ਲੇਬਰ ਪਾਰਟੀ ਵਲੋਂ ਲੇਬਰ ਕਮਿਸ਼ਨਰ ਪੰਜਾਬ ਨੂੰ ਬੋਰਡ ਦੀਆਂ ਸਕੀਮਾਂ ਵਿਚ ਸੁਧਾਰ ਕਰਨ ਲਈ ਭੇਜਿਆ ਮੰਗ ਪਤੱਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਲੇਬਰ ਪਾਰਟੀ ਵਲੋਂ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਬਲਵੀਰ ਚੰਦ ਦੀ ਅਗਵਾਈ ਵਿਚ ਲੇਬਰ ਕਮਿਸ਼ਨਰ ਪੰਜਾਬ ਨੂੰ ਕੰਸਟਰਕਸ਼ਨ ਵਰਕਰ ਵੈਲਫੇਅਰ ਬੋਰਡ ਦੀਆਂ ਸਕੀਮਾਂ ਵਿਚ ਸੁਧਾਰ ਕਰਨ ਅਤੇ ਉਨ੍ਹਾਂ ਨੂੰ ਸਮੇਂ ਸਿਰ ਲਾਗੂ ਕਰਨ, ਮਜਦੂਰਾਂ ਦੇ ਹਿੱਤਾਂ ਦੀ ਹੋ ਰਹੀ ਅਣਦੇਖੀ ਨੂੰ ਰੋਕਣ, ਦਫਤਰਾਂ ਵਿਚ ਸਟਾਫ ਪੂਰਾ ਕਰਨ ਅਤੇ ਅਧਿਕਾਰੀਆਂ ਨੂੰ ਵਾਧੂ ਦੁਸਰੀਆਂ ਥਾਵਾਂ ਦਾ ਕੰਮ ਦੇਣਾ ਬੰਦ ਕਰਨ, ਹਰੇਕ ਤਹਿਸੀਲ ਵਿਚ ਲੇਬਰ ਨਾਲ ਸਬੰਧਤ ਮੁਸਿ਼ਕਲਾਂ ਨੂੰ ਹੱਲ ਕਰਲ ਲਈ ਤਹਿਸੀਲ ਪਧੱਰ ਉਤੇ ਦਫਤਰ ਉਸਾਰਨ, ਪੰਜਾਬ ਦੇ ਸਾਰੇ ਜਿ਼ਲਿਆਂ ਵਿਚ ਲੇਬਰ ਕੋਰਟਾਂ ਬਨਾਉਣ, ਵੈਲਫੇਅਰ ਬੋਰਡ ਅਧੀਨ ਕੰਸਟਰਕਸ਼ ਬੱਚਿਆਂ ਨੂੰ ਮਿਲ ਰਹੇ ਵਜੀਫਿਆਂ ਨੂੰ 3,3 ਸਾਲ ਬਾਦ ਦੇਣ ਦੀ ਥਾਂ ਪ੍ਰਤੀ ਮਹੀਨਾ ਦੇਣ, ਸਕੂਲਾਂ ਵਿਚ ਲੜਕੇ ਲੜਕੀਆਂ ਵਿਚ ਭੇਦਭਾਵ ਪੈਦਾ ਕਰਕੇ ਇਕਲਾ 11,12 ਵੀਂ ਦੀਆਂ ਲੜਕੀਆਂ ਨੂੰ ਸਾਇਕਲ ਦੇਣਾ ਅਤੇ ਹੋਰ ਸਕੀਮਾਂ ਨੂੰ ਪ੍ਰਚਾਰ ਤੱਕ ਕਾਇਮ ਰਖਣ ਦੀ ਪ੍ਰੈਕਟੀਕਲ ਦੇਣ, ਗੜ੍ਹਸ਼ੰਕਰ ਦੇ ਰਜਿਸਟਰਡ ਕੰਸ਼ਟਰਕਸ਼ਨ ਵਰਕਰਾਂ ਨੂੰ ਸ਼ਹੀਦ ਭਗਤ ਸਿੰਘ ਦੇ ਜਿ਼ਲੇ ਦੀ ਤਹਿਸੀਲ ਬਲਾਚੋਰ ਨਾਲ ਜੋੜਣ ਦੀ ਥਾਂ ਹੁਸਿ਼ਆਰ ਪੁਰ ਨਾਲ ਜੋੜਣ ਆਦਿ ਮੰਗਾਂ ਨੂੰ ਜਿ਼ਲੇ ਦੇ ਸਹਾਇਕ ਕਮਿਸ਼ਨਰ ਕ੍ਰਿਪਾਲਵੀਰ ਸਿੰਘ ਦੁਆਰਾ ਮੰਗ ਪਤੱਰ ਭੇਜਿਆ ਤੇ ਦਸਿਆ ਕਿ ਵੈਲਫੇਅਰ ਬੋਰਡ ਦੀਆਂ ਸਕੀਮਾਂ ਦਾ ਪ੍ਰਚਾਰ ਜਿਆਦਾ ਅਤੇ ਲਾਗੂ ਘੱਟ ਹਨ।

Advertisements

ਧੀਮਾਨ ਨੇ ਕਿਹਾ ਕਿ ਇਕ ਪਾਸੇ ਸਰਕਾਰ ਲਕੇ ਲੜਕੀਆਂ ਵਿਚ ਸਾਰੀ ਤਰ੍ਹਾਂ ਦੇ ਭਿੰਨ ਭੇਦ ਖਤਮ ਕਰਨ ਲਈ ਪ੍ਰਚਾਰ ਕਰਦੀ ਹੈ ਅਤੇ ਦੁਸਰੇ ਪਾਸੇ ਵੈਲਫੇਅਰ ਬੋਰਡ ਅੰਦਰ 11,12 ਵੀਂ ਦੀਆਂ ਹਿਕਲੀਆਂ ਲੜਕੀਆਂ ਨੂੰ ਸਾਇਕਲ ਵੰਡ ਕੇ ਮੂਲ ਸੰਵਿਧਾਨਕ ਅਧਿਕਾਰਾਂ ਦੀ ਧਾਰਾ 15 ਦੀ ਘੋਰ ਉਲੰਘਣਾ ਕਰਕੇ ਸੰਵਿਧਾਨ ਦੀ ਨਿਰਾਦਰ ਕਰ ਰਹੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਨ੍ਹਾਂ ਲੜਕfਆਂ ਨਾਲ ਭੇਦ ਭਾਵ ਕੀਤਾ ਜਾਂਦਾ ਹੈ ਉਹ ਵੀ ਤਾਂ ਵਿਦਿਆਰਥੀ ਹੀ ਹਨ। ਅਗਰ ਕੋਈ ਚੀਜ਼ ਦੇਣੀ ਹੈ ਤਾਂ ਬਿਨ੍ਹਾਂ ਕਿਸੇ ਭੇਦ ਭਾਵ ਦਿਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਗਰ ਸਰਕਾਰ ਨੂੰ ਬੱਚਿਆਂ ਨਾਲ ਪਿਆਰ ਹੈ ਤਾਂ ਸਾਰੇ ਪੰਜਾਬ ਅੰਦਰ 6ਵੀਂ ਕਲਾਸ ਤੋਂ ਸਾਇਕਲ ਦਿਤੇ ਜਾਣ ਤਾਂ ਕਿ ਬੱਚੇ ਉਸ ਦੀ ਸਹੀ ਵਰਤੋਂ ਕਰ ਸਕਣ।

ਧੀਮਾਨ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਲੇਬਰ ਵੈਲਫੇਅਰ ਬੋਰਡ ਦਾ ਅਪਣਾ ਕੋਈ ਸਟਾਫ ਨਹੀਂ ਹੈ ਤੇ ਉਹ ਬੋਰਡ ਪੰਜਾਬ ਲੇਬਰ ਡਿਪਾਰਟਮੈਂਟ ਦੇ ਅਧਿਕਾਰੀਆਂ ਤੋਂ ਕੰਮ ਲੈ ਰਿਹਾ ਹੈ। ਜਦੋਂ ਕਿ ਸੰਵਿਧਾਨਕ ਤੋਰ ਤੇ ਲੇਬਰ ਵੈਲਫੇਅਰ ਬੋਰਡ ਦਾ ਅਪਣਾ ਸਟਾਫ ਅਤੇ ਦਫਤਰ ਹੋਣਾ ਜਰੂਰੀ ਹੈ। ਇਸੇ ਤਰ੍ਹਾਂ ਬਿਲfੰਡਗ ਕੰਸਟਰਕਸ਼ਨ ਵਰਕਰਾਂ ਦੇ ਪੜ੍ਹਦੇ ਬਚਿਆਂ ਨੂੰ ਅਜ ਤੱਕ ਕਦੇ ਵੀ ਵਜ਼ੀਫਾ ਸਮੇਂ ਸਿਰ ਨਹੀਂ ਦਿਤਾ ਗਿਆ ਤੇ ਸਟਾਫ ਦੀ ਘਾਟ ਕਾਰਨ ਕਈ ਵਾਰੀ 3,3 ਸਾਲ ਲੱਗ ਜਾਦੇ ਹਨ ਖਾਤਿਆਂ ਵਿਚ ਵਜੀ਼ਫਾ ਪਹੁੰਚਦਿਆਂ। ਬੱਚਾ ਪੜ੍ਹ ਕੇ ਵੀ ਹੱਟ ਜਾਂਦਾ ਹੈ ਤੇ ਵਜੀਫਾ ਫਿਰ ਵੀ ਨਹੀਂ ਮਿਲਦਾ।ਜਦੋਂ ਇਹ ਵਜੀਫੇ ਦੀ ਰਕਮ ਪੜ੍ਹਾਈ ਲਈ ਖਰਚ ਹੋਣੀ ਚਾਹੀਦੀ ਹੈ ਪਰ ਸਮੇਂ ਸਿਰ ਨਾ ਮਿਲਣ ਕਰਕੇ ਸਾਰਾ ਪੈਸਾ ਖੁਰਦ ਬੁਰਦ ਹੋ ਜਾਦਾ ਹੈ ਤੇ ਇਸ ਕਾਰਨ ਬੱਧਚਿਆਂ ਦਾ ਭਾਰੀ ਨੁਕਸਾਨ ਹੁੰਦਾ ਹੈ।ਧੀਮਾਨ ਨੇ ਕਿਹਾ ਕਿ ਕੁਝ ਵੀ ਸਮੇਂ ਸਿਰ ਨਾ ਦੇਣਾ ਅਨੁਸ਼ਾਸ਼ਲਹੀਨਤਾ ਪੈਦਾ ਕਰਕੇ ਰਖਣਾ ਹੈ।

ਉਨ੍ਹਾਂ ਕਿਹਾ ਕਿ ਦਫਤਰ ਵਿਚ ਸਟਾਫ ਵੀ ਵੱਡੀ ਘਾਟ ਪਾਈ ਜਾ ਰਹੀ ਹੈ ਤੇ ਇਹ ਵੀ ਮਜਦੂਰਾਂ ਦਾ ਆਰਥਿਕ ਸੋਸ਼ਨ ਹੀ ਹੈ।ਇਕ ਕੰਮ ਕਰਵਾਉਣ ਲਈ ਦਫਤਰ ਦੇ ਵਾਰ ਵਾਰ ਚਕੱਰ ਕਢਣੇ ਪੈਂਦੇ ਹਨ।ਵੈਲਫੇਅਰ ਬੋਰਡ ਦੀਆਂ ਸਕੀਮਾਂ ਵਧੀਆਂ ਹਨ ਪਰ ਆਮ ਤੋਰ ਤੇ ਸਮੇਂ ਸਿਰ ਲਾ ਮਿਲਦ ਕਰਕੇ ਸਾਰਾ ਕੁਝ ਮਿੱਟੀ ਵਿਚ ਹੀ ਰੁਲ ਰਿਹਾ ਹੈ।ਧੀਮਾਨ ਲੇ ਸਰਕਾਰ ਤੋਂ ਮੰਗ ਕੀਤੀ ਕਿ ਝੂਠ ਦੇ ਪ੍ਰਚਾਰ ਨਾਲ ਢਿੱਡ ਭਰਨ ਦੀ ਥਾਂ ਉਤੇ ਸਕੀਮਾਂ ਨੂੰ ਸਮੇਂ ਸਿਰ ਲਾਗੂ ਕਰਕੇ ਰਾਹਿਤ ਦਿਓ।ਇਸ ਮੋਕੇ ਰਾਮ ਸਿੰਘ, ਸੁਰਜੀਤ ਕੁਮਾਰ, ਤਰਲੋਕ ਸਿੰਘ, ਮਨੋਹਰ ਲਾਲ ਆਦਿ ਹਾਜਰ ਸਨ।

LEAVE A REPLY

Please enter your comment!
Please enter your name here