ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਵੱਲੋ ਹੋਟਲ ਮਾਲਕਾਂ ਨੂੰ ਅਣਪਛਾਤੇ ਵਿਅਕਤੀ ਦੇ ਸਾਰੇ ਆਈਡੀ ਪਰੂਫ ਦੇਖਣ ਦੇ ਦਿੱਤੇ ਉਦੇਸ਼

ਮੋਗਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮੋਗਾ ਜ਼ਿਲ੍ਹੇ ਤੋਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਵੱਲੋ ਮੋਗਾ ਦੇ ਹੋਟਲਾਂ ਦੇ ਮਾਲਕਾਂ/ਸਟਾਫ ਨੂੰ ਆਦੇਸ਼ ਦਿੱਤੇ ਗਏ ਹਨ ਕਿ ਹੋਟਲਾਂ ਵਿੱਚ ਜੋ ਅਣਪਛਾਤੇ ਵਿਅਕਤੀ ਠਹਿਰਣ ਲਈ ਆਉਦੇ ਹਨ ਉਹਨਾਂ ਦੇ ਸ਼ਨਾਖਤੀ ਕਾਰਡ, ਆਈ.ਡੀ. ਪਰੂਫ ਜਿਵੇ ਅਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਵੋਟਰ ਕਾਰਡ ਮੋਬਾਇਲ ਨੰਬਰ ਲਿਆ ਜਾਵੇ, ਕਿਉਕਿ ਅਣਪਛਾਤੇ ਵਿਅਕਤੀਆਂ ਵਿੱਚੋ ਕਈ ਵਾਰ ਜ਼ੁਰਮ/ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਇਸ ਲਈ ਉਹਨਾਂ ਦੀ ਜਾਣਕਾਰੀ ਰੱਖਣੀ ਅਤਿ ਜਰੂਰੀ ਹੈ ਤਾਂ ਜੋ ਵੱਧਦੇ ਹੋਏ ਜ਼ੁਰਮਾ ਨੂੰ ਰੋਕਿਆ ਜਾ ਸਕੇ।

Advertisements

ਡਿਪਟੀ ਕਮਿਸ਼ਨਰ ਮੋਗਾ ਡਾ.ਨਿਧੀ ਕਮੁਦ ਬਾਂਬਾ ਨੇ ਦੱਸਿਆ ਕਿ ਉਕਤ ਨੂੰ ਧਿਆਨ ਵਿੱਚ ਰੱਖਦੇ ਹੋਏ ਫੌਜ਼ਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਸਮੂਹ ਹੋਟਲਾਂ ਦੇ ਮਾਲਕਾਂ ਨੂੰ ਕੁੱਝ ਜਰੂਰੀ ਆਦੇਸ਼ ਜਾਰੀ ਕੀਤੇ ਜਾਦੇ ਹਨ। ਜੇਕਰ ਇੱਕ ਵਿਅਕਤੀ ਤੋ ਵੱਧ ਵਿਅਕਤੀ ਕਮਰੇ ਵਿੱਚ ਰਹਿੰਦੇ ਹਨ ਤਾਂ ਹਰ ਇੱਕ ਵਿਅਕਤੀ ਦਾ ਆਈ.ਡੀ.ਪਰੂਫ ਲਿਆ ਜਾਵੇ ਅਤੇ ਇਹ ਵੀ ਦੇਖਿਆ ਜਾਵੇ ਜੋ ਮੋਬਾਇਲ ਨੰਬਰ ਉਸਨੇ ਦਰਜ ਕਰਵਾਇਆ ਉਸ ਨੰਬਰ ਤੇ ਕਾਲ ਕਰਕੇ ਚੈੱਕ ਕੀਤਾ ਜਾਵੇ।

ਉਹਨਾਂ ਦੱਸਿਆ ਕਿ ਜੇਕਰ ਹੋਟਲ ਵਿੱਚ ਠਹਿਰਣ ਵਾਲੇ ਵਿਅਕਤੀਆ ਵੱਲੋ ਉਕਤ ਜਾਣਕਾਰੀ ਦੇਣ ਤੋ ਮਨਾਹੀ ਕੀਤੀ ਜਾਂਦੀ ਹੈ ਤਾਂ ਹੋਟਲ ਮਾਲਕ/ਸਟਾਫ਼ ਵੱਲੋ ਇਸ ਬਾਰੇ ਨਜ਼ਦੀਕੀ ਥਾਣੇ ਵਿੱਚ ਸੂਚਨਾ ਦਿੱਤੀ ਜਾਵੇਗੀ। ਇਹ ਹੁਕਤ 30 ਸਤੰਬਰ 2023 ਤੱਕ ਲਾਗੂ ਰਹਿਣਗੇ।

LEAVE A REPLY

Please enter your comment!
Please enter your name here