Wednesday, October 28, 2026
Home National 3 ਦਿਸੰਬਰ ਨੂੰ ਰਾਜਸਥਾਨ ਵਿੱਚੋ ਕਾਂਗਰਸ ਹੋਵੇਗੀ ਛੂ ਮੰਤਰ: ਪ੍ਰਧਾਨ ਮੰਤਰੀ ਮੋਦੀ

3 ਦਿਸੰਬਰ ਨੂੰ ਰਾਜਸਥਾਨ ਵਿੱਚੋ ਕਾਂਗਰਸ ਹੋਵੇਗੀ ਛੂ ਮੰਤਰ: ਪ੍ਰਧਾਨ ਮੰਤਰੀ ਮੋਦੀ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰਤਪੁਰ ਵਿੱਚ ਚੋਣਾਂ ਨੂੰ ਲੈ ਕੇ ਇੱਕ ਰੈਲੀ ਵਿੱਚ ਸ਼ਾਮਿਲ ਹੋਏ। ਇਸ ਦੋਰਾਨ ਪੀਐਮ ਮੋਦੀ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਰਾਜਸਥਾਨ ਦੇ ਸੱਭਿਆਚਾਰ ਨੂੰ ਬਚਾਉਣ ਲਈ ਇੱਥੇ ਭਾਜਪਾ ਜ਼ਰੂਰੀ ਹੈ ਅਤੇ ਇੱਕ ਹਫਤੇ ਬਾਅਦ ਵੋਟਿੰਗ ਹੋਣ ਜਾ ਰਹੀ ਹੈ। ਹਰ ਪਾਸੇ ਇੱਕ ਹੀ ਗੂੰਜ ਹੈ, ਇਹ ਭਾਜਪਾ ਸਰਕਾਰ ਲਈ ਲੋਕਾਂ ਦੀ ਪੁਕਾਰ ਹੈ।

Advertisements

ਪੀਐਮ ਮੋਦੀ ਨੇ ਕਿਹਾ ਕਿ ਹੁਣ ਰਾਜਸਥਾਨ ਦੇ ਲੋਕ ਉਨ੍ਹਾਂ ਨੂੰ ਕਹਿ ਰਹੇ ਹਨ ਕਿ 3 ਦਸੰਬਰ ਕਾਂਗਰਸ ਦਾ ਛੂ ਮੰਤਰ ਹੈ। ਭਾਜਪਾ ਦਾ ਸੰਕਲਪ ਰਾਜਸਥਾਨ ‘ਚ ਭ੍ਰਿਸ਼ਟਾਚਾਰ ‘ਤੇ ਜ਼ੋਰਦਾਰ ਹਮਲਾ ਕਰਨਾ ਅਤੇ ਭੈਣਾਂ ਅਤੇ ਧੀਆਂ ਲਈ ਸੁਰੱਖਿਅਤ ਮਾਹੌਲ ਬਣਾਉਣ ਦਾ ਹੈ। ਪਰ ਕਾਂਗਰਸ ਨੇ ਰਾਜਸਥਾਨ ਨੂੰ ਭ੍ਰਿਸ਼ਟਾਚਾਰ, ਦੰਗਿਆਂ ਅਤੇ ਅਪਰਾਧਾਂ ਵਿੱਚ ਮੋਹਰੀ ਬਣਾ ਦਿੱਤਾ ਹੈ।

LEAVE A REPLY

Please enter your comment!
Please enter your name here