ਡਾਕਟਰੀ ਸਲਾਹ ਨਾਲ ਹੀ ਕਰੋ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ: ਡਾ. ਜਤਿੰਦਰ

ਫਾਜ਼ਿਲਕਾ, (ਦ ਸਟੈਲਰ ਨਿਊਜ਼): ਅੱਜ ਕਲ ਲੋਕਾਂ ਨੇ ਐਂਟੀਬਾਇਓਟਿਕ ਦਵਾਇਆ ਲੈਣ ਦਾ ਸ਼ੌਂਕ ਬਣਾ ਲਿਆ ਜੋ ਕਿ ਸ਼ਰੀਰ ਲਈ ਘਾਤਕ ਹੈ ਅਤੇ ਇਸ ਦਾ ਸ਼ਰੀਰ ਵਿਖੇ ਬੁਰਾ ਅਸਰ ਹੁੰਦਾ ਹੈ ਅਤੇ ਮਾਨਵ ਪ੍ਰਤੀਰੋਧਕ ਸਮਰਥਾ ਘੱਟ ਹੁੰਦੀ ਹੈ। ਇਸ ਲਈ ਲੋਕਾਂ ਨੂੰ ਜਾਗਰੂਕਤਾ ਦੀ ਜਰੂਰਤ ਹੈ ਇਸ ਲਈ 18 ਨਵੰਬਰ ਤੋਂ ਵਿਭਾਗ ਵਲੋ 24 ਨਵੰਬਰ ਤੱਕ ਜਾਗ੍ਰਿਤ ਹਫਤਾ ਮਨਾਇਆ ਜਾ ਰਿਹਾ ਹੈ। ਸਿਵਲ ਸਰਜਨ ਫਾਜਿਲਕਾ ਡਾ. ਕਵਿਤਾ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਸੀਐਚਸੀ ਖੂਈ ਖੇੜਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗਾਂਧੀ ਦੀ ਦੇਖਰੇਖ ਹੇਠ ਜਾਗਰੁਕਤਾ ਕੈਂਪ ਲਗਾਇਆ ਗਇਆ।

Advertisements

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਜਤਿੰਦਰ ਰਾਜ ਸਿੰਘ ਸੈਨੀ ਨੇ ਦੱਸਿਆ ਕਿ ਲੋਕ ਅੱਜ ਕਲ ਐਂਟੀਬਾਇਓਟਿਕ ਲੈਂਦੇ ਹੈ ਜਦੋਂ ਕਿ ਇਸ ਦੀ ਜਰੂਰਤ ਵੀ ਨਹੀਂ ਹੁੰਦੀ। ਜਿਵੇਂ ਕਿ ਆਮ ਜੁਕਾਮ, ਫਲੂ, ਵਗਦਾ ਨੱਕ, ਜਾ ਵਿਯਰਾਲ ਇਨਫੈਕਸ਼ਨ ਹੋਣ ਤੇ ਇੰਤਿਬਿਓਟਕ ਦੀ ਜਰੂਰਤ ਨਹੀਂ ਹੁੰਦੀ ਬਲਕਿ ਇਹ ਆਪਣੇ ਆਪ ਠੀਕ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਡਾਕਟਰੀ ਸਲਾਹ ਨਾਲ ਹੀ ਐਂਟੀਬਾਇਓਟਿਕ ਦਵਾਇਆ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਜੌ ਕੋਰਸ ਸ਼ੁਰੂ ਕੀਤਾ ਜਾਵੇ ਉਸਨੂੰ ਪੂਰਾ ਕੀਤਾ ਜਾਵੇ। ਪਰ ਲੋਕ ਜਾਣਕਾਰੀ ਨਾ ਹੋਣ ਕਾਰਨ ਉਸ ਕੋਰਸ ਨੂੰ ਪੂਰਾ ਨਾ ਕਰਦੇ ਹੋਏ ਆਪਣੀ ਮਰਜੀ ਨਾਲ ਦੂਸਰਾ ਐਂਟੀਬਾਇਓਟਿਕ ਸ਼ੁਰੂ ਕਰ ਲੈਂਦੇ ਹੈ ਜੌ ਕਿ ਠੀਕ ਨਹੀਂ ਹੈ। ਹਮੇਸ਼ਾ ਡਾਕਟਰੀ ਨਿਰਦੇਸ਼ ਅਨੁਸਾਰ ਹੀ ਦਵਾਈ ਦਾ  ਕੋਰਸ  ਪੂਰਾ ਕੀਤਾ ਜਾਵੇ ਅਤੇ ਲਾਗ ਨੂੰ ਰੋਕਣ ਲਈ ਅਤੇ ਐਂਟੀਬਾਇਓਟਿਕ ਤੋਂ ਬਚਣ ਲਈ ਆਪਣੇ ਹੱਥ ਧੋਵੇ ਜਾਵੇ ਤਾ ਕਿ ਬਿਮਾਰੀ ਤੋਂ ਬਚਿਆ ਜਾ ਸਕੇ। ਉਹਨਾਂ ਦੱਸਿਆ ਕਿ ਬੈਕਟੀਰੀਆ ਐਂਟੀਬਾਇਓਟਿਕ ਪ੍ਰਤੀ ਰੋਧਕ ਬਣ ਰਹੇ ਹਨ ਕਿਉਂਕਿ ਲੋਕ ਰੋਗ ਸੰਬਧੀ ਵਿਸ਼ੇਸ਼ ਐਂਟੀਬਾਇਓਟਿਕ ਜਾ ਖੁਰਾਕ ਨਹੀਂ ਲੈਂਦੇ ਹਨ।

LEAVE A REPLY

Please enter your comment!
Please enter your name here