ਸਕੇ ਭਰਾਵਾਂ ਨੇ ਬਿਆਸ ਦਰਿਆ ਵਿੱਚ ਮਾਰੀ ਛਾਲ, ਭਾਲ ਜਾਰੀ, ਐਸਐਚਓ ਨਵਦੀਪ ਸਿੰਘ ਤੇ ਲੱਗੇ ਮਰਨ ਲਈ ਮਜਬੂਰ ਕਰਨ ਦੇ ਆਰੋਪ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਐੱਸਐੱਚਓ ਵੱਲੋਂ ਅਪਮਾਨਿਤ ਕੀਤੇ ਜਾਣ ਮਗਰੋਂ ਦੋ ਸਕੇ ਭਰਾਵਾਂ ਨੇ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ। ਦੋਵਾਂ ਦੀ ਭਾਲ ਅਜੇ ਤੱਕ ਨਹੀਂ ਹੋ ਸਕੀ ਹੈ। ਸ਼ਿਕਾਇਤਕਰਤਾ ਮਾਨਵਦੀਪ ਸਿੰਘ ਨਿਵਾਸੀ ਮੋਗਾ ਹਾਲ ਵਾਸੀ ਜਲੰਧਰ ਨੇ ਦੱਸਿਆ ਕਿ ਉਹ 14 ਅਗਸਤ ਨੂੰ ਆਪਣੇ ਦੋਸਤ ਦੀ ਭੈਣ ਪਰਮਿੰਦਰ ਕੌਰ ਦੇ ਪਤੀ ਤੇ ਸਹੁਰੇ ਪਰਿਵਾਰ ਖਿਲਾਫ ਪੰਚਾਇਤ ਕਰਨ ਲਈ ਗਏ ਸਨ। ਉਸ ਦੇ ਬਾਅਦ ਮਾਨਵਜੀਤ ਸਿੰਘ ਢਿੱਲੋਂ ਤੇ ਉਸਦੇ ਦੋਸਤ ਵੀ ਨਾਲ ਗਏ ਸਨ। ਮਾਨਵਦੀਪ ਸਿੰਘ ਨੇ ਆਰੋਪ ਲਗਾਇਆ ਕਿ ਥਾਣੇ ਜਾਣ ਤੋਂ ਬਾਅਦ ਮਾਨਵਜੀਤ ਨੇ ਐੱਸਐੱਚਓ ਨਵਦੀਪ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਉਸ ਨੇ ਬਹੁਤ ਬੁਰੇ ਵਿਵਹਾਰ ਨਾਲ ਗੱਲ ਕੀਤੀ ਤੇ 16 ਅਗਸਤ ਨੂੰ ਦੁਆਰਾ ਆਉਣ ਲਈ ਕਿਹਾ।

Advertisements

16 ਅਗਸਤ ਨੂੰ ਉਹ ਕਿਸੇ ਕੰਮ ਲਈ ਬਾਹਰ ਗਿਆ ਸੀ, ਤਾਂ ਬਾਕੀ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਪੁਲਿਸ ਸਟੇਸ਼ਨ ਗਏ। ਉੱਥੇ ਦੂਜੀ ਧਿਰ ਵੀ ਮੌਜੂਦ ਸੀ। ਇਸ ਦੌਰਾਨ ਖੂਬ ਬਹਿਰਬਾਜ਼ੀ ਹੋਈ। ਬਹਿਸਬਾਜ਼ੀ ਦੌਰਾਨ ਲੜਕੇ ਪੱਖ ਨੇ ਪਰਮਿੰਦਰ ਕੌਰ ਅਤੇ ਮਾਨਵਜੀਤ ਨਾਲ ਬਹੁਤ ਬਹੁਤ ਬੁਰਾ ਵਿਵਹਾਰ ਕੀਤਾ ਪਰ ਮੌਕੇ ਤੇ ਮੌਜੂਦ ਪੁਲਿਸ ਨੇ ਵਿਰੋਧੀ ਧਿਰ ਨੂੰ ਬਾਹਰ ਕੱਢਣ ਦੀ ਬਜਾਏ ਪਰਮਿੰਦਰ ਅਤੇ ਮਾਨਵਜੀਤ ਨੂੰ ਬਾਹਰ ਕੱਢ ਦਿੱਤਾ। ਕੁੱਝ ਸਮੇਂ ਬਾਅਦ ਪੁਲਿਸ ਮੁਲਾਜ਼ਮ ਮਾਨਵਜੀਤ ਨੂੰ ਐੱਸਐੱਚਓ ਨਵਦੀਪ ਕੋਲ ਲੈ ਗਏ। ਥਾਣੇ ਅੰਦਰ ਲਿਜਾਉਣ ਮਗਰੋਂ ਥਾਣੇ ਅੰਦਰੋਂ ਚੀਕਾਂ ਦੀ ਆਵਾਜ਼ ਆਈ। ਪਰਿਵਾਰ ਅੰਦਰ ਗਿਆ ਤਾਂ ਉਨ੍ਹਾਂ ਦੇ ਸਾਹਮਣੇ ਮਾਨਵਜੀਤ ਸਿੰਘ ਨੂੰ ਥੱਪੜ ਮਾਰੇ, ਜਿਸ ਨਾਲ ਉਸ ਦੀ ਪਗੜੀ ਉਤਰ ਗਈ ਤੇ ਉਸਨੂੰ ਖੂਬ ਕੁੱਟਿਆ ਗਿਆ।

ਜਿਸ ਤੋਂ ਬਾਅਦ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਜਦੋਂ ਇਹ ਗੱਲ ਜਸ਼ਨਬੀਰ ਨੂੰ ਪਤਾ ਲੱਗੀ ਤਾਂ ਉਸਨੇ ਇਹ ਗੱਲ ਦਿਲ ਤੇ ਲੈ ਲਈ। ਜ਼ਮਾਨਤ ਮਗਰੋਂ ਜਦੋਂ ਮਾਨਵਜੀਤ ਘਰ ਆ ਗਿਆ। ਉਸ ਦਿਨ ਜਸ਼ਨਦੀਪ ਬਿਨਾਂ ਦੱਸੇ ਘਰੋਂ ਬਾਹਰ ਨਿਕਲ ਗਿਆ। ਮਾਨਵਜੀਤ ਨੇ ਜਸ਼ਨ ਨੂੰ ਫੋਨ ਕੀਤਾ ਤਾੰ ਉਸ ਨੇ ਕਿਹਾ ਕਿ ਐਸਐਚਓ ਨੇ ਆਪਣੇ ਅਹੁਦੇ ਦਾ ਨਾਜਾਇਜ ਫਾਇਦਾ ਚੁੱਕਿਆ ਹੈ ਅਤੇ ਉਸਦਾ ਦਿਲ ਕ ਰਿਹਾ ਹੈ ਕਿ ਉਹ ਦਰਿਆ ਵਿਚ ਛਾਲ ਮਾਰ ਕੇ ਮਰ ਜਾਵੇ। ਇਨੇੰ ਨੂੰ ਮਾਨਵਜੀਤ ਵੀ ਬਿਆਸ ਦਰਿਆ ਦੇ ਪੁਲ ਤੇ ਪਹੁੰਚ ਗਿਆ ਅਤੇ ਇਸੇ ਦੌਰਾਨ ਜਸ਼ਨ ਨੇ ਪੁਲ ਤੋੰ ਛਾਲ ਮਾਰ ਦਿੱਤੀ ਅਤੇ ਉਸਦੇ ਮਗਰ ਹੀ ਮਾਨਵ ਨੇ ਵੀ ਦਰਿਆ ਵਿੱਚ ਛਾਲ ਮਾਰ ਦਿੱਤੀ। ਇਸਦੀ ਸੂਚਨਾ ਮਿਲਦੇ ਹੀ ਥਾਣਾ ਤਲਵੰਡੀ ਚੌਧਰੀਆਂ ਨੂੰ ਮਿਲੀ ਤਾੰ ਉਹਸਨੇ ਤੁਰੰਤ ਮੌਕੇ ਤੇ ਪਹੁੰਚ ਕੇ ਦੋਹਾੰ ਦੀ ਭਾਲ ਸ਼ੁਰੂ ਕਰ ਦਿੱਤੀ ਸੀ।

ਇਸ ਸਬੰਧੀ ਐਸਐੱਚਓ ਨਵਦੀਪ ਸਿੰਘ ਨੇ ਕਿਹਾ ਕਿ ਪੁਲਿਸ ਤੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਮਾਨਵਜੀਤ ਸਿੰਘ ਨੇ ਪੰਚਾਇਤ ਦੌਰਾਨ ਲੇਡੀ ਕਾਂਸਟੇਬਲ ਜਗਜੀਤ ਕੌਰ ਨਾਲ ਬਦਸਲੂਕੀ ਕੀਤੀ ਸੀ ਜਿਸ ਦੀ ਗਵਾਹੀ ਲੜਕੀ ਪੱਖ ਨੇ ਲਿਖਿਤ ਵਿੱਚ ਦਿੱਤੀ ਹੈ ਤੇ ਲੇਡੀ ਕਾਂਸਟੇਬਲ ਦੀ ਸ਼ਿਕਾਇਤ ਤੇ ਕਾਰਵਾਈ ਕੀਤੀ ਸੀ।

ਥਾਣਾ ਸੁਲਤਾਨਪੁਰ ਲੋਧੀ ਦੇ ਡੀਐਸਪੀ ਬਬਨਦੀਪ ਨੇ ਕਿਹਾ ਕਿ ਇਸ ਸੰਬੰਧ ਵਿਚ ਲਿਖਿਤ ਸ਼ਿਕਾਇਤ ਮਿਲੀ ਹੈ, ਜਿਸਦੀ ਜਾੰਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾੰ ਦੱਸਿਆ ਕਿ ਮਾਨਵ ਤੇ ਜਸ਼ਨ ਦੀ ਭਾਲ ਜਾਰੀ ਹੈ ਅਤੇ ਜਾੰਚ ਉਪਰਾੰਤ ਆਰੋਪੀਆਂ ਖਿਲਾਉ ਕਾਰਵਾਈ ਕੀਤੀ ਜਾਵੇਗੀ।

ਜਿਕਰਯੋਗ ਹੈ ਕਿ ਐਸਐਚਓ ਨਵਦੀਪ ਸਿੰਘ ਓਹੀ ਥਾਣੇਦਾਰ ਹੈ ਜਿਸਨੇ ਫਗਵਾੜਾ ਵਿਖੇ ਕਰੋਨਾ ਕਾਲ ਵਿਚ ਚੈਕਿੰਗ ਦੌਰਾਨ ਲੱਤ ਮਾਰ ਕੇ ਸਬਜੀ ਵਾਲੇ ਦੀ ਟੋਕਰੀ ਸੁਟ ਦਿੱਤੀ ਸੀ ਅਤੇ ਅਕਸਰ ਹੀ ਇਸ ਤੇ ਜਨਤਾ ਨਾਲ ਭੈੜਾ ਵਵਹਾਰ ਕਰਨ ਦੇ ਆਰੋਪਾਂ ਦੇ ਚਲਦੇ ਇਹ ਚਰਚਾਵਾਂ ਚ ਰਹਿੰਦਾ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵਿਭਾਗ ਐਸਐਚਓ ਤੇ ਕੀ ਕਾਰਵਾਈ ਕਰਦਾ ਹੈ, ਜਾਂ ਫੇਰ ਉਸ ਨੂੰ ਬਚਾਉਣ ਲਈ ਪਹਿਲਾਂ ਦੀ ਤਰਾੰ ਹੀ ਉਸ ਦੀਆਂ ਗਲਤੀਆਂ ਤੇ ਪਰਦਾ ਪਾ ਦਿੱਤਾ ਜਾੰਦਾ ਹੈ। ਹੁਸ਼ਿਆਰਪੁਰ ਵਿੱਚ ਤੈਨਾਤੀ ਦੌਰਾਨ ਵੀ ਇਸ ਦਾ ਵਿਵਹਾਰ ਬਹੁਤਾ ਚੰਗਾ ਨਹੀੰ ਸੀ, ਜਿਸਦੇ ਚਲਦੇ ਇਸ ਨੂੰ ਇੱਥੋੰ ਬਦਲਾ ਦਿੱਤਾ ਗਿਆ ਸੀ।

LEAVE A REPLY

Please enter your comment!
Please enter your name here