ਸਮਾਜਿਕ ਸੰਸਥਾਵਾਂ ਨੇ ਚਰਨਜੀਤ ਹੰਸ ਦੀ ਅਗਵਾਈ ਵਿੱਚ ਐੱਸਐੱਸਪੀ ਨੂੰ ਆਖਿਆ ਜੀ ਆਇਆਂ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੋਸਾਇਟੀ ਅਤੇ ਕਮਲੇਸ਼ਵਰ ਵਾਲਮੀਕਿ ਐਜੂਕੇਸ਼ਨ ਟਰੱਸਟ ਵੱਲੋਂ ਉੱਘੇ ਦਲਿਤ ਆਗੂ ਚਰਨਜੀਤ ਹੰਸ ਦੀ ਅਗਵਾਈ ਹੇਠ ਨਵ ਨਿਯੁਕਤ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਮੈਡਮ ਵਤਸਲਾ ਗੁਪਤਾ ਨਾਲ ਮੁਲਾਕਾਤ ਕੀਤੀ ਗਈ। ਆਗੂਆਂ ਵੱਲੋਂ ਬਕਾਇਦਾ ਤੌਰ ‘ਤੇ ਐੱਸਐੱਸਪੀ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆਂ ਆਖਿਆ।

Advertisements

ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਸੋਸਾਇਟੀ ਦੀਆਂ ਗਤਵਿਧੀਆਂ ਤੋਂ ਜਾਣੂ ਕਰਵਾਉਂਦਿਆਂ ਐੱਸਐੱਸਪੀ ਦੇ ਧਿਆਨ ਵਿੱਚ ਲਿਆਂਦਾ ਕੇ ਸਾਡੀ ਸੋਸਾਇਟੀ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ ) ਦੇ ਸਹਿਯੋਗ ਨਾਲ ਸਵੈ ਸਹਾਈ ਗਰੁੱਪਾਂ ਦੇ ਮਾਧਿਅਮ ਰਾਹੀਂ ਘਰੇਲੂ ਗਰੀਬ ਔਰਤਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।

ਮੀਟਿੰਗ ਉਪਰੰਤ ਸਥਾਨਿਕ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ, ਲੁੱਟਾਂ ਖੋਹਾਂ ਦੀਆਂ ਵਾਰਦਾਤਾਂ, ਅਤੇ ਸਮਾਜ ਲਈ ਸਭ ਤੋਂ ਘਾਤਕ ਨਸ਼ਾਖੋਰੀ ਦੇ ਰੁਝਾਨ ਨੂੰ ਠੱਲ੍ਹ ਪਾਉਣ ਆਦਿ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਮੌਕੇ ਤੇ ਕੁਲਦੀਪ ਲਾਹੌਰੀਆ, ਸਾਭੀ ਸ਼ੇਖੂਪੁਰ, ਅਰੁਨ ਅਟਵਾਲ, ਸਰਬਜੀਤ ਗਿੱਲ, ਹਰਪਾਲ ਸਿੰਘ ਸਿੱਧੂ, ਆਦਿ ਹਾਜ਼ਰ ਰਹੇ। 

LEAVE A REPLY

Please enter your comment!
Please enter your name here