ਸਰਕਾਰੀ ਸਕੂਲ਼ ਵਿੱਚ ਸਟਾਫ ਰੂਮ ਦੀ ਛੱਤ ਡਿੱਗਣ ਕਾਰਨ 3 ਅਧਿਆਪਕ ਜ਼ਖਮੀ, 1 ਦੀ ਮੌਤ

ਲੁਧਿਆਣਾ (ਦ ਸਟੈਲਰ ਨਿਊਜ਼), ਪੰਕਜ। ਲੁਧਿਆਣਾ ਦੇ ਮੁੱਲਾਂਪੁਰ ਦਾਖਾ ਵਿੱਚ ਸਰਕਾਰੀ ਸਕੂਲ ਬੱਦੋਵਾਲ ਵਿੱਚ ਸਟਾਫ ਰੂਮ ਦੀ ਛੱਤ ਦਾ ਲੈਟਰ ਅਚਾਨਕ ਡਿੱਗ ਗਿਆ, ਜਿਸ ਕਾਰਨ 4 ਅਧਿਆਪਕ ਛੱਤ ਦੇ ਥੱਲੇ ਦੱਬ ਗਏ। ਜਿਸ ਕਾਰਨ 3 ਅਧਿਆਪਕ ਗੰਭੀਰ ਜ਼ਖਮੀ ਹੋ ਗਏ ਅਤੇ 1 ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਸਟਾਫ ਰੂਮ ਵਿੱਚ ਬੈਠ ਕੇ ਰੋਟੀ ਖਾ ਰਹੇ ਸਨ ਤਾਂ ਲੈਟਰ ਡਿੱਗ ਗਿਆ।

Advertisements

ਜਿਸ ਕਾਰਨ ਉਹ ਲੈਟਰ ਹੇਠਾਂ ਆ ਗਏ। ਅਧਿਆਪਕਾਂ ਨੂੰ ਕੱਢ ਕੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਿਹਨਾਂ ਵਿੱਚੋ ਇੱਕ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਜਿੱਥੇ ਸਿੱਖਿਆ ਵਿਭਾਗ ਦੇ ਅਧਿਕਾਰੀ ਪਹੁੰਚ ਗਏ ਹਨ ਉੱਥੇ ਪੁਲਸ ਦੇ ਅਧਿਕਾਰੀ ਵੀ ਪਹੁੰਚ ਗਏ ਹਨ।

LEAVE A REPLY

Please enter your comment!
Please enter your name here