ਫਾਇਨਾਂਸਰਾਂ ਤੋਂ ਤੰਗ ਆ ਕੇ ਹੈਬੋਵਾਲ ਦੇ ਪਤੀ-ਪਤਨੀ ਨੇ ਭਾਖੜਾ ਨਹਿਰ ਵਿੱਚ ਮਾਰੀ ਛਾਲ

ਲੁਧਿਆਣਾ (ਦ ਸਟੈਲਰ ਨਿਊਜ਼), ਪਲਕ। ਲੁਧਿਆਣਾ ਦੇ ਹੈਬੋਵਾਲ ਦੇ ਰਹਿਣ ਵਾਲੇ ਇੱਕ ਕੱਪੜਾ ਕਾਰੋਬਾਰੀ ਨੇ ਫਾਇਨਾਂਸਰਾਂ ਤੋਂ ਤੰਗ ਆ ਕੇ ਆਪਣੀ ਪਤਨੀ ਸਮੇਤ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ। ਪਤੀ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ, ਪਰ ਪਤਨੀ ਡੁੱਬ ਗਈ। ਹਸਪਤਾਲ ਵਿਚ ਇਲਾਜ ਦੌਰਾਨ ਆਨੰਦ ਸ਼ਰਮਾ ਨੇ ਦੱਸਿਆ ਕਿ ਉਸ ਦੀ ਕੱਪੜੇ ਦੀ ਫੈਕਟਰੀ ਹੈ। ਕਰਜ਼ੇ ਕਾਰਨ ਸਾਰਾ ਕਾਰੋਬਾਰ ਠੱਪ ਹੋ ਗਿਆ ਹੈ। ਉਸ ਨੇ ਲੁਧਿਆਣਾ ਦੇ ਫਾਈਨਾਂਸਰਾਂ ਤੋਂ 4 ਫੀਸਦੀ ਵਿਆਜ ਤੇ 40 ਲੱਖ ਰੁਪਏ ਲਏ ਸਨ। ਜਿਸ ਲਈ ਹੁਣ ਤੱਕ 80 ਲੱਖ ਰੁਪਏ ਦਾ ਵਿਆਜ ਅਦਾ ਕੀਤਾ ਗਿਆ ਹੈ।

Advertisements

ਪਿਛਲੇ ਕੁੱਝ ਮਹੀਨਿਆਂ ਤੋਂ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਹ ਵਿਆਜ ਦਾ ਭੁਗਤਾਨ ਨਹੀਂ ਕਰ ਸਕਿਆ, ਜਿਸ ਕਾਰਨ ਫਾਈਨਾਂਸਰ ਉਸਨੂੰ ਪਰੇਸ਼ਾਨ ਕਰਦੇ ਸਨ। ਉਸ ਨੂੰ ਦਫ਼ਤਰ ਬੁਲਾ ਕੇ ਜ਼ਲੀਲ ਕੀਤਾ ਜਾਂਦਾ ਹੈ। ਉਸ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆ। ਉਨ੍ਹਾਂ ਨੇ ਉਸਦੀ ਪਤਨੀ ਨੂੰ ਵੀ ਬਹੁਤ ਜ਼ਲੀਲ ਕੀਤਾ ਅਤੇ ਗਾਲੀ-ਗਲੋਚ ਕੀਤੀ। ਜਿਸ ਕਾਰਨ ਦੋਵੇਂ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਗਏ ਸਨ। ਉੱਥੇ ਕੁੱਝ ਲੋਕਾਂ ਨੇ ਉਸ ਨੂੰ ਬੱਚਾ ਲਿਆ, ਪਰ ਪਤਨੀ ਨੂੰ ਨਹੀਂ ਬਚਾ ਸਕੇ।

LEAVE A REPLY

Please enter your comment!
Please enter your name here