ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰੀਤੀ ਪਰਾਸ਼ਰ। ਕਿਸਾਨਾਂ ਨੂੰ ਨਿੱਤ ਦਿਨ ਜੰਗਲੀ ਜਾਨਵਰਾਂ ਤੇ ਅਵਾਰਾ ਪਸੂਆਂ ਤੋਂ ਆ ਰਹੀਆਂ ਸਮੱਸਿਆਵਾਂ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ ਪਰ ਸੂਬੇ ਅੰਦਰ ਜਿਹੜੀ ਮਰਜੀ ਸਰਕਾਰ ਆ ਜਾਏ ਕਿਸਾਨਾ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਅਮਰਜੀਤ ਸਿੰਘ ਕੰਗਮਾਈ ਨੇ ਪੱਤਰਕਾਰਾਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀਆਂ (ਅਕਾਲੀ-ਭਾਜਪਾ, ਕਾਂਗਰਸ) ਸਰਕਾਰਾਂ ਵਲੋਂ ਕਿਸਾਨਾਂ ਨੂੰ ਪਰਮਿੰਟ ਜਾਰੀ ਕੀਤੇ ਗਏ ਸਨ ਤਾਂ ਜੋ ਆਪਣੀਆਂ ਫਸਲਾਂ ਬਚਾਉਣ ਲਈ ਉਹ ਸੂਰ ਮਾਰ ਸਕਣ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਰਮਿੰਟ ਨਹੀ ਦਿੱਤੇ ਜਾ ਰਹੇ, ਜਿਸ ਕਾਰਨ ਸੂਰਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ, ਜਿਸ ਦਾ ਕਿਸਾਨ ਨੂੰ ਹੀ ਨੁਕਸਾਨ ਹੋ ਰਿਹਾ ਹੈ।
ਸ੍ਰੀ ਕੰਗ ਨੇ ਕਿਹਾ ਕਿ ਕਿਸਾਨਾਂ ਦੀਆਂ ਬਾਕੀ ਮੰਗਾਂ ਦੇ ਨਾਲ ਨਾਲ ਜੰਗਲੀ ਜਾਨਵਰਾਂ (ਸੂਰ, ਸਾਂਬਰ, ਬਾਂਦਰ ਤੇ ਹੋਰ) ਅਤੇ ਅਵਾਰਾਂ ਪਸੂੂਆਂ ਦੀ ਹੈ, ਜਿਸ ਨੂੰ ਸਰਕਰ ਵਲੋਂ ਹੱਲ ਕਰਨ ਲਈ ਕੋਈ ਧਿਅਨ ਨਹੀ ਦਿੱਤਾ ਜਾ ਰਿਹਾ ਤੇ ਇਨ੍ਹਾਂ ਵਲੋਂ ਕਿਸਾਨਾਂ ਦੀਆਂ ਨਿੱਤ ਦਿਨ ਫਸਲਾਂ ਖਰਾਬ ਕੀਤੀ ਜਾ ਰਿਹੀਆ ਹਨ।
ਅਮਰਜੀਤ ਸਿੰਘ ਕੰਗ ਨੇ ਦੱਸਿਆ ਕਿ ਕੰਗਮਾਈ ਤੋਂ ਪਿੰਡ ਕੁਤਬਪੁਰ ਵੱਲ ਨੂੰ ਝੋਨਾ ਲਗਾਇਆ ਹੋਇਆ ਹੈ ਜੋ ਹੁਣ ਕਰੀਬ ਪੱਕਣ ਵਾਲਾ ਹੈ ਤੇ ਬੀਤੀ ਰਾਤ ਜੰਗਲੀ ਸੂਰਾਂ ਵਲੋਂ ਝੋਨੇ ਦੀ ਫਸਲ ਨੂੰ ਤਬਾਅ ਕੀਤਾ ਗਿਆ ਜਿਸ ਲਈ ਉਨ੍ਹਾਂ ਨੇ ਝਟਕਾ ਕਰੰਟ ਤਾਰ ਵੀ ਲਗਾਈ ਹੋਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਾਂ ਤਾਂ ਇਨ੍ਹਾਂ ਦਾ ਪੱਕਾ ਹੱਲ ਕੀਤਾ ਜਾਏ ਨਹੀ ਤਾਂ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਮੁਆਵਜਾ ਦਿੱਤਾ ਜਾਏ।