ਸਾਲ 2023 ਦੇ ਜੀਵਨ ਰਕਸ਼ਾ ਪਦਕ ਐਵਾਰਡਾਂ ਲਈ ਅਰਜ਼ੀਆਂ ਮੰਗੀਆਂ

ਪਟਿਆਲਾ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਸਾਲ 2023 ਲਈ ‘ਜੀਵਨ ਰਕਸ਼ਾ ਪਦਕ’ ਲੜੀ ਦੇ ਐਵਾਰਡ ਪ੍ਰਦਾਨ ਕੀਤੇ ਜਾਣੇ ਹਨ, ਇਸ ਲਈ ਇਨ੍ਹਾਂ ਐਵਾਰਡਾਂ ਲਈ ਪਾਤਰਤਾ ਪੂਰੀ ਕਰਦੇ ਸਬੰਧਤਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਇਸ ਬਾਰੇ ਹੋਰ ਦੱਸਿਆ ਕਿ ਇਨ੍ਹਾਂ ਐਵਾਰਡਾਂ ਲਈ ਸਰਕਾਰ ਵੱਲੋਂ ਨਿਰਧਾਰਤ ਸ਼ਰਤਾਂ ਅਤੇ ਲੋੜੀਦੀ ਯੋਗਤਾ ਪੂਰੀ ਕਰਦੇ ਸਬੰਧਤਾਂ ਦੀਆਂ ਸਿਫ਼ਾਰਸ਼ਾਂ 30 ਸਤੰਬਰ ਤੱਕ ਆਨ ਲਾਈਨ ਭੇਜੀਆਂ ਜਾਣੀਆਂ ਹਨ।

Advertisements

ਉਨ੍ਹਾਂ ਦੱਸਿਆ ਕਿ ਇਸ ਲਈ ਪਟਿਆਲਾ ਜ਼ਿਲ੍ਹੇ ਅੰਦਰ ਜੋ ਵੀ ਨਾਗਰਿਕ ਕੋਈ ਜੀਵਨ ਰਕਸ਼ਾ ਪੱਦਕ ਐਵਾਰਡ ਲਈ ਯੋਗਤਾ ਪੂਰੀ ਕਰਦਾ ਹੈ ਤਾਂ ਉਹ ਇਸ ਪਦਕ ਲਈ ਅਪਲਾਈ ਕਰ ਸਕਦਾ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਿਯਤ ਮਿਤੀ ਤੋਂ ਬਾਅਦ ਪ੍ਰਾਪਤ ਹੋਈ ਕਿਸੇ ਦਰਖਾਸਤ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਹ ‘ਜੀਵਨ ਰਕਸ਼ਾ ਪਦਕ’ ਐਵਾਰਡ ਕਿਸੇ ਵਿਅਕਤੀ ਵੱਲੋਂ ਕਿਸੇ ਦੂਸਰੇ ਦਾ ਮਨੁੱਖੀ ਜੀਵਨ ਨੂੰ ਬਚਾਉਣ ਹਿੱਤ ਸਨਮਾਨ ਵਜੋਂ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਾਨ ਬਚਾਉਣ ਵਾਲੇ ਵਿਅਕਤੀ ਵੱਲੋਂ ਕਿਸੇ ਹਾਦਸੇ ਦੇ ਪੀੜਤ, ਡੁੱਬਣ, ਅੱਗ, ਭੂਮੀ ਖਿਸਕਾਅ, ਕਿਸੇ ਜਾਨਵਰ ਦੇ ਹਮਲੇ ਦੇ ਪੀੜਤ, ਅਸਮਾਨੀ ਬਿਜਲੀ, ਖਾਣਾਂ ‘ਚ ਲਾਪਤਾ ਹੋਣ ਵਾਲੇ ਕਿਸੇ ਵਿਅਕਤੀ ਨੂੰ ਬਚਾਉਣਾ ਆਦਿ ਦੇ ਦਲੇਰਾਨਾ ਕੰਮ ਕੀਤੇ ਹੋਣੇ ਚਾਹੀਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਐਵਾਰਡ ਤਿੰਨ ਵਰਗਾਂ ‘ਚ ਵਿਲੱਖਣ ਕੰਮ ਕਰਨ ਵਾਲੇ ਨੂੰ ਉਤਸ਼ਾਹ ਵਧਾਉਣ ਹਿੱਤ ਦਿੱਤਾ ਜਾਂਦਾ ਹੈ, ਪਹਿਲਾ ਸਰਵੋਤਮ ਜੀਵਨ ਰਕਸ਼ਾ ਪਦਕ, ਇਸ ‘ਚ ਕਿਸੇ ਬੇਹੱਦ ਭਿਆਨਕ ਸਥਿਤੀ ‘ਚ ਆਪਣੀ ਜਾਨ ਭਿਆਨਕ ਜੋਖਮ ‘ਚ ਪਾਕੇ ਕਿਸੇ ਦੀ ਜਾਨ ਬਚਾਉਣਾ, ਦੂਜਾ ਉਤਮ ਜੀਵਨ ਰਕਸ਼ਾ ਪਦਕ ਇਸ ‘ਚ ਕਿਸੇ ਗੰਭੀਰ ਸਥਿਤੀ ‘ਚ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਵੀ ਕਿਸੇ ਹੋਰ ਦੀ ਜਾਨ ਬਚਾਈ ਹੋਵੇ ਜਦੋਂਕਿ ਜੀਵਨ ਰਕਸ਼ਾ ਪਦਕ ਤੀਜਾ ਉਹ ਐਵਾਰਡ ਹੈ ਜਿਸ ‘ਚ ਬਚਾਅ ਕਾਰਜ ਕਰਨ ਵਾਲਾ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ ਹੋਵੇ।ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਨ੍ਹਾਂ ਐਵਾਰਡਾਂ ਲਈ ਆਮ ਨਾਗਰਿਕ ਜਿਸ ਨੇ ਪਿਛਲੇ ਦੋ ਸਾਲਾਂ ਦੌਰਾਨ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਦੂਸਰੇ ਦੀ ਜਾਨ ਬਚਾਈ ਹੋਵੇ ਸਮੇਤ ਆਰਮਡ ਫੋਰਸ, ਪੁਲਿਸ ਫੋਰਸ ਅਤੇ ਅੱਗ ਬੁਝਾਊ ਦਸਤੇ ਦੇ ਮੈਂਬਰ ਵੀ ਯੋਗ ਹੋਣਗੇ, ਜਿਨ੍ਹਾਂ ਨੇ ਆਪਣੀ ਡਿਊਟੀ ਤੋਂ ਵੱਖਰੇ ਤੌਰ ‘ਤੇ ਸੇਵਾ ਕਰਦਿਆਂ ਅਜਿਹਾ ਵਿਲੱਖਣ ਕਾਰਜ ਕੀਤਾ ਹੋਵੇ।

ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਭੇਜੀਆਂ ਇਨ੍ਹਾਂ ਸਿਫ਼ਾਰਸ਼ਾਂ ਨੂੰ ਉਚ ਤਾਕਤੀ ਕਮੇਟੀ ਵੱਲੋਂ ਘੋਖਿਆ ਜਾਂਦਾ ਹੈ ਤੇ ਇਸ ਵੱਲੋਂ ਆਪਣੀਆਂ ਸਿਫ਼ਾਰਸ਼ਾਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਦਫ਼ਤਰ ਨੂੰ ਭੇਜੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ 26 ਜਨਵਰੀ 2024 ਨੂੰ ਗਣਤੰਤਰ ਦਿਵਸ ਮੌਕੇ ਦਿੱਤੇ ਜਾਣ ਵਾਲੇ ਰਾਸ਼ਟਰਪਤੀ ਬਹਾਦਰੀ ਮੈਡਲ ਤੇ ਮੈਰੀਟੋਰੀਅਸ ਸਰਵਿਸ ਮੈਡਲ ਲਈ ਵੀ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ, ਜਿਸ ਵਿੱਚ ਹੋਮ ਗਾਰਡ, ਡਿਫੈਸ ਅਤੇ ਫਾਇਰ ਸਰਵਿਸ ਆਰਗੇਨਾਈਜੇਸ਼ਨ ਤੇ ਵਲੰਟੀਅਰਜ਼ ਵੱਲੋਂ ਅਪਲਾਈ ਕੀਤਾ ਜਾ ਸਕਦਾ ਹੈ। ਇਨ੍ਹਾਂ ਦੀ ਆਨ ਲਾਈਨ ਅਪਲਾਈ ਦੀ ਮਿਤੀ 30 ਸਤੰਬਰ 2023 ਹੈ।

LEAVE A REPLY

Please enter your comment!
Please enter your name here