14 ਸਾਲਾ ਨਾਬਾਲਗ ਲੜਕੇ ਨੇ ਕੀਤੀ ਖੁਦਕੁਸ਼ੀ

ਹਿਸਾਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਹਿਸਾਰ ਦੇ ਪਿੰਡ ਆਰੀਆ ਦੇ ਨਾਬਾਲਗ ਲੜਕੇ ਨੇ ਆਪਣੇ ਹੀ ਘਰ ਵਿੱਚ ਚੁੰਨੀ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਯੋਗੇਸ਼ ਉਮਰ 14 ਸਾਲਾ ਵਾਸੀ ਹਿਸਾਰ ਪਿੰਡ ਆਰੀਆ ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਉਸਦੇ ਪਿਤਾ ਰਜਾਈਆਂ ਭਰਨ ਦਾ ਕੰਮ ਕਰਦੇ ਸਨ।

Advertisements

ਉਸਦੇ ਪਿਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੇ ਦਿਨ ਪਿੰਡ ਦੇ ਛੱਪੜ ‘ਚ ਮੱਛੀਆਂ ਨੂੰ ਆਟਾ ਖੁਆਉਣ ਅਤੇ ਘਰ ਵਿੱਚ ਪੂਜਾ ਕਰਨ ਤੋਂ ਬਾਅਦ ਉਸਦਾ ਪੁੱਤਰ ਯੋਗੇਸ਼ ਕੰਮ ਲਈ ਉਸ ਕੋਲ ਆਇਆ ਸੀ ਅਤੇ ਫਿਰ ਉਹ ਦੁਪਹਿਰ ਨੂੰ ਘਰ ਚੱਲ ਗਿਆ ਸੀ ਅਤੇ ਜਦੋ ਉਸਦਾ ਭਤੀਜਾ ਘਰ ਗਿਆ ਤਾਂ ਉਸਨੇ ਦੇਖਿਆਂ ਕਿ ਯੋਗੇਸ਼ ਨੇ ਚੁੰਨੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮੌਕੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ, ਅਤੇ ਅਜੇ ਤੱਕ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀ ਹੋਇਆ ਹੈ।

LEAVE A REPLY

Please enter your comment!
Please enter your name here