ਕੋਰੋਨਾ ਵੈਕਸੀਨ ਬਣਾਉਣ ਵਾਲੀ ਕੰਪਨੀ ਦੇ ਐਮਡੀ ਡਾ. ਸਾਇਰਸ ਪੂਨਾਵਾਲਾ ਨੂੰ ਪਿਆ ਦਿਲ ਦਾ ਦੌਰਾ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਦੇਸ਼ ਦੀ ਮਸ਼ਹੂਰ ਕੋਰੋਨਾ ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ (ਐਸਆਈਆਈ) ਦੇ ਚੇਅਰਮੈਨ ਅਤੇ ਐਮਡੀ ਡਾ. ਸਾਇਰਸ ਪੂਨਾਵਾਲਾ ਨੂੰ ਦਿਲ ਦਾ ਦੌਰਾ ਪਿਆ। ਜਾਣਕਾਰੀ ਮੁਤਾਬਕ 82 ਸਾਲਾ ਸਾਇਰਸ ਪੂਨਾਵਾਲਾ ਨੂੰ 16 ਨਵੰਬਰ ਨੂੰ ਦਿਲ ਦਾ ਦੌਰਾ ਪਿਆ ਸੀ। ਜਿਸ ਤੋਂ ਬਾਅਦ  ਉਨ੍ਹਾਂ ਨੂੰ ਰੂਬੀ ਹਾਲ ਕਲੀਨਿਕ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਨੇ ਇਕ ਬਿਆਨ ਵਿਚ ਕਿਹਾ, ‘ਪੂਨਾਵਾਲਾ ਦੀ ਐਂਜੀਓਪਲਾਸਟੀ ਡਾਕਟਰ ਪਰਵੇਜ਼ ਗ੍ਰਾਂਟ, ਡਾ. ਮੈਕਲੇ ਅਤੇ ਡਾ. ਅਭਿਜੀਤ ਖੜਡੇਕਰ ਦੀ ਨਿਗਰਾਨੀ ਹੇਠ ਕੀਤੀ ਗਈ ਸੀ। ਉਹ ਤੇਜ਼ੀ ਨਾਲ ਠੀਕ ਹੋ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਸਿਹਤ ਠੀਕ ਹੈ।

Advertisements

ਰੂਬੀ ਹਾਲ ਕਲੀਨਿਕ ਦੇ ਕਾਰਡੀਓਲੋਜਿਸਟ ਡਾਕਟਰ ਪਰਵੇਜ਼ ਗ੍ਰਾਂਟ ਨੇ ਕਿਹਾ, ‘ਸਾਈਰਸ ਪੂਨਾਵਾਲਾ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਹੁਣ ਉਹ ਤੇਜ਼ੀ ਨਾਲ ਠੀਕ ਹੋ ਰਿਹਾ ਹੈ। ਉਸ ਦੀ ਐਂਜੀਓਪਲਾਸਟੀ ਕੀਤੀ ਗਈ। ਡਾਕਟਰ ਪਰਵੇਜ਼ ਗ੍ਰਾਂਟ ਨੇ ਦੱਸਿਆ ਕਿ ਪੂਨਾਵਾਲਾ ਨੂੰ ਕੁਝ ਦਿਨਾਂ ਵਿਚ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਦੂਜੇ ਪਾਸੇ ਡਾਕਟਰ ਸੀ ਐਨ ਮਖਲੇ ਨੇ ਦੱਸਿਆ ਕਿ ਡਾਕਟਰ ਸਾਇਰਸ ਪੂਨਾਵਾਲਾ ਨੂੰ ਆਈਸੀਯੂ ਵਿਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਸਿਹਤ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਪੂਨਾਵਾਲਾ ਦੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ ਹੈ। ਇਹ ਕੰਪਨੀ ਕੋਰੋਨਾ ਵੈਕਸੀਨ ਸਮੇਤ ਕਈ ਬਿਮਾਰੀਆਂ ਲਈ ਟੀਕੇ ਬਣਾਉਂਦੀਂ ਹੈ।

LEAVE A REPLY

Please enter your comment!
Please enter your name here