ਵਿਧਾਇਕ ਅਜੀਤਪਾਲ ਕੋਹਲੀ ਵੱਲੋਂ ਬੇਬੁਨਿਆਦ ਇਲਜ਼ਾਮ ਲਗਾਉਣ ਵਾਲਿਆਂ ਨੂੰ ਦੋਸ਼ ਸਿੱਧ ਕਰਨ ਜਾਂ ਮਾਣਹਾਨੀ ਕੇਸ ਲਈ ਤਿਆਰ ਰਹਿਣ ਦੀ ਚੁਣੌਤੀ

ਪਟਿਆਲਾ, (ਦ ਸਟੈਲਰ ਨਿਊਜ਼)। ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਫੋਕੀ ਸ਼ੋਹਰਤ ਲਈ ਉਨ੍ਹਾਂ ਉਪਰ ਝੂਠੇ ਇਲਾਜ਼ਾਮ ਲਗਾਉਣ ਵਾਲਿਆਂ ਨੂੰ ਦੋਸ਼ ਸਿੱਧ ਕਰਨ ਜਾਂ ਫੇਰ ਮਾਣਹਾਨੀ ਕੇਸ ਲਈ ਤਿਆਰ ਰਹਿਣ ਦੀ ਚੁਣੌਤੀ ਦਿੱਤੀ ਹੈ। ਵਿਧਾਇਕ ਕੋਹਲੀ ਨੇ ਅੱਜ ਇੱਥੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੁਝ ਲੋਕ ਸਨੌਰ ਹਲਕੇ ਦੇ ਇਲਾਕੇ ਅੰਦਰ ਪੈਂਦੇ ਇਕ ਮਕਾਨ ਨੂੰ ਲੈ ਕੇ ਉਨ੍ਹਾਂ ਉਪਰ ਕਬਜ਼ਾ ਕਰਵਾਉਣ ਦੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਹਨ।

Advertisements

ਅਜੀਤਪਾਲ ਨੇ ਕਿਹਾ ਕਿ ਇਹ ਇਲਜ਼ਾਮ ਲਾਉਣ ਵਾਲੇ ਆਗੂ ਜਾਂ ਵਿਅਕਤੀ ਉਨ੍ਹਾਂ ਉਪਰ ਲਾਏ ਇਲਜ਼ਾਮ ਸਿੱਧ ਕਰਨ ਜਾਂ ਫੇਰ 15 ਦਿਨਾਂ ਦੇ ਅੰਦਰ-ਅੰਦਰ ਮਾਫ਼ੀ ਮੰਗਣ, ਨਹੀਂ ਤਾਂ ਫੇਰ ਅਜਿਹੇ ਅਨਸਰਾਂ ਵਿਰੁੱਧ ਉਨ੍ਹਾਂ ਵੱਲੋਂ 1 ਕਰੋੜ ਰੁਪਏ ਦੀ ਮਾਣਹਾਨੀ ਦਾ ਕੇਸ ਦਾਇਰ ਕੀਤਾ ਜਾਵੇਗਾ।

ਵਿਧਾਇਕ ਕੋਹਲੀ ਨੇ ਕਿਹਾ ਕਿ ਕੋਈ ਵੀ ਵਿਅਕਤੀ ਅੱਜ ਤੱਕ ਕਿਸੇ ਵੀ ਕਬਜੇ ਜਾਂ ਅਜਿਹੇ ਮਾਮਲੇ ਵਿੱਚ ਸਬੂਤਾਂ ਸਮੇਤ ਉਨ੍ਹਾਂ ਦੀ ਕੋਈ ਦਖਲ ਅੰਦਾਜ਼ੀ ਸਾਬਤ ਕਰਕੇ ਵਿਖਾਏ।ਉਨ੍ਹਾਂ ਕਿਹਾ ਕਿ ਕਿਸੇ ਦੇ ਕਹਿਣ ਨਾਲ ਜਾਂ ਰਾਜਨੀਤਕ ਲਾਹਾ ਲੈਣ ਲਈ ਅਜਿਹੇ ਬਿਆਨ ਦੇ ਕੇ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣਾ ਕਾਇਰ ਬੰਦਿਆ ਦੀ ਬੁਜ਼ਦਿਲਾਨਾ ਹਰਕਤ ਹੈ।  

LEAVE A REPLY

Please enter your comment!
Please enter your name here