ਵਰਤਮਾਨ ਮੌਸਮ ਦੇ ਮੱਦੇਨਜਰ ਛਾਤੀ ਰੋਗਾਂ ਨਾਲ ਪੀੜਤ ਵਿਅਕਤੀ ਰੱਖਣ ਅਗਾਉ ਸਾਵਧਾਨੀਆਂ: ਨੀਲੂ ਚੁੱਘ

ਫਾਜਿਲਕਾ (ਦ ਸਟੈਲਰ ਨਿਊਜ਼): ਸਰਕਾਰੀ ਜ਼ਿਲ੍ਹਾ ਹਸਪਤਾਲ ਵਿੱਚ ਛਾਤੀ ਰੋਗਾਂ ਦੇ ਮਾਹਿਰ ਡਾ ਨੀਲੂ ਚੁੱਘ ਨੇ ਜਿਥੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਉਥੇ ਛਾਤੀ ਰੋਗਾਂ ਨਾਲ ਪੀੜਤਾਂ ਨੂੰ ਡਾਕਟਰੀ ਚੈਕਅਪ ਅਧੀਨ ਅਗਾਉ ਸਾਵਧਾਨੀਆਂ ਰੱਖਣ ਲਈ ਕਿਹਾ। ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪਰਾਲੀ ਦੇ ਧੂਏ ਨਾਲ ਪ੍ਰਦੂਸ਼ਣ ਪੈਦਾ ਹੁੰਦਾ ਹੈ ਜਿਸ ਕਰਕੇ ਵਾਤਾਵਰਣ ਦੂਸ਼ਿਤ ਹੋ ਜਾਂਦਾ ਹੈ ਜੋ ਕਿ ਸਾਹ ਦੇ ਰੋਗਾ ਦੇ ਲਈ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ, ਛੋਟੇ ਬਚਿਆਂ ਅਤੇ ਬਜੁਰਗਾਂ ਦੀ ਸਿਹਤ ਪ੍ਰਤੀ ਜਿੰਮੇਵਾਰ ਬਣਦਿਆਂ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਅਗ ਲਗਾਉਣ ਤੋਂ ਪਰਹੇਜ ਕਰਨਾ ਚਾਹੀਦਾ ਹੈ।

Advertisements

ਡਾ ਨੀਲੂ ਚੁੱਘ ਨੇ ਕਿਹਾ ਕਿ ਪਰਾਲੀ ਦੇ ਧੂਏ ਅਤੇ ਮੌਸਮ ਦੇ ਬਦਲਾਅ ਨਾਲ ਸਾਹ ਦੇ ਰੋਗੀ ਪ੍ਰਭਾਵਿਤ ਹੁੰਦੇ ਹਨ ਇਸ ਕਰਕੇ ਅਜਿਹੇ ਵਿਅਕਤੀਆਂ ਨੂੰ ਸਮੇਂ-ਸਮੇਂ ਤੇ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਖਾ ਵਿੱਚ ਜਲਣ, ਪਾਣੀ ਆਉਣਾ ਇਹ ਇਸਦੇ ਲੱਛਣ ਹਨ। ਇਸ ਦੇ ਨਾਲ ਹੀ ਮੌਸਮ ਦੇ ਬਦਲਾਅ ਨਾਲ ਦਮਾ ਰੋਗ ਵਾਲਿਆਂ ਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੇ ਧੂੰਏ ਕਾਰਨ ਸੜਕਾਂ *ਤੇ ਵੀਜੀਬਿਲਟੀ ਘਟ ਹੋ ਜਾਂਦੀ ਹੈ ਜੋ ਕਿ ਆਵਾਜਾਈ ਵਿਚ ਵਿਘਨ ਪਾਉਂਦੀ ਹੈ ਜਿਸ ਕਰਕੇ ਕਈ ਵਾਰ ਜਾਨ-ਮਾਲ ਦਾ ਵੀ ਨੁਕਸਾਨ ਹੋ ਜਾਂਦਾ ਹੈ।

ਉਨ੍ਹਾਂ ਸਾਵਧਾਨੀਆਂ ਵਰਤਣ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੌਸਮ ਵਿੱਚ ਛਾਤੀ ਰੋਗਾਂ ਨਾਲ ਪੀੜ੍ਹੀਤਾਂ ਨੂੰ ਘਰ ਤੋਂ ਬਾਹਰ ਜਰੂਰੀ ਕੰਮ ਹੋਣ ਤੇ ਹੀ ਨਿਕਲਣਾ ਚਾਹੀਦਾ ਹੈ ਅਤੇ ਬਾਹਰ ਜਾਣ ਸਮੇਂ ਮਾਸਕ ਜਰੂਰ ਲੱਗਾਇਆ ਜਾਵੇ। ਉਨ੍ਹਾਂ ਕਿਹਾ ਕਿ ਜੋ ਮਰੀਜ ਇਲਾਜ ਅਧੀਨ ਹਨ ਉਹ ਡਾਕਟਰ ਦੀ ਸਲਾਹ ਅਨੁਸਾਰ ਹੀ ਆਪਣੀ ਰੋਜਮਰਾ ਦੇ ਕੰਮ ਕਰਨ। ਉਨ੍ਹਾਂ ਕਿਹਾ ਕਿ ਸਾਹ ਦੀ ਤਕਲੀਫ ਜਿਆਦਾ ਹੋਣ *ਤੇ ਸਿਵਲ ਹਸਪਤਾਲ ਅਤੇ ਨਜਦੀਕੀ ਸਿਹਤ ਕੇਂਦਰ ਤੇ ਸੰਪਰਕ ਕੀਤਾ ਜਾਵੇ।

LEAVE A REPLY

Please enter your comment!
Please enter your name here