ਸੀਆਈਟੀਯੂ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਕਿਸਾਨ ਸਭਾ ਨੇ ਇਸਰਾਇਲ ਤੇ ਫਲਸਤੀਨੀ ਜੰਗਬੰਦੀ ਲਈ ਰਾਸ਼ਟਰਪਤੀ ਨੂੰ ਦਖਲ ਦੇਣ ਦੀ ਕੀਤੀ ਅਪੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਇੱਥੇ ਸੀ.ਆਈ.ਟੀ.ਯੂ., ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਨੁਮਾਇੰਦਿਆਂ ਵਲੋਂ ਐਸ.ਡੀ.ਐਮ. ਹੁਸ਼ਿਆਰਪੁਰ ਰਾਹੀਂ ਮੰਗ ਕਰਦਿਆਂ ਇਸਰਾਇਲ ਵਲੋਂ ਫਲਸਤੀਨੀ ਲੋਕਾਂ ਉਪਰ ਮਨੁੱਖੀ ਤਬਾਹੀ ਵਾਲੇ ਹਮਲਿਆਂ ਨੂੰ ਤੁਰੰਤ ਬੰਦ ਕਰਵਾਉਣ ਅਤੇ ਤੁਰੰਤ ਜੰਗਬੰਦੀ ਲਈ ਦੇਸ਼ ਦੇ ਰਾਸ਼ਟਰਪਤੀ ਨੂੰ ਆਪਣੇ ਸਤਕਾਰਿਤ ਅਹੁੱਦੇ ਦੀ ਵਰਤੋਂ ਕਰਦਿਆਂ ਦਖਲ ਦੀ ਅਪੀਲ ਕੀਤੀ ਗਈ। ਬਾਅਦ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਾਥੀ ਗੁਰਮੇਸ਼ ਸਿੰਘ ਨੇ ਦੱਸਿਆ ਕਿ ਇਸਰਾਇਲ ਗਾਜ਼ਾ ਪੱਟੀ ਉੱਤੇ ਅਣ-ਮਨੁੱਖੀ ਬੰਬਾਰੀ, ਇਥੋਂ ਤੱਕ ਕਿ ਹਸਪਤਾਲਾਂ, ਸਕੂਲਾਂ ਅਤੇ ਯੂ.ਐਨ. ਸ਼ੈਲਟਰ ਕੈਂਪਾ ਜਿੱਥੇ ਆਮ ਲੋਕਾਂ ਨੇ ਪਨਾਹ ਲਈ ਹੋਈ ਹੈ ਉਪਰ ਹਮਲੇ ਕਰ ਰਿਹਾ ਹੈ।

Advertisements

ਅਮਰੀਕਨ ਸਾਮਰਾਜ ਅਤੇ ਉਸ ਦੇ ਸਹਿਯੋਗੀਆਂ ਵਲੋਂ ਕੌਮਾਂਤਰੀ ਪੱਧਰ ਤੇ ਯੁਧ ਦੀਆਂ ਤਹਿ ਕੀਤੀਆਂ ਹੋਈਆਂ ਸ਼ਰਤਾਂ ਨੂੰ ਅਣਦੇਖਿਆ ਕਰਦਿਆਂ ਇਸਰਾਇਲ ਵਲੋਂ ਫਲਸਤੀਨੀ ਲੋਕਾਂ ਲਈ ਜ਼ਰੂਰੀ ਦਵਾਈਆਂ, ਖੁਰਾਕੀ ਵਸਤਾਂ, ਬਿਜਲੀ ਅਤੇ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕੀਤੀ ਹੋਈ ਹੈ। ਉਹਨਾਂ ਨੇ ਅੱਗੇ ਕਿਹਾ ਕਿ ਯੂ.ਐਨ.ਓ. ਦੀ ਆਮ ਸਭਾ ਵਿੱਚ ਜੰਗਬੰਦੀ ਲਈ ਮਤਾ ਪਾਸ ਕਰਨ ਸਮੇਂ ਭਾਰਤ ਵਲੋਂ ਬਾਹਰ ਰਹਿਣ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਅਮਰੀਕੀ ਸਾਮਰਾਜ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਰਾਸ਼ਟਰਪਤੀ ਨੂੰ ਇਸ ਅਪੀਲ ਰਾਹੀਂ ਫਲਸਤੀਨੀਆਂ ਦੀ ਹੋ ਰਹੀ ਨਕਲਕੁਸ਼ੀ ਅਤੇ ਤਬਾਹੀ ਨੂੰ ਰੋਕਣ ਲਈ ਲੋੜੀਂਦੀ ਦਖਲ-ਅੰਦਾਜ਼ੀ ਦੀ ਮੰਗ ਕੀਤੀ ਗਈ। ਇਸ ਮੌਕੇ ਮਹਿੰਦਰ ਸਿੰਘ ਭੀਲੋਵਾਲ, ਧੰਨਪਤ ਬੱਸੀ ਦੌਲਤ ਖਾਂ, ਬਲਵਿੰਦਰ ਸਿੰਘ ਹੁਸ਼ਿਆਰਪੁਰ, ਸੁਖਪਾਲ ਸਿੰਘ ਫੌਜੀ ਅਤੇ ਰਘਵਿੰਦਰ ਸਿੰਘ ਕਾਹਰੀ ਹਾਜ਼ਰ ਸਨ।  

LEAVE A REPLY

Please enter your comment!
Please enter your name here