ਸਵੀਪ ਟੀਮ ਨੇ ਲਗਾਇਆ ਵੋਟਰ ਜਾਗਰੂਕਤਾ ਕੈਂਪ

ਪਟਿਆਲਾ (ਦ ਸਟੈਲਰ ਨਿਊਜ਼): ਸਵੀਪ ਪਟਿਆਲਾ ਵੱਲੋਂ ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਧੀਨ ਇਕ ਵੋਟਰ ਰਜਿਸਟਰੇਸ਼ਨ ਅਤੇ ਵੋਟਰ ਜਾਗਰੂਕਤਾ ਕੈਂਪ ਗੁਰਪੁਰਬ ਮੌਕੇ ਗੁਰਦੁਆਰਾ ਖੇਲ ਸਾਹਿਬ 22 ਨੰਬਰ ਫਾਟਕ ਵਿਖੇ ਲਗਾਇਆ ਗਿਆ। ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਡਾ. ਸਵਿੰਦਰ ਸਿੰਘ ਰੇਖੀ ਨੇ ਇਸ ਮੌਕੇ ਮੌਜੂਦ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਵੋਟਰ ਹੈਲਪ ਲਾਈਨ ਐਪ ਰਾਹੀਂ ਵੋਟਰ ਵਜੋਂ ਰਜਿਸਟਰ ਕੀਤਾ। ਗੁਰਪੁਰਬ ਮੌਕੇ ਸੰਗਤ ਨੂੰ ਅਪੀਲ ਕੀਤੀ ਗਈ ਕਿ ਉਹ ਆਫ਼ਲਾਈਨ ਜਾਂ ਆਨਲਾਈਨ ਮੋਡ ਰਾਹੀਂ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਅਤੇ ਨਿਰਪੱਖ ਹੋ ਕੇ ਵੋਟ ਦਾ ਭੁਗਤਾਨ ਕਰਨ। ਉਨ੍ਹਾਂ ਚੋਣ ਵਿਭਾਗ ਦੀ ਆਨਲਾਈਨ ਐਪ -ਵੋਟਰ ਹੈਲਪ ਲਾਈਨ ਅਤੇ ਇਥੇ ਉਪਲਬਧ ਵੱਖ ਵੱਖ ਫਾਰਮਾਂ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ।

Advertisements

ਰੁਪਿੰਦਰ ਸਿੰਘ ਨੋਡਲ ਅਫ਼ਸਰ ਪਟਿਆਲਾ ਸ਼ਹਿਰ ਨੇ ਵੀ ਸੰਗਤਾਂ ਨੂੰ ਵੋਟਰ ਰਜਿਸਟਰੇਸ਼ਨ ਲਈ ਪ੍ਰੇਰਿਤ ਕੀਤਾ ਅਤੇ ਵੋਟਰ ਰਜਿਸਟਰੇਸ਼ਨ ਪ੍ਰਕਿਰਿਆ ਬਾਰੇ ਦੱਸਿਆ। ਸਵੀਪ ਪਟਿਆਲਾ ਦੇ ਮੋਹਿਤ ਕੌਸ਼ਲ ਨੇ ਕੈਂਪ ਦੇ ਆਯੋਜਨ ਵਿੱਚ ਮਦਦ ਕੀਤੀ ਅਤੇ ਵੋਟ ਦੇ ਮਹੱਤਵ ਬਾਰੇ ਦੱਸਿਆ। ਸਵੀਪ ਟੀਮ ਵੱਲੋਂ ਵੋਟਰ ਰਜਿਸਟਰੇਸ਼ਨ ਸਬੰਧੀ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਇਸ ਕੈਂਪ ਵਿਚ ਵਿਸ਼ੇਸ਼ ਤੋਰ ਤੇ 2-3 ਦਸੰਬਰ ਨੂੰ ਪੋਲਿੰਗ ਬੂਥਾ ਤੇ ਲੱਗਣ ਜਾ ਰਹੇ ਵਿਸ਼ੇਸ਼ ਕੈਂਪਾਂ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ। ਐਨ.ਜੀ.ਓ ਐਸੋਸੀਏਸ਼ਨ ਦੇ ਅੰਗਰੇਜ਼ ਸਿੰਘ ਵਿਰਕ ਨੇ ਵੀ ਕੈਂਪ ਦੌਰਾਨ ਵੋਟ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਸਵੀਪ ਪਟਿਆਲਾ ਤੋਂ ਬਰਿੰਦਰ ਸਿੰਘ, ਬਲਜਿੰਦਰ ਸਿੰਘ ਅਵਤਾਰ ਸਿੰਘ ਵੀ ਮੌਜੂਦ ਰਹੇ।

LEAVE A REPLY

Please enter your comment!
Please enter your name here