ਅੱਡਾ ਦੋਸੜਕਾ ਕੋਪਰੇਟਿਵ ਸੁਸਾਇਟੀ ਦੇ ਸੱਕਤਰ ਨੂੰ ਗ੍ਰਿਫਤਾਰ ਨਾ ਕਰਨ ਦੇ ਚੱਲਦੇ ਪੁਲਿਸ ਖਿਲਾਫ ਪਿੰਡ ਵਾਸੀਆਾਂ ਨੇ ਲਗਾਇਆ ਜਾਮ

ਹਰਿਆਣਾ (ਦ ਸਟੈਲਰ ਨਿਊਜ਼), ਪ੍ਰੀਤੀ ਪਰਾਸ਼ਤ। ਕੋ-ਅਪਰੇਟਿਵ ਸੁਸਾਇਟੀ ਧੂਤਕਲਾਂ ਵਿਖੇ ਹੋਈ ਹੇਰਾਫੇਰੀ ਦੇ ਮੱਦੇਨਜ਼ਰ ਸਕੱਤਰ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਦਰਜ਼ ਹੋਏ ਮਾਮਲੇ ਦੇ ਸਬੰਧ ’ਚ ਅੱਜ ਤੱਕ ਪੁਲਿਸ ਵਲੋਂ ਉਸ ਨੂੰ ਗ੍ਰਿਫਤਾਰ ਨਾ ਕਰਨ ਅਤੇ ਭੂੰਗਾ ਪੁਲਿਸ ਚੌਕੀ ਦੇ ਇੰਚਾਰਜ਼ ਜਗਦੀਸ਼ ਕੁਮਾਰ ਦੀ ਬਦਲੀ ਕਰਵਾਉਣ ਸਬੰਧੀ ਲੋਕਾਂ ਵਲੋਂ ਅੱਡਾ ਦੋਸੜਕਾ ਵਿਖੇ ਸੜਕ ਜਾਮ ਕਰਕੇ ਰੋਸ ਪ੍ਰਦਸ਼ਨ ਕੀਤਾ ਗਿਆ।

Advertisements

ਇਸ ਮੌਕੇ ਰਘਵੀਰ ਸਿੰਘ, ਪ੍ਰੀਤਮ ਸਿੰਘ, ਜਸਵੀਰ ਸਿੰਘ, ਹਰਵਿੰਦਰ ਸਿੰਘ, ਪ੍ਰਦੀਪ ਸਿੰਘ, ਜਤਿੰਦਰ ਸਿੰਘ, ਬਲਵੀਰ ਸਿੰਘ, ਜਗਤਾਰ ਸਿੰਘ, ਸੁਰਜੀਤ ਸਿੰਘ, ਦਿਲਪ੍ਰੀਤ ਸਿੰਘ, ਜਸਕਰਨ ਸਿੰਘ, ਜਸਪ੍ਰੀਤ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਬਾਸ਼ਾ, ਜਸਮਨਦੀਪ ਸਿੰਘ, ਸੁਖਜਿੰਦਰ ਸਿੰਘ,ਕੁਲਵਿੰਦਰ ਕੌਰ, ਜਸਵੀਰ ਕੌਰ ਤੇ ਸੁਖਦੇਵ ਕੌਰ ਨੇ ਦੱਸਿਆ ਕਿ ਬਲਵੀਰ ਸਿੰਘ ਪੱਤਰ ਚਮਨਲਾਲਵਾਸੀਪਿੰਡਧੂਤਕਲਾਂ ਜੋ ਕੋ-ਅਪਰੇਟਿਵ ਸੁਸਾਇਟੀ ਧੂਤਕਲਾਂ ਦਾਸੈਕਟਰੀ ਹੈ, ਜਿਸ ਨੇ ਕਥਿਤ ਤੌਰ ’ਤੇ ਅਨੇਕਾਂ ਮੈਬਰਾਂ ਦੇ ਪੈਸਿਆਂ ਨਾਲਹੇਰਾਫੇਰੀਕੀਤੀਜਿਸ ਸਬੰਧੀ ਹੀ ਮੱਖਣ ਸਿੰਘ ਪੁੱਤਰ ਰਣਜੀਤ ਸਿੰਘ ਪਿੰਡਧੂਤਕਲਾਂ ਦੀਸ਼ਿਕਾਇਤ’ਤੇ ਬਲਵੀਰ ਸਿੰਘ ਖਿਲਾਫ 25 ਜੁਲਾਈ 2023 ਨੂੰ ਮਾਮਲਾਦਰਜ਼ ਕੀਤਾ ਗਿਆ ਪਰ ਏ.ਐਸ.ਆਈ ਜਗਦੀਸ਼ ਕੁਮਾਰ ਚੌਕੀ ਇੰਚਰਾਜ਼ ਭੂੰਗਾ ਦੀਮਿਲੀਭੁਗਤ ਦੇ ਚੱਲਦੇ ਉਸ ਨੂੰ ਗ੍ਰਿਫਤਾਰਨਹੀਕੀਤਾ ਗਿਆ ਉਲਟਾ ਪੀੜਤਪਰਿਵਾਰਕਮੈਬਰਾਂ ਨੂੰ ਹੀ ਪੁਲਿਸ ਵਲੋਂ ਤੰਗ ਪ੍ਰੇਸ਼ਾਨਕਰਨਾ ਸ਼ੁਰੂ ਕਰ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਸਾਨੂੰਰੋਡਜਾਮਕਰਨਦਾ ਕੋਈ ਸ਼ੌਕ ਨਹੀ ਹੈ, ਇਹ ਰੋਡਜਾਮਸਿਰਫ ਪੁਲਿਸ ਵਲੋਂ ਕਾਰਵਾਈਨਾਕਰਨ ਦੇ ਖਿਲਾਫਲਗਾਇਆ ਗਿਆ।ਉਨ੍ਹਾਂ ਕਿਹਾ ਕਿ ਪਿੰਡਵਾਸੀਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਸ਼ਿਕਾਇਤਾਂ ਦਰਜ਼ ਕਰਵਾਈਆਂ ਜੋ ਭੂੰਗਾ ਚੌਕੀ ਆ ਚੁੱਕੀਆਂ ਸਨਪਰ ਪੁਲਿਸ ਨੇ ਕਾਰਵਾਈਨਹੀਕੀਤੀ ਗਈ, ਜਿਸ ਤੋਂ ਬਾਅਦਪੀੜਤਪਰਿਵਾਰਾਂ ਨੇ ਭਾਰਤੀਕਿਸਾਨਯੂਨੀਅਨ ਦੇ ਸਹਿਯੋਗ ਨਾਲਡਾ. ਰਵਜੋਤ ਸਿੰਘਵਿਧਾਇਕਹਲਕਾਸ਼ਾਮਚੁਰਾਸੀਨਾਲ ਮੁਲਾਕਾਤ ਕੀਤੀ,ਜਿਨ੍ਹਾਂ ਨੇ ਡੀ.ਐਸ.ਪੀਨੂੰ ਕਾਰਵਾਈਕਰਨਲਈ ਕਿਹਾ ਕਿ ਪਰ ਅੱਜ ਤੱਕ ਪੁਲਿਸ ਨੇ ਦਿੱਤੀਆਂ ਗਈਆਂ ਸ਼ਿਕਾਇਤਾਂ ’ਤੇ ਕਾਰਵਾਈਨਹੀਕੀਤੀ, ਜਿਸ ਤੇ ਸਿੱਧ ਹੋ ਗਿਆ ਹੈ ਕਿ ਪੁਲਿਸ ਪਾਰਟੀਕਥਿਤ ਦੋੋਸ਼ੀਨੂੰਆਨੇ ਬਹਾਨੇ ਬਚਉਣ ’ਚ ਮਦਦਕਰਰਹੀਹੈ।ਉਨ੍ਹਾਂ ਕਿਹਾ ਕਿ ਜਦ ਅੱਜ ਰੋਡਜਾਮਕਰਨਬਾਰੇ ਪੁਲਿਸ ਪਤਾ ਲੱਗਿਆਤਲਵਿੰਦਰ ਸਿੰਘਡੀ.ਐਸ.ਪੀ, ਗੁਰਪ੍ਰੀਤ ਸਿੰਘ ਐਸ.ਐਚ.ਓਹਰਿਆਣਾਭਾਰੀ ਪੁਲਿਸ ਪਾਰਟੀਨਾਲਪਿੰਡਧੂਤਕਲਾਂ ਆ ਗਏ ਜਿਥੇ ਲੋਕਾਂ ਨੇ ਉਨ੍ਹਾਂ ’ਤੇ ਕੋਈ ਵੀਵਿਸ਼ਵਾਸ਼ਨਹੀਕੀਤਾ।

ਇਸ ਮੌਕੇ ਭਾਰਤੀਕਿਸਾਨਯੂਨੀਅਨ (ਕਾਦੀਆਂ) ਵਲੋਂ ਪਰਵਿੰਦਰ ਸਿੰਘ, ਹਰਦੀਪ ਸਿੰਘ,ਰਜਿੰਦਰਪਾਲ ਸਿੰਘ, ਅਵਤਾਰ ਸਿੰਘ, ਜਸਵੀਰ ਸਿੰਘ ਹੂਸੈਨਪੁਰ ਗੁਰੂ ਕਾ ਅਤੇ ਹੋਰਸਾਥੀਵੀ ਇਸ ਰੋਡਜਾਮ ਦੇ ਸਮਰਥਨ ’ਚ ਆ ਗਏ ਜਿਨ੍ਹਾਂ ਨੇ ਪੀੜਤਪਿੰਡਵਾਸੀਆਂ ਅਤੇ ਪੁਲਿਸ ਨਾਲ ਗੱਲਬਾਤ ਕੀਤੀ ਤੇ ਮੌਕੇ ’ਤੇ ਡੀ.ਐਸ.ਪੀਤਲਵਿੰਦਰ ਸਿੰਘ ਨੇਧਰਨਾਕਾਰੀਆਂ ਨੂੰਵਿਸ਼ਵਾਸ਼ ਦੁਵਾਇਆ ਕਿ ਜਿਹੜੇ ਪੀੜਤਪਰਿਵਾਰਾਂ ਦੀਆਂ ਸ਼ਿਕਾਇਤਾਂ ਆਨਲਾਇਨ ਆ ਚੁੱਕੀਆਂ ਹਨ, ਉਨ੍ਹਾਂ ਦੇ ਬਿਆਨਦਰਜ਼ ਕਰਕੇ ਮਾਮਲਾਦਰਜ਼ ਕੀਤਾ ਜਾਏਗਾ, ਏ.ਐਸ.ਆਈ ਜਗਦੀਸ਼ ਕੁਮਾਰ ਚੌਕੀ ਇੰਚਾਰਜ਼ ਭੂੰਗਾ ਦੀਬਦਲੀਕਰਨ ਤੇ ਦੋਸ਼ੀ ਨੂੰ ਇਕ ਹਫਤੇ ’ਚ ਗ੍ਰਿਫਤਾਰਕੀਤਾ ਜਾਏਗਾਤੇ ਪਿੰਡਵਾਸੀਆਂ ਵਲੋਂ ਡੀ.ਐਸ.ਪੀਵਲੋਂ ਦਿੱਤੇ ਗਏ ਭਰੋਸੇ ਤੋਂ ਬਾਅਦਲਗਾਇਆ ਗਿਆ ਜਾਮਖੋਲ ਦਿੱਤਾ ਗਿਆ ਤੇ ਨਾਲ ਹੀ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀ ਹੋਈਆਂ ਤਾਂ ਵੱਡੇ ਪੱਧਰ ’ਤੇ ਸੰਘਰਸ਼ ਹੋਏਗਾ, ਜਿਸ ਦੇ ਜਿਮੇਵਾਰਸਰਕਾਰ ਤੇ ਪੁਲਿਸ ਪ੍ਰਸਾਸ਼ਨ ਹੋਏਗਾ।

LEAVE A REPLY

Please enter your comment!
Please enter your name here