15ਵੀਂ ਸੀਨੀਅਰ ਸਟੇਟ ਨੈੱਟਬਾਲ ਚੈਂਪੀਅਨਸ਼ਿਪ ਦੇ ਟ੍ਰਾਇਲ 18 ਸਤੰਬਰ ਤੋਂ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): 15ਵੀਂ ਸੀਨੀਅਰ ਸਟੇਟ ਨੈੱਟਬਾਲ (ਮਰਦ/ਔਰਤ) ਚੈਂਪੀਅਨਸ਼ਿਪ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਟ੍ਰਾਇਲ ਮਿਤੀ 18 ਸਤੰਬਰ 2023 ਨੂੰ ਸਥਾਨਕ ਲਾਜਵੰਤੀ ਆਊਟਡੋਰ ਸਟੇਡੀਅਮ ਨੇੜੇ ਟਾਂਡਾ ਬਾਈਪਾਸ ਵਿਖੇ ਲਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ। ਜ਼ਿਲ੍ਹਾ ਨੈੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਖਿਡਾਰੀਆਂ ਨੇ ਟ੍ਰਾਇਲ ਦੇਣੇ ਹਨ।

Advertisements

ਉਹ ਮਿਤੀ 18 ਸਤੰਬਰ 2023 ਨੂੰ ਸ਼ਾਮ 4:00 ਵਜੇ ਲਾਜਵੰਤੀ ਸਟੇਡੀਅਮ ਦੀ ਨੈੱਟਬਾਲ ਗਰਾਊਂਡ ਵਿਚ ਰਿਪੋਰਟ ਕਰਨ। ਉਨ੍ਹਾਂ ਦੱਸਿਆ ਕਿ ਪੰਜਾਬ ਨੈੱਟਬਾਲ ਐਸੋਸੀਏਸ਼ਨ ਵਲੋਂ 15ਵੀਂ ਸੀਨੀਅਰ ਸਟੇਟ ਨੈੱਟਬਾਲ ਚੈਂਪੀਅਨਸ਼ਿਪ 23 ਤੇ 24 ਸਤੰਬਰ ਨੂੰ  ਐਸ.ਡੀ. ਕਾਲਜ ਬਰਨਾਲਾ ਵਿਖੇ ਕਰਵਾਈ ਜਾ ਰਹੀ ਹੈ।  ਟ੍ਰਾਇਲਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਆਪਣੇ-ਆਪਣੇ ਜ਼ਿਲ੍ਹੇ ਦਾ ਰਿਹਇਸ਼ ਦਾ ਪੱਕਾ ਸਬੂਤ ਨਾਲ ਲੈ ਕੇ ਆਉਣ।

LEAVE A REPLY

Please enter your comment!
Please enter your name here