ਗੁਰਦਾਸਪੁਰ ਪੁਲਿਸ ਵੱਲੋਂ 520 ਗ੍ਰਾਮ ਹੈਰੋਇਨ ਅਤੇ 14,38,500 ਰੁਪਏ ਡਰੱਗ ਮਨੀ ਸਮੇਤ 2 ਗ੍ਰਿਫਤਾਰ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਗੁਰਦਾਸਪੁਰ ਪੁਲਿਸ ਨੂੰ ਵੱਡੀ ਕਾਮਯਾਬੀ 520 ਗ੍ਰਾਮ ਹੈਰੋਇੰਨ ਅਤੇ 14,38,500 ਰੁਪਏ ਡਰੱਗ ਮਨੀ ਸਮੇਤ 2 ਗ੍ਰਿਫਤਾਰ ਦਾਯਮਾ ਹਰੀਸ਼ ਕੁਮਾਰ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਤਹਿਤ ਨਸ਼ਿਆਂ ਖਿਲਾਫ ਵਿੱਡੀ ਗਈ ਮੁਹਿੰਮ ਤਹਿਤ ਜਿਲ੍ਹਾ ਗੁਰਦਾਸਪੁਰ ਪੁਲਿਸ ਵੱਲੋਂ ਬਲਜੀਤ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਦੀਨਾਨਗਰ ਦੀ ਦੇਖ-ਰੇਖ ਵਿੱਚ ਸਪੈਸ਼ਲ ਨਾਕਾ ਬੰਦੀ ਦੌਰਾਨ ਇੱਕ ਕਾਰ ਨੰਬਰੀ DL 8C AA 1314 ਵਰਨਾ ਨੂੰ ਸ਼ੱਕ ਦੇ ਬਿਨਾਹ ਤੇ ਰੋਕ ਕੇ ਚੈਕਿੰਗ ਕੀਤੀ ਤਾਂ ਕਾਰ ਸਵਾਰ ਦੋ ਨੌਜਵਾਨਾ ਪਰਗਟ ਸਿੰਘ ਉਰਫ ਪੱਗਾ ਪੁੱਤਰ ਮੇਜਰ ਸਿੰਘ ਵਾਸੀ ਪੰਡੋਰੀ ਰਣ ਸਿੰਘ ਤਰਨ ਤਾਰਨ ਅਤੇ ਰਾਜਬੀਰ ਸਿੰਘ ਉਰਫ ਮੋਟਾ ਪੁੱਤਰ ਬਲਵਿੰਦਰ ਸਿੰਘ ਵਾਸੀ ਮਹਿਮਾ ਪੰਡੋਰੀ ਅੰਮ੍ਰਿਤਸਰ ਪਾਸੋਂ 520 ਗ੍ਰਾਮ ਹੈਰੋਇੰਨ ਅਤੇ 14,38,500 ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਉਕਤ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 192, ਮਿਤੀ 24.10.2023 ਜੁਰਮ 21-C,27-A, 29-61-85 NDPS ACT ਥਾਣਾ ਦੀਨਾਨਗਰ ਵਿਖੇ ਦਰਜ ਰਜਿਸਟਰ ਕੀਤਾ ਗਿਆ।

Advertisements

ਦੋਸ਼ੀਆ ਦੀ ਪੁੱਛ-ਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਸ਼ੀ ਇਹ ਹੈਰੋਇੰਨ ਦੀ ਖੇਪ ਤਰਨਤਾਰਨ ਤੋਂ ਜੰਮੂ ਵਿਖੇ ਜਗਤੂਤ ਉਰਫ ਜੰਤੂਨ ਗੁੱਜਰ ਨੂੰ ਸਪਲਾਈ ਕਰਦੇ ਹਨ, ਜਿਸ ਦੀ ਭਾਲ ਜ਼ਾਰੀ ਹੈ। ਦੋਸ਼ੀਆ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।

LEAVE A REPLY

Please enter your comment!
Please enter your name here