Saturday, October 17, 2026
Home Latest ਗੈਰ-ਕਾਨੂੰਨੀ ਪਟਾਕੇ ਬਣਾਉਣ ਵਾਲੀ ਫੈਕਟਰੀ ਵਿੱਚ ਸੀਐੱਮ ਫਲਾਇੰਗ ਦੀ ਟੀਮ ਨੇ ਕੀਤੀ...

ਗੈਰ-ਕਾਨੂੰਨੀ ਪਟਾਕੇ ਬਣਾਉਣ ਵਾਲੀ ਫੈਕਟਰੀ ਵਿੱਚ ਸੀਐੱਮ ਫਲਾਇੰਗ ਦੀ ਟੀਮ ਨੇ ਕੀਤੀ ਛਾਪੇਮਾਰੀ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਕਰਨਾਲ ਦੇ ਪਿੰਡ ਉੱਚਾ ਸਮਾਣਾ ਦੇ ਇੱਕ ਪੋਲਟਰੀ ਫਾਰਮ ਵਿੱਚ ਪੁਲਸ ਨੇ ਛਾਪਾ ਮਾਰਿਆ ਜਿੱਥੇ ਮੁਰਗੀਆ ਦੀ ਜਗ੍ਹਾ ਤੇ ਪਟਾਕੇ ਬਣਾਏ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਫੈਕਟਰੀ ਵਿੱਚ ਪਟਾਕੇ ਬਣਾਏ ਜਾ ਰਹੇ ਸਨ ਅਤੇ ਇਸ ਵਿੱਚ ਪੋਟਾਸ਼ ਭਰਿਆ ਜਾ ਰਿਹਾ ਸੀ।

Advertisements

ਉਹਨਾਂ ਨੇ ਦੱਸਿਆ ਕਿ ਜਦੋ ਇਸ ਨੂੰ ਨਿੱਚੇ ਸੁੱਟਿਆ ਜਾਂਦਾ ਹੈ ਜਾਂ ਕੰਧ ਨਾਲ ਟਕਰਾਇਆ ਜਾਂਦਾ ਸੀ ਤਾਂ ਇਹਨਾਂ ਵਿੱਚੋ ਆਵਾਜ਼ ਆਉਦੀ ਹੈ। ਸੀਐੱਮ ਫਲਾਇੰਗ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਗੈਰ ਕਾਨੂੰਨੀ ਢੰਗ ਨਾਲ ਪਟਾਕੇ ਬਣਾਏ ਜਾ ਰਹੇ ਹਨ ਅਤੇ ਜਦੋ ਸੀਐਮ ਫਲਾਇੰਗ, ਪੁਲਿਸ ਵਿਭਾਗ, ਪ੍ਰਦੂਸ਼ਣ ਕੰਟਰੋਲ ਬੋਰਡ, ਲੇਬਰ ਵਿਭਾਗ ਦੀਆਂ ਟੀਮਾਂ ਨੇ ਪਹੁੰਚ ਕੇ ਛਾਪੇਮਾਰੀ ਕੀਤੀ ਤਾਂ ਵੱਡੀ ਮਾਤਰਾ ਵਿੱਚ ਪੋਟਾਸ਼ ਅਤੇ ਪਟਾਕੇ ਬਰਾਮਦ ਹੋਏ।

LEAVE A REPLY

Please enter your comment!
Please enter your name here