ਵਿਕਸਤ ਭਾਰਤ ਸੰਕਲਪ ਯਾਤਰਾ 26 ਨੂੰ ਪੁੱਜੇਗੀ ਫਾਜਿ਼ਲਕਾ

ਫਾਜਿ਼ਲਕਾ, (ਦ ਸਟੈਲਰ ਨਿਊਜ਼)। ਕੇਂਦਰ ਪ੍ਰਯੋਜਿਤ ਸਕੀਮਾਂ ਸਬੰਧੀ ਜਨ ਜਾਗਰੂਕਤਾ ਲਈ ਸ਼ੁਰੂ ਕੀਤੀ ਜਾ ਰਹੀ ਵਿਕਸਤ ਭਾਰਤ ਸੰਕਲਪ ਯਾਤਰਾ 26 ਨਵੰਬਰ ਨੂੰ ਜਿ਼ਲ੍ਹੇ ਵਿਚ ਸ਼ੁਰੂ ਹੋਵੇਗੀ ਅਤੇ ਲਗਭਗ ਦੋ ਮਹੀਨਿਆਂ ਦੌਰਾਨ ਇਹ ਯਾਤਰਾ ਜਿ਼ਲ੍ਹੇ ਦੇ ਹਰ ਇਕ ਪਿੰਡ ਤੱਕ ਪੁੱਜੇਗੀ। ਇਸ ਸਬੰਧੀ ਤਿਆਰੀਆਂ ਲਈ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੰਜੀਵ ਕੁਮਾਰ ਨੇ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਇਸ ਲਈ ਜਿ਼ਲ੍ਹਾ ਪੱਧਰੀ, ਬਲਾਕ ਪੱਧਰੀ ਤੇ ਪਿੰਡ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਜਿ਼ਲ੍ਹੇ ਵਿਚ ਇਸ ਯਾਤਰਾ ਤਹਿਤ 4 ਵੈਨਾਂ ਆਉਣਗੀਆਂ ਜੋ ਪਿੰਡ ਪਿੰਡ ਜਾ ਕੇ ਸਰਕਾਰ ਦੀਆਂ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਗੀਆਂ।ਇਕ ਵੈਨ ਇਕ ਦਿਨ ਵਿਚ ਦੋ ਪਿੰਡ ਕਵਰ ਕਰੇਗੀ। ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਡਿਊਟੀ ਚਾਰਟ ਅਨੁਸਾਰ ਇਸ ਸਬੰਧੀ ਕਾਰਵਾਈ ਮੁਕੰਮਲ ਕਰਨ ਤਾਂ ਲੋਕਾਂ ਨੂੰ ਇਸ ਦਾ ਲਾਭ ਹੋ ਸਕੇ।

Advertisements

ਬੈਠਕ ਵਿਚ ਐਸਡੀਐਮ ਵਿਪਨ ਭੰਡਾਰੀ, ਡੀਡੀਐਮ ਨਾਬਾਰਡ ਅਸ਼ਵਨੀ ਕੁਮਾਰ, ਐਲਡੀਐਮ ਮਨੀਸ਼ ਕੁਮਾਰ, ਜਿ਼ਲ੍ਹਾ ਮੈਨੇਜਰ ਐਨਐਫਐਲ ਮੁਕੇਸ਼ ਜਾਖੜ, ਡੀਐਮ ਐਨਆਈਸੀ ਪ੍ਰਿੰਸ, ਤਹਿਸੀਲ ਭਲਾਈ ਅਫ਼ਸਰ ਅਸੋ਼ਕ ਕੁਮਾਰ, ਸਿੱਖਿਆ ਵਿਭਾਗ ਤੋਂ ਸਤਿੰਦਰ ਬੱਤਰਾ ਵੀ ਹਾਜਰ ਸਨ।

LEAVE A REPLY

Please enter your comment!
Please enter your name here