ਸੂਰਤ ‘ਚ 5 ਲੋਕਾਂ ਨੇ ਬੰਦੂਕ ਦੀ ਨੋਕ ਤੇ ਅੰਗੜੀਆ ਤੋਂ 5.5 ਕਰੋੜ ਦੇ ਹੀਰੇ ਦੀ ਲੁੱਟ ਨੂੰ ਦਿੱਤਾ ਅੰਜਾਮ, ਗ੍ਰਿਫ਼ਤਾਰ

ਸੂਰਤ (ਦ ਸਟੈਲਰ ਨਿਊਜ਼), ਪਲਕ। ਸੂਰਤ ਵਿੱਚ 5 ਲੋਕਾਂ ਨੇ ਬੰਦੂਕ ਦੀ ਨੋਕ ਤੇ ਇੱਕ ਅੰਗੜੀਆ ਤੋਂ 5.5 ਕਰੋੜ ਦੇ ਹੀਰੇ ਦੀ ਲੁੱਟ ਨੂੰ ਅੰਜਾਮ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਲੁਟੇਰੇ ਦੇ ਗਿਰੋਹ ਦਾ ਕਰੀਬ 3 ਘੰਟੇ ਤੱਕ ਪਿੱਛਾ ਕੀਤਾ ਅਤੇ ਗੁਆਂਢੀ ਜ਼ਿਲ੍ਹੇ ਵਲਸਾਡ ਤੋਂ ਉਨ੍ਹਾਂ ਨੂੰ ਕਾਬੂ ਕਰ ਲਿਆ।

Advertisements

ਏ.ਸੀ.ਪੀ. ਭਗਤੀ ਠਾਕੁਰ ਨੇ ਦੱਸਿਆ ਕਿ ਅੰਗੜੀਆ ਤੋਂ ਲੁੱਟੇ  ਗਏ ਹੀਰਿਆਂ ਦੀ ਕੀਮਤ ਲਗਭਗ 5.5 ਕਰੋੜ ਸੀ ਅਤੇ ਇਸ ਸੰਬੰਧੀ 5 ਲੋਕਾਂ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ 2 ਅੰਗੜੀਆ ਪੇਢੀ ਦੇ ਹੀਰੇ ਨਾਲ ਭਰੇ 5 ਬੈਗ ਲੈਕੇ ਫਰਾਰ ਹੋ ਗਏ।

LEAVE A REPLY

Please enter your comment!
Please enter your name here