ਹਰਭਜਨ ਸਿੰਘ ਨੇ ਅਨੁਸ਼ਕਾ ਤੇ ਆਥੀਆ ਤੇ ਕੰਸਿਆ ਤੰਜ, ਬੋਲੇ-ਇਹਨਾਂ ਨੂੰ ਕ੍ਰਿਕੇਟ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੋਵੇਗੀ

ਅਹਿਮਦਾਬਾਦ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਫਾਈਨਲ ਮੈਚ ਦੋਰਾਨ ਪ੍ਰਧਾਨ ਮੰਤਰੀ ਮੋਦੀ ਤੋ ਇਲਾਵਾ ਕਈ ਬਾਲੀਵੁੱਡ ਸਿਤਾਰੇ ਵੀ ਇਹ ਮੈਚ ਦੇਖਣ ਲਈ ਪਹੁੰਚੇ ਸਨ। ਇਸ ਦੋਰਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਤੇ ਆਥੀਆ ਸ਼ੈਟੀ ਵੀ ਪਹੁੰਚੇ ਸਨ। ਇਸ ਦੌਰਾਨ ਸਾਬਕਾ ਭਾਰਤੀ ਕ੍ਰਿਕਟਰ ਅਤੇ ਸਪਿਨਰ ਹਰਭਜਨ ਸਿੰਘ ਨੇ ਅਨੁਸ਼ਕਾ ਅਤੇ ਆਥੀਆ ਨੂੰ ਲੈ ਕੇ ਇੱਕ ਬਿਆਨ ਦਿੱਤਾ ਹੈ ਜਿਸਨੂੰ ਲੈ ਕੇ ਕਈ ਯੂਜ਼ਰਜ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਹਰਭਜਨ ਸਿੰਘ ਨੇ ਟਿੱਪਣੀ ਕਰਦੇ ਹੋਏ ਵਿਰਾਟ ਕੋਹਲੀ ਦੀ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕੇਐਲ ਰਾਹੁਲ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ‘ਤੇ ਵਿਵਾਦਿਤ ਟਿੱਪਣੀ ਕੀਤੀ ਹੈ। ਉਹਨਾਂ ਕਿਹਾ ਕਿ,,ਹੋਇਆ ਇੰਝ ਕਿ ਮੈਚ ਦੌਰਾਨ ਜਦੋਂ ਕੈਮਰਾ ਅਨੁਸ਼ਕਾ ਅਤੇ ਆਥੀਆ ਵੱਲ ਘੁੰਮਿਆ ਤਾਂ ਦੋਵੇਂ ਇੱਕ-ਦੂਜੇ ਨਾਲ ਗੱਲਾਂ ਕਰਦੇ ਨਜ਼ਰ ਆਏ।

Advertisements

ਜਿਸ ‘ਤੇ ਹਰਭਜਨ ਸਿੰਘ ਨੇ ਕਿਹਾ ਸੀ ਕਿ, “ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਦੋਵੇਂ ਫਿਲਮਾਂ ਬਾਰੇ ਗੱਲ ਕਰ ਰਹੇ ਹੋਣਗੇ… ਕਿਉਂਕਿ ਅਨੁਸ਼ਕਾ ਸ਼ਰਮਾ ਅਤੇ ਆਥੀਆ ਸ਼ੈੱਟੀ ਨੂੰ ਕ੍ਰਿਕਟ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੋਵੇਗੀ।” ਇਸ ਬਿਆਨ ਨੂੰ ਲੈ ਕੇ ਉਹ ਸ਼ੋਸਲ ਮੀਡੀਆ ਤੇ ਕਾਫੀ ਟ੍ਰੋਲ ਹੋ ਰਹੇ ਹਨ। ਇੱਕ ਯੂਜ਼ਰ ਨੇ ਤਾਂ ਕ੍ਰਿਕਟਰ ਤੋਂ ਮੁਆਫੀ ਦੀ ਮੰਗ ਵੀ ਕੀਤੀ ਹੈ ਜਦਕਿ ਦੂਸਰੇ ਯੂਜ਼ਰ ਨੇ ਲਿਖਿਆ, ”ਹਰਭਜਨ_ਸਿੰਘ ਤੁਹਾਡਾ ਕੀ ਮਤਲਬ ਹੈ ਕਿ ਔਰਤਾਂ ਕ੍ਰਿਕਟ ਨੂੰ ਸਮਝਦੀਆਂ ਹਨ ਜਾਂ ਨਹੀਂ? ਕਿਰਪਾ ਕਰਕੇ ਤੁਰੰਤ ਮੁਆਫੀ ਮੰਗੋ। ਜਦੋਂਕਿ ਇੱਕ ਹੋਰ ਨੇ ਲਿਖਿਆ, “ਇਹ ਸਭ ਤੋਂ ਘਿਣਾਉਣੀ ਗੱਲ ਹੈ ਜੋ ਮੈਂ ਸੁਣੀ ਹੈ..”

LEAVE A REPLY

Please enter your comment!
Please enter your name here