ਮੇਹਟਿਆਣਾ (ਦ ਸਟੈਲਰ ਨਿਊਜ਼ ), ਰਿਪੋਰਟ- ਇੰਦਰਜੀਤ ਹੀਰਾ। ਡੇਰਾ ਮਹਾਨਪੁਰੀ ਸਾਹਰੀ ਵਿਖੇ ਸਾਲਾਨਾ ਜੋੜ ਮੇਲਾ ਸਮਾਗਮ 1 ਸਤੰਬਰ ਨੂੰ ਸ਼ਰਧਾ ਪੂਰਵਕ ਮਨਾਏ ਜਾ ਰਹੇ ਹਨ। ਗੱਦੀਨਸ਼ੀਨ ਸੰਤ ਬਲਵੀਰ ਦਾਸ ਮੈਂਬਰ ਗੁਰੂ ਰਵਿਦਾਸ ਸਾਧੂ ਸੰਪਰਦਾਇ (ਰਜਿ) ਪੰਜਾਬ ਨੇ ਦੱਸਿਆ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਰਾਗੀ ਢਾਡੀ, ਕਵੀਸ਼ਰ, ਕਥਾ ਵਾਚਕ ਅਤੇ ਸਮਾਜ ਦੇ ਬੁਧੀਜੀਵੀ, ਸੰਤਮਹਾਪੁਰਸ਼ ਸੰਤ ਮਾਹਨ ਦਾਸ, ਸੰਤ ਗੁਰਦਾਸ ਦਾਸ, ਸੰਤ ਬਾਬਾ ਸੰਤੋਖ ਦਾਸ ਅਤੇ ਸੰਤ ਬਾਬਾ ਸੇਵਾ ਦਾਸ ਦੇ ਜੀਵਨ ਸਬੰਧੀ ਸੰਗਤਾਂ ਚਾਨਣਾ ਪਾਉਣਗੇ।
Advertisements