ਸਟੇਟ ਲੈਵਲ ਰੈਡਕਰਾਸ ਮੁਕਾਬਲਿਆਂ ਵਿਚ ਰੇਲਵੇ ਮੰਡੀ ਸਕੂਲ ਨੇ ਲਗਾਤਾਰ 9ਵੀਂ ਵਾਰ ਓਵਰ ਆਲ ਟਰਾਫੀ ਜਿੱਤੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਭਾਰਤੀ ਰੈਡਕਰਾਸ ਸੁਸਾਇਟੀ ਦੀ ਪੰਜਾਬ ਰਾਜ ਸ਼ਾਖਾ ਚੰਡੀਗੜ੍ਹ ਵੱਲੋਂ ਭਾਈ ਘਨਈਆ ਜੀ ਦੀ ਯਾਦ ਵਿਚ 20-21 ਸਤੰਬਰ 2023 ਨੂੰ ਸ਼੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਵਿਖੇ ਸਟੇਟ ਲੈਵਲ ਮੁਕਾਬਲੇ ਕਰਵਾਏ ਗਏ ।20 ਸਤੰਬਰ 2023 ਨੂੰ ਖਾਲਸਾ ਕਾਲਜ ਅਨੰਦਪੁਰ ਸਾਹਿਬ ਵਿਖੇ ਆਯੋਜਿਤ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ (ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ) ਨੇ ਕੀਤੀ। ਉਹਨਾਂ ਦੇ ਨਾਲ ਭਾਈ ਅਮਰਜੀਤ ਸਿੰਘ ਚਾਵਲਾ ਜੀ (ਮੈਂਬਰ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੀ ਇਸ ਸਮਾਰੋਹ ਵਿਚ ਸ਼ਾਮਿਲ ਹੋਏ। ਉਸ ਤੋਂ ਬਾਅਦ ਪੰਜਾਬ ਭਰ ਤੋਂ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਅਤੇ ਕਾਲੇਜ ਵਰਗ ਦੀਆਂ ਵੱਖ ਵੱਖ ਟੀਮਜ ਵਿਚਕਾਰ ਵੱਖ ਵੱਖ ਮੁਕਾਬਲੇ ਕਰਵਾਏ ਗਏ।

Advertisements

ਇਨ੍ਹਾਂ ਮੁਕਾਬਲਿਆਂ ਵਿਚ ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਸਕੂਲ ਦੇ ਪ੍ਰਿੰਸੀਪਲ ਲਲਿਤਾ ਰਾਣੀ ਜੀ ਦੀ ਯੋਗ ਅਗਵਾਈ ਵਿੱਚ ਸਕੂਲ ਦੀਆਂ 14 ਵਿਦਿਆਰਥਣਾਂ ਅਤੇ 4 ਅਧਿਆਪਕਾਂ ਨੇ ਭਾਗ ਲਿਆ। ਰੇਲਵੇ ਮੰਡੀ ਸਕੂਲ ਦੀਆਂ ਵਿਦਿਆਰਥਣਾਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਾਰੇ ਮੁਕਾਬਲਿਆਂ ਵਿੱਚ ਪੁਜੀਸ਼ਨਾਂ ਹਾਸਲ ਕਰਕੇ ਸਾਰੀਆਂ ਟੀਮਾਂ ਨੂੰ ਹਰਾ ਕੇ ਲਗਾਤਾਰ 9ਵੀਂ ਵਾਰ ਸਟੇਟ ਪੱਧਰ ਦੇ ਮੁਕਾਬਲਿਆਂ ਦੀ ਓਵਰ ਆਲ ਟਰਾਫੀ ਜਿੱਤ ਕੇ ਰੇਲਵੇ ਮੰਡੀ ਸਕੂਲ ਅਤੇ ਆਪਣੇ ਜਿਲਾ ਹੁਸ਼ਿਆਰਪੁਰ ਦਾ ਨਾਮ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ।ਲੋਕ ਗੀਤ ਮੁਕਾਬਲੇ ਵਿੱਚ ਸਕੂਲ ਦੀ 12ਵੀਂ ਦੀ ਵਿਦਿਆਰਥਣ ਗੋਲਡੀ ਨੇ ਪੂਰੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ।ਗਰੁੱਪ ਸੋਂਗ ਵਿੱਚ ਸਕੂਲ ਦੀਆਂ ਵਿਦਿਆਰਥਣਾਂ,  ਮਹਿਨਾਜ਼, ਅੰਕਿਤਾ ਸੋਨੀ, ਹਰਕੰਵਲ ਹੀਰ, ਸਿਮਰਨਜੀਤ ਕੌਰ, ਬਲਜੀਤ ਕੌਰ,ਸੂਫ਼ੀਆ, ਗੋਲਡੀ, ਨੇ ਸਟੇਟ ਲੈਵਲ ਉੱਤੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਕਵਿਤਾ ਉਚਾਰਣ ਵਿੱਚ ਕਰੁਣਾ ਜਸਵਾਲ ਨੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ।ਪੋਸਟਰ ਮੇਕਿੰਗ ਮੁਕਾਬਲੇਵਿੱਚ ਸਕੂਲ ਦੀ 12ਵੀਂ ਦੀ ਵਿਦਿਆਰਥਣ  ਸਿਮਰਨ ਕੁਮਾਰੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਫਸਟ ਏਡ ਡੈਮੋ ਮੁਕਾਬਲੇ ਵਿੱਚ ਸਕੂਲ ਦੀਆਂ ਵਿਦਿਆਰਥਣਾਂ, ਪ੍ਰੀਤੀ, ਸੁਹਾਨੀ, ਰਵੀਨਾ, ਪ੍ਰਭਪ੍ਰੀਤ ਕੌਰ, ਪ੍ਰਭਜੋਤ ਨੇ ਦੂਜਾ ਸਥਾਨ ਹਾਸਿਲ ਕੀਤਾ। ਇਹਨਾ ਦੋ ਦਿਨਾਂ ਸਮਾਗਮਾਂ ਦੇ ਅੰਤ ਵਿੱਚ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਪੰਜਾਬ ਰੈਡਕਰਾਸ ਦੇ ਸਕੱਤਰ ਸ. ਸ਼ਿਵਦੁਲਾਰ ਸਿੰਘ ਢਿੱਲੋਂ (ਸੇਵਾਮੁਕਤ ਆਈ. ਏ.ਐਸ.) ਜੀ ਨੇ ਕੀਤੀ। ਸਮਾਪਨ ਸਮਾਰੋਹ ਵਿੱਚ ਸਭ ਤੋਂ ਵੱਧ ਮੁਕਾਬਲਿਆਂ ਵਿਚ ਪੁਜੀਸ਼ਨਾਂ ਹਾਸਿਲ ਕਰਨ ਤੇ ਮੁੱਖ ਮਹਿਮਾਨ ਵੱਲੋਂ ਰੇਲਵੇ ਮੰਡੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਲਗਾਤਾਰ 9ਵੀਂ ਵਾਰ ਓਵਰ ਆਲ ਟਰਾਫੀ ਜਿੱਤਣ ਦੀ ਵਧਾਈ ਦਿੱਤੀ ਅਤੇ ਸਕੂਲ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਓਵਰ ਆਲ ਟਰਾਫੀ ਦੇ ਕੇ ਸਨਮਾਨਿਤ ਕੀਤਾ।

ਓਵਰ ਆਲ ਟਰਾਫੀ ਜਿੱਤਣ ਤੋਂ ਬਾਅਦ ਸਕੂਲ ਪੁੱਜਣ ਤੇ ਸਵੇਰ ਦੀ ਸਭਾ ਵਿੱਚ ਸਾਰੇ ਜੇਤੂ ਬੱਚਿਆਂ ਦੇ ਸਨਮਾਨ ਵਿੱਚ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਲਲਿਤਾ ਰਾਣੀ ਜੀ ਨੇ ਕੀਤੀ ਅਤੇ ਉਹਨਾਂ ਨੇ ਜਿੱਤ ਕੇ ਆਈਆਂ ਸਭ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਸਕੂਲ ਵੱਲੋਂ ਲਗਾਤਾਰ 9ਵੀਂ ਵਾਰ ਓਵਰ ਆਲ ਟਰਾਫੀ ਜਿੱਤਣ ਲਈ ਸਾਰੇ ਸਟਾਫ ਅਤੇ ਵਿਦਿਆਰਥਣਾਂ ਨੂੰ ਵੀ ਵਧਾਈ ਦਿੱਤੀ। ਉਹਨਾਂ ਨੇ ਭਵਿੱਖ ਵਿੱਚ ਵੀ ਇਸੇ ਤਰਾਂ ਵੱਖ ਵੱਖ ਖੇਤਰਾਂ ਵਿੱਚ ਖੂਬ ਮਿਹਨਤਾਂ ਕਰਕੇ ਮੱਲਾਂ ਮਾਰਨ ਲਈ ਵਿਦਿਆਰਥਣਾਂ ਨੂੰ ਉਤਸ਼ਾਹਿਤ ਕੀਤਾ।ਇਸ ਮੌਕੇ ਤੇ ਸਕੂਲ ਦੇ ਰੈਡਕਰਾਸ ਇੰਚਾਰਜ ਮੀਨਾ ਕੁਮਾਰੀ ਹਾਜਰ ਸਨ।

LEAVE A REPLY

Please enter your comment!
Please enter your name here