ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜਦੂਰ ਯੂਨੀਅਨ ਅਤੇ ਸੀਟੂ ਦੀ ਹੋਈ ਸਾਂਝੀ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼ਹੀਦ ਚੰਨਣ ਸਿੰਘ ਧੂਤ ਭਵਨ ਵਿਖੇ ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜਦੂਰ ਯੂਨੀਅਨ ਅਤੇ ਸੀਟੂ ਦੀ ਸਾਂਝੀ ਮੀਟਿੰਗ ਕਾ. ਮਹਿੰਦਰ ਕੁਮਾਰ ਬੱਢੋਆਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਾਥੀ ਗੁਰਮੇਸ਼ ਸਿੰਘ, ਗੁਰਨੇਕ ਸਿੰਘ ਭੱਜਲ, ਹਰਬੰਸ ਸਿੰਘ ਧੂਤ, ਆਸ਼ਾ ਨੰਦ, ਧਨਪਤ, ਮਹਿੰਦਰ ਸਿੰਘ ਭੀਲੋਵਾਲ ਅਤੇ ਬਲਵਿੰਦਰ ਸਿੰਘ ਸ਼ਾਮਿਲ ਹੋਏ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਤਹਿਸੀਲ ਪੱਧਰ ਤੇ ਫਿਰਕਾਪ੍ਰਸਤੀ-ਕਾਰਪੋਰੇਟ ਗਠਜੋੜ ਅਤੇ ਸਾਮਰਾਜਵਾਦ ਵਿਰੋਧੀ ਦਿਵਸ ਦੇ ਤੋਰ ਤੇ ਮਨਾਇਆ ਜਾਵੇਗਾ।

Advertisements

2 ਅਕਤੂਬਰ ਨੂੰ ਮਹਾਤਮਾ ਗਾਂਧੀ ਜਯੰਤੀ ਅਤੇ ਬਾਬਾ ਕਰਮ ਸਿੰਘ ਚੀਮਾ ਦਾ ਜਨਮ ਦਿਨ ਅਤੇ ਸ਼ਹੀਦੀ ਦਿਵਸ ਮਨਾਇਆ ਜਾਵੇਗਾ। ਇਹ ਵੀ ਫੈਸਲਾ ਕੀਤਾ ਗਿਆ ਕਿ 3 ਅਕਤੂਬਰ ਨੂੰ ਲਖੀਮਪੁਰ ਖੀਰੀ ਵਿਖੇ ਅਜੇ ਮਿਸ਼ਰਾ ਟੈਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਸ਼ਹੀਦ ਕੀਤੇ ਕਿਸਾਨਾ ਦੇ ਸ਼ਹੀਦੀ ਦਿਨ ਤੇ ਜਿਲ੍ਹਾ ਪੱਧਰ ਤੇ ਡੀ.ਸੀ. ਦਫਤਰ ਅੱਗੇ ਧਰਨਾ ਲਾ ਕੇ ਮੰਗ ਕੀਤੀ ਜਾਵੇਗੀ ਕਿ ਅਜੇ ਮਿਸ਼ਰਾ ਟੈਨੀ ਨੂੰ ਕੇਂਦਰੀ ਮੰਤਰੀ ਮੰਡਲ ਚੋਂ ਕੱਢ ਕੇ ਗ੍ਰਿਫਤਾਰ ਕੀਤਾ ਜਾਵੇ, ਐਮ.ਐਸ.ਪੀ. ਗਰੰਟੀ ਦਾ ਕਨੂੰਨ ਬਣਾਇਆ ਜਾਵੇ, ਚਾਰੇ ਲੇਬਰ ਕੋਢ ਰੱਦ ਕਰਕੇ ਲੇਬਰ ਕਨੂੰਨ ਬਹਾਲ ਕੀਤੇ ਜਾਣ, ਮਨਰੇਗਾ ਉਪਰ ਕੀਤੇ ਹਮਲੇ ਬੰਦ ਕਰਕੇ ਮਨਰੇਗਾ ਦਾ ਬਜਟ ਵਧਾਇਆ ਜਾਵੇ ਅਤੇ ਸਾਲ ਵਿੱਚ ਘੱਟੋ-ਘੱਟ 200 ਦਿਨ ਕੰਮ ਅਤੇ 600 ਰੁਪਏ ਦਿਹਾੜੀ ਦਿੱਤੀ ਜਾਵੇ। ਇਸ ਮੌਕੇ ਬਾਕੀ ਕਿਰਤੀ ਵਰਗ ਦੀਆਂ ਮੰਗਾਂ ਨੂੰ ਵੀ ਪ੍ਰਚਾਰਿਆ ਅਤੇ ੳਭਾਰਿਆ ਜਾਵੇਗਾ। 

LEAVE A REPLY

Please enter your comment!
Please enter your name here