ਟਰੱਸਟ ਯੂ.ਕੇ. ਨੇ  ਝੁੱਗੀਆਂ ਦੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਸਮੱਗਰੀ ਕੀਤੀ ਭੇਂਟ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਹੁਸ਼ਿਆਰਪੁਰ ਦੇ ਪਿੰਡ ਅਜੋਵਾਲ ਵਿਖੇ ਸਥਿਤ ਪ੍ਰੀਤ ਨਗਰ ਵਿਖੇ ਗਰੀਬ ਪਰਿਵਾਰਾਂ ਦੇ ਤਕਰੀਬਨ 500 ਪਰਿਵਾਰ ਝੁੱਗੀਆਂ ਵਿਚ ਰਹਿ ਰਹੇ ਹਨ। ਪਿਛਲੇ ਦਿਨੀ ਕੁਝ  ਝੁੱਗੀਆਂ ਅੱਗ ਦੀ ਲਪੇਟ ਵਿਚ ਆਉਣ ਕਾਰਣ ਉਹਨਾਂ ਦੀਆਂ ਝੁੱਗੀਆਂ ਅਤੇ ਵਿਚ ਪਿਆ ਲੋੜੀਂਦਾ ਸਮਾਨ ਵੀ ਸੜਕੇ ਸੁਆਹ ਹੋ ਗਿਆ । ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਯੂ.ਕੇ. ਅਤੇ ਨੇਤਰਦਾਨ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਸਰਦਾਰ ਮਲਕੀਤ ਸਿੰਘ ਸੋਧ ਅਤੇ ਸਰਦਾਰ ਜ਼ਸਵੀਰ ਸਿੰਘ ਦੀ ਅਗਵਾਈ ਵਿਚ ਸਮਾਜ ਸੇਵਾ ਨਾਲ ਜੁੜੇ ਮਨਮੋਹਨ ਸਿੰਘ, ਪ੍ਰੋ:ਬਹਾਦਰ ਸਿੰਘ ਸਨੇਤ, ਪ੍ਰਿੰਸੀਪਲ ਰਚਨਾ ਕੋਰ, ਐਡਵੋਕੇਟ ਜ਼ਸਪਾਲ ਸਿੰਘ, ਗੁਰਪ੍ਰੀਤ ਸਿੰਘ,  ਜਤਿੰਦਰ ਕੌਰ, ਮਸਤਾਨ ਸਿੰਘ ਗਰੇਵਾਲ ਅਤੇ ਬਲਜੀਤ ਸਿੰਘ ਪਨੇਸਰ ਵਲੋਂ ਇਹਨਾਂ ਪੀੜਤ ਪਰਿਵਾਰਾਂ ਨੂੰ ਜ਼ਰੂਰੀ ਵਸਤਾਂ, ਕੱਪੜੇ ਆਦਿ ਅਤੇ ਖਾਦ ਸਮੱਗਰੀ ਮੁਹੱਈਆ ਕਰਵਾਈ ਗਈ ਅਤੇ ਇਹਨਾਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।

Advertisements

ਬਹਾਦਰ ਸਿੰਘ ਸਨੇਤ ਨੇ ਦੱਸਿਆ ਕਿ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਯੂ.ਕੇ. ਦੇ ਚੇਅਰਮੈਨ ਰਣਜੀਤ ਸਿੰਘ ਅਤੇ  ਜੇ.ਐਸ. ਆਹਲੂਵਾਲੀਆ ਸੇਵਾ ਮੁਕਤ ਵਿੱਤ ਕਮਿਸ਼ਨਰ ਚੰਡੀਗੜ ਦੀ ਅਗਵਾਈ ਵਿਚ ਪ੍ਰੀਤ ਨਗਰ ਵਿਖੇ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਗੋਦ ਲਿਆ ਹੈ। ਜਿਸ ਤਹਿਤ ਬੱਚਿਆ ਦੀ ਪੜਾਈ ਲਈ ਅਤੇ ਸਕੂਲ ਦੇ ਵਿਕਾਸ ਲਈ ਹਰ ਤਰਾਂ ਦੀ ਸਹਾਇਤਾ ਮੁਹੱਈਆਂ ਕਰਵਾਈ ਜਾਂਦੀ ਹੈ ਤਾਂ ਕਿ ਇਥੋਂ ਦੇ ਰਹਿਣ ਵਾਲੇ ਲੋਕਾਂ ਦਾ ਜੀਵਨ ਸਤਰ ਉੱਚਾ ਚੁੱਕਿਆ ਜਾ ਸਕੇ ।

ਇਹਨਾਂ ਵਲੋਂ ਵਧੇਰੇ ਝੁੱਗੀ ਝੋਪੜੀਆਂ ਵਿਚ ਰਹਿਣ ਵਾਲੇ ਸਿਕਲੀਗਰ ਲੋਕਾਂ ਦੀ ਭਲਾਈ ਲਈ ਸਮੇਂ ਸਮੇਂ ਕਾਰਜ ਕੀਤੇ ਜਾਂਦੇ ਹਨ, ਉਹਨਾਂ ਵਲੋਂ ਵੀ ਪੀੜਤ ਪਰਿਵਾਰਾਂ ਨੂੰ ਹਰ ਤਰਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ ਤਾਂ ਕਿ ਇਹ ਪਰਿਵਾਰ ਮੁੜ ਆਪਣੇ ਪੈਰਾਂ ਤੇ ਖੜੇ ਹੋ ਸਕਣ।
ਇਸ ਮੌਕੇ ਤੇ ਵਨੀਤ ਕੁਮਾਰੀ, ਕੁਲਦੀਪ ਕੌਰ, ਪ੍ਰਧਾਨ ਸਿੰਘ ਜ਼ਸਵੀਰ ਸਿੰਘ, ਗੁਰਮੀਤ ਸਿੰਘ, ਗਿਆਨ ਸਿੰਘ ਅਤੇ ਸਤੀਸ਼ ਸ਼ਰਮਾ ਆਦਿ ਵੀ ਹਾਜ਼ਰ ਸਨ

LEAVE A REPLY

Please enter your comment!
Please enter your name here