ਨਲੋਇਆਂ ਚੌਕ ਵਿਖੇ ਖੁੱਲਾ ਕਿਸਾਨ ਐਗਰੋ ਟੂਲ ਸਟੋਰ, ਕਿਸਾਨਾਂ ਨੂੰ ਹੋਵੇਗੀ ਵੱਡੀ ਸਹੂਲਤ, ਖੇਤੀ ਹੋਵੇਗੀ ਆਸਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਖੇਤੀ ਦੇ ਕੰਮਾਂ ਵਿੱਚ ਲੇਬਰ ਦੀ ਘਾਟ ਅਤੇ ਖੇਤੀ ਦੇ ਕੰਮਾਂ ਨੂੰ ਛੇਤੀ ਨਿਪਟਾਉਣ ਲਈ ਨਵੀਂ ਮਸ਼ੀਨਰੀ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ, ਇਸ ਸਬੰਧੀ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਖਰਚੇ ਘਟਾਉਣ ਲਈ ਖੇਤੀਬਾੜੀ ਸੰਦਾਂ ਤੇ ਬਾਗਬਾਨੀ ਸੰਦਾਂ ਉਪਰ 25 ਤੋਂ 50 %  ਸਬਸਿਡੀ ਕੀਤੀ ਜਾ ਰਹੀ ਹੈ।

Advertisements

ਹੁਸ਼ਿਆਰਪੁਰ ਜਿਲ੍ਹੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਹੁਸ਼ਿਆਰਪੁਰ ਵਿਖੇ ਨਲੋਈਆਂ ਚੌਕ ਵਿਖੇ ਕਿਸਾਨ ਐਗਰੋ ਟੂਲ ਸਟੋਰ ਖੋਲਿਆ ਗਿਆ ਹੈ ਜਿਸ ਵਿੱਚ ਖੇਤੀ ਤੇ ਬਾਗਬਾਨੀ ਸਬੰਧੀ ਆਧੁਨਿਕ ਸੰਦ ਆਦਿ ਮਿਲਦੇ ਹਨ, ਜਿਸ ਵਿੱਚ ਖੇਤੀ ਤੇ ਬਾਗਬਾਨੀ ਦੇ ਆਧੁਨਿਕ ਸੰਦ ਆਦਿ ਮਿਲਦੇ ਹਨ, ਇਸ ਸਮੇਂ ਇਸ ਕਿਸਾਨ ਮੋਟਰ ਦਾ ਉਦਘਾਟਨ ਬਾਬਾ ਗੁਰਦੇਵ ਸਿੰਘ ਮੁੱਖੀ , ਬਾਬਾ ਫਤਿਹ ਸਿੰਘ ਤਰਨਾ ਦਲ ਬਜਵਾੜਾ, ਡਾ. ਗੁਰਕੰਵਲ ਸਿੰਘ ਸਾਬਕਾ ਡਾਇਰੈਕਟਰ ਬਾਗਬਾਨੀ ਪੰਜਾਬ, ਡੀ. ਸਵਤੰਤਰ ਕੁਮਾਰ ਐਰੀ ਸਾਬਕਾ ਖੇਤੀਬਾੜੀ ਡਾਇਰੈਕਟਰ ਪੰਜਾਬ, ਡਾ. ਅਜਮੇਰ ਸਿੰਘ ਢੱਟ ਡਾਇਰੈਕਟਰ ਖੋਜ ਪੀ.ਏ.ਯੂ. ਲੁਧਿਆਣਾ ਅਤੇ ਬੇਟੀ ਸਹਿਜ ਨੇ ਸਾਂਝੇ ਤੌਰ ਤੇ ਕੀਤਾ।

ਇਸ ਸਮੇਂ ਡਾ. ਗੁਰਕੰਵਲ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਣ ਸਮਾਂ ਰਲਮਿੱਲ ਕੇ ਖੇਤੀ ਕਰਨ ਦਾ ਹੈ ਇਸ ਵਿੱਚ ਸਾਂਝੇ ਤੌਰ ਤੇ ਸੰਦ ਵਰਤੇ ਜਾਣ ਅਤੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਇਸ ਸਮੇਂ ਮੋਟਰ ਦੇ ਮਾਲਕਾਂ ਸ਼੍ਰੀ ਸੁਖਵਿੰਦਰ ਸਿੰਘ, ਸ਼੍ਰੀ ਹਰਮੀਕ ਸਿੰਘ ਅਤੇ ਸ਼੍ਰੀ ਨਵਜੋਤ ਸਿੰਘ ਨੇ ਸਾਂਝੇ ਤੌਰ ਤੇ ਆਏ ਅਗਾਂਹਵਧੂ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ਼੍ਰੀ ਗੁਰਦੀਪ ਸਿੰਘ ਦਾਰਾਪੁਰ, ਸ਼੍ਰੀ ਬਲਜੀਤ ਸਿੰਘ ਬੱਲੀ, ਸ਼੍ਰੀ ਹਰਜਿੰਦਰ ਸਿੰਘ ਢਿੱਲੋਂ, ਸ਼੍ਰੀ ਹਰਜਿੰਦਰ ਸਿੰਘ ਧੂਰੀਆਂ, ਸ਼੍ਰੀ ਮਲਕੀਤ ਸਿੰਘ, ਸ਼੍ਰੀ ਸੁਖਵਿੰਦਰ ਸਿੰਘ ਰਿਆੜ, ਸ਼੍ਰੀ ਵਰਿੰਦਰ ਸਿੰਘ ਨਿਮਾਨਾ,ਸ੍ਰੀ ਸੁਖਵਿੰਦਰ ਸਿੰਘ, ਸ਼੍ਰੀ ਮੇਜਰ ਸਿੰਘ ਧਾਮੀ ਸਿੰਘ, ਸ਼੍ਰੀ ਏਕਨੁਰ ਸਿੰਘ ਥਿਆੜਾ, ਸ਼੍ਰੀ ਹਰਮਨਜੀਤ ਸਿੰਘ ਥਿਆੜਾ, ਡਾ. ਮਝੈਲ ਸਿੰਘ, ਸ਼੍ਰੀ ਸਰਬਜੀਤ ਸਿੰਘ, ਸ਼੍ਰੀ ਜਗਤ ਸਿੰਘ, ਸ਼੍ਰੀ ਗੁਰਜੀਤ ਸਿੰਘ ਢਿੱਲੋਂ,  ਸ਼੍ਰੀ ਗੁਰਜੀਤਪਾਲ ਸਿੰਘ, ਸ਼੍ਰੀ ਜਸਪਾਲ ਸਿੰਘ ਪਰਮਾਰ ਅਤੇ ਸ਼੍ਰੀ ਜਸਪਿੰਦਰ ਸਿੰਘ ਧਾਮੀ ਸ਼ਾਮਿਲ ਸਨ।

LEAVE A REPLY

Please enter your comment!
Please enter your name here