ਹਰਿਆਣਾ ਕਾਲਜ ਵਿਖੇ ਖੇਤਰੀ ਯੁਵਕ ਅਤੇ ਵਿਰਾਸਤੀ ਮੇਲੇ ਦਾ ਦੂਸਰਾ ਦਿਨ ਸਫਲਤਾਪੂਰਵਕ ਆਯੋਜਿਤ

ਹਰਿਆਣਾ (ਦ ਸਟੈਲਰ ਨਿਊਜ਼)। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਧੀਨ ਪੈਂਦੇ ਹਸ਼ਿਆਰਪੁਰ ਦੇ ਕਾਲਜਾਂ ਦੇ ਜ਼ੋਨ ਬੀ ਦਾ ‘ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ ਜੀ.ਜੀ.ਜੀ.ਡੀ.ਐਸ.ਡੀ.ਕਾਲਜ ਹਰਿਆਣਾ ਵਿਖੇ 14 ਕਾਲਜਾਂ ਦਾ ਚਾਰ ਰੋਜ਼ਾ ਖੇਤਰੀ ਯੁਵਕ ਅਤੇ ਵਿਰਾਸਤੀ ਮੇਲੇ ਦਾ ਦੂਸਰਾ ਦਿਨ ਸੰਪੰਨ ਹੋਇਆ। ਕਾਲਜ ਕਮੇਟੀ ਦੇ ਪ੍ਰਧਾਨ ਡਾ.ਦੇਸ਼ ਬੰਧੂ ਜੀ ਅਤੇ ਸਕੱਤਰ ਡਾ.ਗੁਰਦੀਪ ਕੁਮਾਰ ਸ਼ਰਮਾ ਅਤੇ ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਦੀ ਦੇਖ-ਰੇਖ ‘ਚ ਕਰਵਾਏ ਜਾ ਰਹੇ ਇਸ ਵਿਰਾਸਤੀ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪਵਨ ਆਦੀਆ ਜੀ (ਸਾਬਕਾ ਐਮ.ਐਲ.ਏ), ਸ.ਮਨਿੰਦਰ ਸਿੰਘ ਟਿੰਮੀ, ਹਿਮਾਸ਼ੂ ਖੁਰਾਨਾ ਨੇ ਸ਼ਿਕਰਤ ਕੀਤੀ। ਸਮੂਹਗਾਨ ਮੁਕਾਬਲੇ ਵਿੱਚ ਚੱਕ ਅੱਲਾ ਬਕਸ਼ ਮੁਰੇਰੀਆਂ ਨੇ ਪਹਿਲਾ ਸਥਾਨ, ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਦੂਸਰਾ ਸਥਾਨ ਅਤੇ ਖਾਲਸਾ ਕਾਲਜ ਗੜ੍ਹਦੀਵਾਲਾ ਤੇ ਐਸ.ਪੀ.ਐਨ ਕਾਲਜ ਮੁਕੇਰੀਆਂ ਨੇ ਤੀਸਰਾ ਸਥਾਨ ਹਾਸਿਲ ਕੀਤਾ। ਵਿਅਕਤੀਗਤ ਤੌਰ ਤੇ ਇਸ ਮੁਕਾਬਲੇ ਵਿੱਚ ਅਮ੍ਰਿੰਤ ਸਿੰਘ ਸਰਕਾਰੀ ਕਾਲਜ ਹੁਸ਼ਿਆਰੁਪਰ ਨੇ ਪਹਿਲਾ ਸਥਾਨ, ਸਿਮਰਨ ਠਾਕੁਰ ਚੱਕ ਅੱਲਾ ਬਕਸ਼ ਮੁਕੇਰੀਆਂ ਨੇ ਦੂਸਰਾ, ਮੁਸਕਾਨਦੀਪ ਖਾਲਸਾ ਕਾਲਜ ਗੜ੍ਹਦੀਵਾਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਗੀਤ ਮੁਕਾਬਲੇ ਵਿੱਚ ਗੋਰਮਿੰਟ ਕਾਲਜ ਹੁਸ਼ਿਆਰਪੁਰ ਨੇ ਪਹਿਲਾ ਸਥਾਨ, ਮਿਆਣੀ ਕਾਲਜ ਦੇ ਦੂਸਰਾ ਸਥਾਨ, ਐਸ.ਪੀ.ਐਨ ਕਾਲਜ ਮੁਕੇਰੀਆਂ ਅਤੇ ਸਰਕਾਰੀ ਕਾਲਜ ਤਲਵਾੜਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਗ਼ਜ਼ਲ ਮੁਕਾਬਲੇ ਵਿੱਚ ਖਾਲਸ ਗੜ੍ਹਦੀਵਾਲਾ ਨੇ ਪਹਿਲਾ ਸਥਾਨ, ਚੱਕ ਅੱਲ ਬਕਸ਼ ਮੁਕੇਰੀਆਂ ਨੇ ਦੂਸਰਾ ਸਥਾਨ ਅਤੇ ਗੋਰਮਿੰਟ ਕਾਲਜ ਟਾਂਡਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

Advertisements

ਕਲਾਸੀਕਲ ਮਿਉਜ਼ਿਕ ਵੋਕਲ ਵਿੱਚ ਚੱਕ ਅੱਲਾ ਬਕਸ਼ ਮੁਕੇਰੀਆਂ ਨੇ ਪਹਿਲਾ ਸਥਾਨ, ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਦੂਸਰਾ ਅਤੇ ਖਾਲਸਾ ਕਾਲਜ ਗੜ੍ਹਦੀਵਾਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਛਿੱਕੂ ਬਣਾਉਣ ਮੁਕਾਬਲੇ ਵਿੱਚ ਚੱਕ ਅੱਲਾ ਬਕਸ਼ ਮੁਕੇਰੀਆਂ ਨੇ ਪਹਿਲਾ ਸਥਾਨ, ਐਸ.ਪੀ.ਐਨ ਕਾਲਜ ਮੁਕੇਰੀਆਂ ਨੇ ਦੂਸਰਾ ਅਤੇ ਜੀ.ਟੀ.ਬੀ.ਦਸੂਹਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਨਾਲਾ ਬੁਣਨ ਮੁਕਾਬਲੇ ਵਿੱਚ ਚੱਕ ਅੱਲਾ ਬਕਸ਼ ਮੁਕੇਰੀਆਂ ਨੇ ਪਹਿਲਾ ਸਥਾਨ, ਖਾਲਸਾ ਕਾਲਜ ਗੜ੍ਹਦੀਵਾਲਾ ਨੇ ਦੂਸਰਾ ਅਤੇ ਐਸ.ਪੀ.ਐਨ ਕਾਲਜ ਮੁਕੇਰੀਆਂ ਨੇ ਤੀਸਰਾ ਸਥਾਨ ਹਾਸਿਲ ਕੀਤਾ। ਮਿੱਟੀ ਦੇ ਖਿਡਾਉਣੇ ਬਣਾਉਣ ਦੇ ਮੁਕਾਬਲੇ ਵਿੱਚ ਐਸ.ਪੀ.ਐਨ ਕਾਲਜ ਮੁਕੇਰੀਆਂ ਨੇ ਪਹਿਲਾ ਸਥਾਨ, ਜੀ.ਟੀ.ਬੀ.ਦਸੂਹਾ ਨੇ ਦੂਸਰਾ, ਚੱਕ ਅੱਲਾ ਬਕਸ਼ ਮੁਕੇਰੀਆਂ ਨੇ ਤੀਸਰ ਸਥਾਨ ਹਾਸਿਲ ਕੀਤਾ। ਗੁੱਡੀਆਂ ਪਟੋਲੇ ਬਣਾਉਣ ਦੇ ਮੁਕਾਬਲੇ ਵਿੱਚ ਐਸ.ਪੀ.ਐਨ ਮੁਕੇਰੀਆਂ ਨੇ ਪਹਿਲਾ ਸਥਾਨ, ਚੱਕ ਅੱਲਾ ਬਕਸ਼ ਮੁਕੇਰੀਆਂ ਨੇ ਦੂਸਰਾ ਅਤੇ ਢੋਲਵਾਹਾ ਕਾਲਜ ਨੇ ਤੀਸਰ ਸਥਾਨ ਹਾਸਿਲ ਕੀਤਾ। ਖਿੱਦੋ ਬਣਾਉਣ ਦੇ ਮੁਕਾਬਲੇ ਵਿੱਚ ਚੱਕ ਅੱਲਾ ਬਕਸ਼ ਮੁਕੇਰੀਆਂ ਨੇ ਪਹਿਲਾ ਸਥਾਨ, ਸੈਣੀਬਾਰ ਬੁੱਲੋਵਾਲ ਨੇ ਦੂਸਰਾ ਸਥਾਨ ਅਤੇ ਜੀ.ਜੀ.ਡੀ.ਐਸ.ਡੀ.ਕਾਲਜ ਹਰਿਆਣਾ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਲੋਕ ਗੀਤ ਮੁਕਾਬਲੇ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਪਹਿਲਾ ਸਥਾਨ, ਚੱਕ ਅੱਲਾ ਬਕਸ਼ ਨੇ ਦੂਸਰਾ ਸਥਾਨ ਅਤੇ ਐਸ.ਪੀ.ਐਨ ਕਾਲਜ ਮੁਕੇਰੀਆਂ, ਸਰਕਾਰੀ ਕਾਲਜ ਟਾਂਡਾ ਅਤੇ ਖਾਲਸਾ ਕਾਲਜ ਗੜ੍ਹਦੀਵਾਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਲੇਡੀਜ਼ ਟਰੀਡੀਸ਼ਨਲ ਸਾਂਗ ਵਿੱਚ ਖਾਲਸਾ ਕਾਲਜ ਦਸੂਹਾ ਨੇ ਪਹਿਲਾ ਸਥਾਨ, ਐਸ.ਪੀ.ਕਾਲਜ ਮੁਕੇਰੀਆਂ ਨੇ ਦੂਸਰਾ ਅਤੇ ਗੌਰਮਿੰਟ ਕਾਲਜ ਤਲਵਾੜ੍ਹਾ, ਟਾਂਡਾ ਕਾਲਜ ਨੇ ਤੀਸਰਾ ਸਥਾਨ ਹਾਸਿਲ ਕੀਤਾ। ਵਿਅਕਤੀਗਤ ਤੌਰ ਨੇ ਸੰਦੀਪ (ਸਰਕਾਰੀ ਕਾਲਜ ਤਲਵਾੜਾ) ਨੇ ਪਹਿਲਾ ਸਥਾਨ ਹਾਸਿਲ ਕੀਤਾ, ਇੰਦਰਪ੍ਰੀਤ ਚੱਕ ਅੱਲਾ ਬਕਸ਼ ਨੇ ਦੂਸਰਾ, ਕਮਲਜੀਤ (ਢੋਲਵਾਹਾ ਕਾਲਜ) ਅਤੇ ਈਸ਼ਿਤਾ (ਜੀ.ਜੀ.ਡੀ.ਐਸ.ਡੀ.ਕਾਲਜ ਹਰਿਆਣਾ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਪਰਕਸ਼ਨ ਸਰਕਾਰੀ ਕਾਲਜ ਹੁਸ਼ਿਆਪੁਰ ਨੇ ਪਹਿਲਾ, ਖਾਲਸਾ ਕਾਲਜ ਗੜ੍ਹਦੀਵਾਲਾ ਨੇ ਦੂਸਰਾ, ਚੱਕ ਅੱਲਾ ਬਕਸ਼ ਅਤੇ ਸਰਕਾਰੀ ਕਾਲਜ ਟਾਂਡਾ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਫੋਕ ਡਾਂਸ (ਕੁੜੀਆਂ) ਸਰਕਾਰੀ ਕਾਲਜ ਹੁਸ਼ਿਆਰਪਰ ਨੇ ਪਹਿਲਾ ਚੱਕ ਅੱਲਾ ਬਕਸ਼ ਨੇ ਦੂਸਰਾ ਅਤੇ ਖਾਲਸਾ ਕਾਲਜ ਦਸੂਹਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਫੋਕ ਡਾਂਸ (ਲੜਕੇ) ਐਸ.ਪੀ.ਐਨ ਕਾਲਜ ਮੁਕੇਰੀਆਂ ਨੇ ਪਹਿਲਾ, ਖਾਲਸਾ ਕਾਲਜ ਗੜ੍ਹਦੀਵਾਲਾ ਨੇ ਦੂਸਰਾ ਅਤੇ ਬੁੱਲੋਵਾਲ ਕਾਲਜ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਤੇ ਜਸਪਾਲ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ, ਮਨਿੰਦਰ ਸਿੰਘ ਟਿੰਮੀ ਸ਼ਾਹੀ, ਕਮਲਜੀਤ ਸਿੰਘ ਸ਼ਾਹੀ, ਨਿਰਮਲ ਪ੍ਰੀਤ ਸਿੰਘ ਸੰਘਾ ਅਤੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਮੌਜੂਦ ਸੀ। ਮੰਚ ਦੇ ਸੰਚਾਲਨ ਵਿੱਚ ਡਾ.ਜਸਵੰਤ ਸਿੰਘ, ਪ੍ਰੋ. ਸੁਖਵਿੰਦਰ ਕੌਰ, ਪੋ੍ਰ.ਪੁਨੀਤ ਕੌਰ, ਡਾ.ਹਰਵਿੰਦਰ ਕੌਰ (ਪੰਜਾਬੀ), ਡਾ.ਮੋਨਿਕਾ ਸ਼ਰਮਾ ਨੇ ਨਿਭਾਈ ਅੰਤ ਵਿੱਚ ਕਾਲਜ ਦੇ ਡੀਨ ਪ੍ਰੋ.ਸੁਰੇਸ਼ ਕੁਮਾਰ ਵੱਲੋਂ ਆਏ ਹੋਏ ਮਹਿਮਾਨਾਂ, ਪ੍ਰਿੰਸੀਪਲ ਸਾਹਿਬਾਨਾਂ, ਅਧਿਆਪਕਾਂ ਅਤੇ ਸਮੂਹ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here