Wednesday, October 28, 2026
Home Latest ਕੈਨੇਡਾ ਵਿੱਚ ਪੰਜਾਬ ਦੀ ਧੀ ਰਮਨਦੀਪ ਨੇ ਵਧਾਈਆ ਮਾਣ, ਬਣੀ ਪੁਲਿਸ ਅਫਸਰ

ਕੈਨੇਡਾ ਵਿੱਚ ਪੰਜਾਬ ਦੀ ਧੀ ਰਮਨਦੀਪ ਨੇ ਵਧਾਈਆ ਮਾਣ, ਬਣੀ ਪੁਲਿਸ ਅਫਸਰ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਦੇ ਦਾਖਾ ਦੇ ਪਿੰਡ ਮੋਰ ਕਰੀਮਾ ਦੀ ਲੜਕੀ ਨੇ ਕੈਨੇਡਾ ਦੇ ਅਲਬਰਟਾ ਵਿੱਚ ਪੁਲਿਸ ਅਫਸਰ ਬਣ ਕੇ ਆਪਣੇ ਪਰਿਵਾਰ ਅਤੇ ਪੰਜਾਬੀਆਂ ਦਾ ਮਾਨ ਵਧਾਈਆ। ਲੜਕੀ ਦੀ ਪਹਿਚਾਣ ਰਮਨਦੀਪ ਕੌਰ ਪੁੱਤਰੀ ਹਰੀ ਸਿੰਘ ਵਾਸੀ ਮੌਰ ਕਰੀਮਾ ਵਜੋ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਰਮਨਦੀਪ ਦੇ ਪਿਤਾ ਵੀ ਪੰਜਾਬ ਪੁਲਿਸ ਦੇ ਏਐੱਸਆਈ ਹਨ। ਰਮਨਦੀਪ ਉੱਚ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਗਈ ਸੀ ਅਤੇ ਉੱਥੇ ਉਸਨੇ ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੀਆਰ ਲੈ ਲਈ ਅਤੇ ਉੱਥੋ ਦੀ ਨਾਗਰਿਕਤਾ ਹਾਸਲ ਕੀਤੀ ਅਤੇ ਹੁਣ ਉਹ ਅਲਬਰਟਾ ਰਾਜ ਦੇ ਐਡਮਿੰਟਨ ਸ਼ਹਿਰ ਵਿੱਚ ਪੁਲਿਸ ਅਧਿਕਾਰੀ ਵਜੋਂ ਨਿਯੁਕਤ ਹੋ ਗਈ ਹੈ।

LEAVE A REPLY

Please enter your comment!
Please enter your name here