾ ਸੋਨ ਤਗਮਾ

ਹਰਿਆਣਾ (ਦ ਸਟੈਲਰ ਨਿਊਜ਼), ਪਲਕ। ਹਰਿਆਣਾ ਦੇ ਰੋਹਤਕ ਦੀ ਮਹਿਲਾ ਪਹਿਲਵਾਨ ਸਵਿਤਾ ਦਲਾਲ ਨੇ ਅੰਡਰ-20 ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਹੈ। ਗੋਲਡ ਜੇਤੂ ਪਹਿਲਵਾਨ ਸਵਿਤਾ ਪਿੰਡ ਪਿਲਾਨਾ ਦੀ ਵਸਨੀਕ ਹੈ ਅਤੇ ਸਰ ਛੋਟੂਰਾਮ ਸਟੇਡੀਅਮ ਦੇ ਕੁਸ਼ਤੀ ਅਖਾੜੇ ਵਿੱਚ ਅਭਿਆਸ ਕਰਦੀ ਹੈ। ਇਹ ਚੈਂਪੀਅਨਸ਼ਿਪ 20 ਅਗਸਤ ਤੱਕ ਜਾਰਡਨ ਵਿੱਚ ਚੱਲ ਰਹੀ ਹੈ।

Advertisements

ਮੁਕਾਬਲੇ ਦੇ ਪਹਿਲੇਕ ਦੌਰ ਤੋਂ ਬਾਅਦ 9 ਅੰਕਾਂ ਦੀ ਬੜ੍ਹਤ ਬਣਾ ਲਈ। ਦੂਸਰੇ ਦੌਰ ਦੀ ਸ਼ੁਰੂਆਤ ਵਿੱਚ ਇੱਕ ਵੀ ਅੰਕ ਬਿਨਾਂ ਗੁਆਏ ਮੁਕਾਬਲਾ ਜਿੱਤਿਆ। ਇਸ ਤੋਂ ਪਹਿਲਾਂ ਵੀ ਸਵਿਤਾ ਦਲਾਲ ਕਈ ਮੈਂਡਲ ਜਿੱਤ ਚੁੱਕੀ ਹੈ। ਸਵਿਤਾ ਨੇ ਇਸ ਸੀਜ਼ਨ ਵਿੱਚ 4 ਸੋਨ ਤਗਮੇ ਆਪਣੇ ਨਾਂ ਕੀਤੇ ਹਨ। ਜਿਸ ਤੋਂ ਪਰਿਵਾਰ, ਅਖਾੜੇ ਅਤੇ ਜ਼ਿਲ੍ਹੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।

LEAVE A REPLY

Please enter your comment!
Please enter your name here