ਮੈੰ ਨਹੀਂ, ਸਗੋਂ ਸ਼੍ਰੀ ਰਾਮ ਜੀ ਇਸ ਸਮਾਗਮ ਦੇ ਮੁੱਖ ਮਹਿਮਾਨ ਹਨ, ਸੀਐੱਮ ਮਾਨ ਦੀ ਕਹੀ ਗੱਲ ਨੇ ਪਾਇਆ ਪਾਜੀਟਿਵ ਪ੍ਰਭਾਵ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ24 ਅਕਤੂਬਰ ਨੂੰ ਹੁਸ਼ਿਆਰਪੁਰ ਦਾ ਦੁਸਹਿਰਾ ਬਹੁਤ ਖਾਸ ਰਿਹਾ। ਕਿਉਂਕਿ ਪਹਿਲੀ ਵਾਰ ਪੰਜਾਬ ਦਾ ਕੋਈ ਮੁੱਖ ਮੰਤਰੀ ਹੁਸ਼ਿਆਰਪੁਰ ਦੇ ਦੁਸਹਿਰੇ ਵਿੱਚ ਪਹੁੰਚੇ। ਹਾਲਾਂਕਿ ਦੁਸ਼ਹਿਰਾ ਕਮੇਟੀ ਅਤੇ ਸ਼ਹਿਰ ਵਾਸੀਆਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਸਨ ਪਰ ਮੇਲੇ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਇੱਕ ਐਸੀ ਗੱਲ ਕਹੀ ਕਿ ਮੇਲੇ ਵਿੱਚ ਆਏ ਲੋਕਾਂ ਨੂੰ ਉਨ੍ਹਾਂ ਦੇ ਕਹੇ ਸ਼ਬਦਾਂ ਨੇ ਕੀਲ ਕੇ ਰੱਖ ਦਿੱਤਾ। ਹਰ ਕੋਈ ਉਨ੍ਹਾਂ ਦੀ ਕਹੀ ਗੱਲ ਦੀ ਤਰੀਫ਼ ਕੀਤੇ ਬਿਨਾਂ ਨਾ ਰਹਿ ਪਾਇਆ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਮੈਂ ਮੁੱਖ ਮਹਿਮਾਨ ਵਜੋਂ ਨਹੀਂ ਆਇਆ, ਸਗੋਂ ਅਸਲ ਵਿੱਚ ਸ਼੍ਰੀ ਰਾਮ ਜੀ ਇਸ ਸਮਾਗਮ ਦੇ ਮੁੱਖ ਮਹਿਮਾਨ ਹਨ। ਮੈਂ ਤਾਂ ਸਿਰਫ਼ ਸ਼੍ਰੀ ਰਾਜ ਜੀ ਦੇ ਨਿਮਾਣੇ ਸ਼ਰਧਾਲੂ ਵਜੋਂ ਸ਼ਿਰਕਤ ਕੀਤੀ ਹੈ।

Advertisements

ਮੁੱਖ ਮੰਤਰੀ ਮਾਨ ਦੀ ਕਹੀ ਇਸ ਗੱਲ ਦਾ ਲੋਕਾਂ ਤੇ ਸਕਰਾਤਮਕ ਪ੍ਰਭਾਵ ਪਾਇਆ। ਜ਼ਿਕਰਯੋਗ ਗੱਲ ਇਹ ਹੈ ਕਿ ਜ਼ਿਆਦਾਤਰ ਅਸੀ ਵੇਖਦੇ ਹਾਂ ਕਿ ਕੋਈ ਵੀ ਲੀਡਰ ਕਿਸੇ ਸਮਾਗਮ ਤੇ ਪਹੁੰਚ ਕੇ ਆਪਣੀ ਪਾਰਟੀ ਨੂੰ ਸੰਬੋਧਿਤ ਕਰਦਾ ਹੈ ਅਤੇ ਆਪਣੀ ਪਾਰਟੀ ਨੂੰ ਪ੍ਰਸੰਸ਼ਾ ਦਾ ਪਾਤਰ ਬਣਾਉਂਦਾ ਹੈ। ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਗਏ ਕੰਮਾਂ ਤੇ ਚਾਨਣਾ ਪਾਉਂਦਾ ਹੈ ਤੇ ਆਪਣੀਆਂ ਪ੍ਰਸੰਸ਼ਾਵਾਂ ਦੇ ਪੁੱਲ ਬਣਦਾ ਹੈ ਅਤੇ ਪ੍ਰੋਗਰਾਮ ਨੂੰ ਰਾਜਨੀਤਿਕ ਰੰਗਤ ਦੇਣ ਦੇ ਮੌਕੇ ਲੱਭਦਾ ਹੈ। ਪਰ ਮੁੱਖ ਮੰਤਰੀ ਮਾਨ ਨੇ ਆਪਣੀ ਪਾਰਟੀ ਦੀਆਂ ਪ੍ਰਸੰਸ਼ਾ ਨਾ ਕਰਦੇ ਹੋਏ ਇਸ ਤਿਉਹਾਰ ਨੂੰ ਅਹਿਮ ਮਹੱਵਤਾ ਦਿੱਤੀ। ਜਿਸ ਕਾਰਨ ਲੋਕਾਂ ਦੇ ਦਿੱਲਾਂ ਵਿੱਚ ਉਨ੍ਹਾਂ ਲਈ ਹੋਰ ਆਦਰ-ਸਤਿਕਾਰ ਵੱਧ ਗਿਆ ਹੈ। ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ ਬੁਰਾਈ ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਤੇ ਸੂਬੇ ਵਿੱਚੋਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦਾ ਵੀ ਸੱਦਾ ਦਿੱਤਾ।

LEAVE A REPLY

Please enter your comment!
Please enter your name here