2 ਲੁਟੇਰਿਆਂ ਵੱਲੋਂ ਦਿਵਿਆਂਗ ਨੌਜਵਾਨ ਨਾਲ ਲੁੱਟ, ਵੀਡੀਓ ਹੋਈ ਵਾਇਰਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਬੀਤੇ ਕੱਲ੍ਹ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ 2 ਯੁਵਕ ਇਕ ਯੁਵਕ ਨਾਲ ਮਾਰਕੁਟ ਕਰਕੇ ਉਸਨੂੰ ਲੁਟਦੇ ਹੋਏ ਨਜਰ ਆ ਰਹੇ ਸਨ। ਇਸ ਵੀਡਿਓ ਵਿਚ ਲੁੱਟ ਦਾ ਸ਼ਿਕਾਰ ਹੋਇਆ ਯੁਵਕ ਦਿਵਆਂਗ ਹੈ ਅਤੇ ਇਸ ਘਟਨਾ ਤੋੰ ਬਾਅਦ ਉਸ ਨਾਲ ਲੋਕਾੰ ਦੀ ਸੰਵੇਦਨਾ ਜੁਡ਼ ਗਈ ਹੈ। ਲੋਕਾੰ ਨੇ ਆਰੋਪੀਆਂ ਨੂੰ ਜਲਦ ਫਡ਼ ਕੇ ਸਖਤ ਸਜਾ ਦੇਣ ਦੀ ਮੰਗ ਕੀਤੀ ਹੈ।

Advertisements

ਜਾਣਕਾਰੀ ਦਿੰਦੇ ਹੋਏ ਪੀਡ਼ਤ ਜਤਿਨ ਮਹਿਰਾ ਨਿਵਾਸੀ ਮੁੱਹਲਾ ਪ੍ਰੇਮਗਡ਼ ਨੇ ਦੱਸਿਆ ਕਿ ਉਹ ਫੇਰੀ ਲਗਾ ਕੇ ਕਪਡ਼ੇ ਵੇਚਣ ਦਾ ਕੰਮ ਕਰਦਾ ਹੈ ਅਤੇ ਬੀਤੇ ਕਲ ਜਦੋੰ ਉਹ ਵਾਪਸ ਆ ਰਿਹਾ ਸੀ ਤਾੰ ਉਸਨੂੰ ਦੋ ਲਡ਼ਕਿਆਂ ਨੇ ਰੋਕ ਲਿਆ, ਜਿਹਨਾੰ ਵਿਚੋੰ ਇਕ ਨੂੰ ਉਹ ਪਿਹਚਾਣਦਾ ਹੈ, ਤੇ ਉਸ ਨੇ ਸੋਚਿਆ ਕਿ ਇਹਨਾੰ ਨੇ ਉਸ ਨਾਲ ਕੋਈ ਗੱਲ ਕਰਨੀ ਹੋਵੇਗੀ। ਪਰ ਉਹਨਾੰ ਨੇ ਉਸ ਨਾਲ ਮਾਰਕੁਟ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦਾ ਮੋਬਾਇਲ ਅਤੇ ਚਾੰਦੀ ਦਾ ਬ੍ਰੇਸਲੈਟ ਲੁੱਟ ਕੇ ਫਰਾਰ ਹੋ ਗਏ। ਉਸਨੇ ਉਹਨਾੰ ਦਾ ਮੁਕਾਬਲਾ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀੰ ਹੋਇਆ। ਜਤਿਨ ਨੇ ਪੁਲਿਸ ਤੋਂ ਗੁਹਾਰ ਲਗਾਈ ਹੈ ਕਿ ਉਹ ਤੁਰੰਤ ਲੁਟੇਰਿਆਂ ਨੂੰ ਕਾਬੂ ਕਰਕੇ ਤੇ ਸਖਤ ਸਜ਼ਾ ਦੇਵੇ। ਜਤਿਨ ਨੇ ਭਰੇ ਮਨ ਨਾਲ ਕਿਹਾ ਕਿ ਉਹ ਦਿਵਿਆਂਗ ਹੋਣ ਦੇ ਬਾਵਜੂਦ ਕੰਮ ਕਰਦਾ ਹੈ ਤੇ ਉਹ ਸਿਹਤਮੰਦ ਹੋਣ ਦੇ ਬਾਵਜੂਦ ਅਜਿਹੇ ਕੰਮ ਕਰਦੇ ਹਨ। ਜਦੋਂ ਇਸ ਸਬੰਧੀ ਥਾਣਾ ਸਿਟੀ ਪੁਲਿਸ ਦੇ ਮੁਲਾਜ਼ਮਾਂ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਟਾਲ ਮਟੋਲ ਕਰਦੇ ਹੋਏ ਕੈਮਰੇ ਤੇ ਬੋਲਣ ਤੋਂ ਇਨਕਾਰ ਕਰ ਦਿੱਤਾ। ਪਤਾ ਲੱਗਿਆ ਹੈ ਕਿ ਪੁਲਿਸ ਨੇ ਇਸ ਮਾਮਲੇ ਵਿਚ ਇਕ ਯੁਵਕ ਨੂੰ ਕਾਬੂ ਕਰ ਲਿਆ ਹੈ ਅਤੇ ਦੂਸਰੇ ਦੀ ਭਾਲ ਜਾਰੀ ਹੈ। ਪੁਲਿਸ ਵੱਲੋੰ ਇਸ ਸੰਬੰਧ ਵਿਚ ਹਾਲੇ ਤੱਕ ਆਫੀਸ਼ਿਅਲ ਜਾਣਕਾਰੀ ਸਾੰਝੀ ਨਹੀੰ ਕੀਤੀ ਗਈ ਸੀ।

LEAVE A REPLY

Please enter your comment!
Please enter your name here