ਅੰਮ੍ਰਿਤਸਰ ਹਾਈਵੇਅ ਤੇ ਭਾਰਤੀ ਫੌਜ ਦੀ ਮਹਿਲਾਂ ਅਧਿਕਾਰੀ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ, 2 ਗੰਭੀਰ ਜ਼ਖ਼ਮੀ

ਲਖਨਊ (ਦ ਸਟੈਲਰ ਨਿਊਜ਼), ਪਲਕ। ਅੰਮ੍ਰਿਤਸਰ ਹਾਈਵੇਅ ਤੇ ਧਾਰੀਵਾਲ ਕੋਲ ਚੌਧਰਪੁਰਾ ਬਾਈਪਾਸ ਤੇ ਮਹਿਲਾ ਅਧਿਕਾਰੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਅਤੇ ਡਰਾਈਵਰ ਵੀ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਫੌਜ ਦੀ ਏਐੱਸਸੀ ਬਟਾਲੀਅਨ ਦੀ ਸਪਲਾਈ ਕੋਰ ਵਿੱਚ ਮੇਜਰ ਅਹੁਦੇ ਤੇ ਪਠਾਨਕੋਟ ਵਿੱਚ ਤਾਇਨਾਤ ਚਿਤਰਾ ਪਾਂਡੇ ਲਖਨਊ ਦੀ ਰਹਿਣ ਵਾਲੀ ਸੀ, ਜੋ ਆਪਣੇ ਪੁੱਤਰ ਨਾਲ ਛੁੱਟੀ ਲੈ ਕੇ ਪਠਾਨਕੋਟ ਤੋਂ ਅੰਮ੍ਰਿਤਸਰ ਹਵਾਈ ਅੱਡੇ ਨੂੰ ਜਾ ਰਹੀ ਸੀ।

Advertisements

ਜਦੋਂ ਉਹ ਧਾਰੀਵਾਲ ਕੋਲ ਚੌਧਰਪੁਰਾ ਬਾਈਪਾਸ ਤੇ ਪਹੁੰਚੀ ਤਾਂ ਕਾਰ ਅਚਾਨਕ ਅੱਗੇ ਚੱਲ ਰਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਵਿੱਚ ਮਹਿਲਾ ਅਧਿਕਾਰੀ ਦਾ 7 ਸਾਲਾਂ ਦਾ ਬੇਟਾ ਅਰਚਿਤ ਤੇ ਕਾਰ ਚਾਲਕ ਪੰਕਜ ਵਾਸੀ ਪਠਾਨਕੋਟ ਗੰਭੀਰ ਤੌਰ ਤੇ ਜ਼ਖ਼ਮੀ ਹੋ ਗਿਆ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰਕੇ ਅੱਗੇ ਦੀ ਕਾਰਵਾਈ ਕਰ ਰਹੀ ਹੈ।

LEAVE A REPLY

Please enter your comment!
Please enter your name here