ਸ਼ਿਵ ਸੈਨਾ ਵੱਲੋਂ ਊਧਵ ਬਾਲਾ ਸਾਹਿਬ ਠਾਕਰੇ ਵੱਲੋਂ ਲੰਗਰ ਲੱਗਾ ਕੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਗਿਆ ਯਾਦ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਵਿਰਾਸਤੀ ਸ਼ਹਿਰ ਕਪੂਰਥਲਾ ਵਿੱਚ ਮਦਾਨ ਪਰਿਵਾਰ ਅਤੇ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਵਲੋਂ  ਚਾਰ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਤੇ ਯਾਦ ਕੀਤਾ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਪ੍ਰੇਰਨਾ ਸਰੋਤ ਦੱਸਿਆ।ਇਸ ਦੌਰਾਨ ਮਦਾਨ ਪਰਿਵਾਰ ਅਤੇ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਵੱਲੋਂ ਨਵੀਂ ਸਬਜ਼ੀ ਮੰਡੀ ਵਿਖੇ ਬੜੀ ਸਾਦਗੀ ਨਾਲ ਲੰਗਰ ਲਗਾਇਆ ਗਿਆ।ਇਸ ਦੌਰਾਨ ਪੂਰੀ ਸਾਦਗੀ ਨਾਲ ਲੋਕਾਂ ਨੂੰ ਲਾਈਨਾਂ ਵਿੱਚ ਬੈਠ ਕੇ ਰੋਟੀਆਂ ਅਤੇ ਦਾਲ ਦਾ ਲੰਗਰ ਵਰਤਾਇਆ ਗਿਆ।ਇਸ ਮੌਕੇ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਅਤੇ ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ ਨੇ ਦੱਸਿਆ ਕਿ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਅੱਜ ਦਾਲ ਅਤੇ ਰੋਟੀਆਂ ਦਾ ਲੰਗਰ ਲਗਾਇਆ ਗਿਆ ਹੈ।

Advertisements

ਸਾਹਿਬਜ਼ਾਦਿਆਂ ਨੇ ਮੁਗਲਾਂ ਦੀ ਗੁਲਾਮੀ ਨੂੰ ਪ੍ਰਵਾਨ ਨਾ ਕਰਦਿਆਂ ਧਰਮ ਨੂੰ ਸਰਵਉੱਚ ਸਮਝਦਿਆਂ ਆਪਣਾ ਬਲੀਦਾਨ ਕਰਨਾ ਹੀ ਮੁਨਾਸਿਬ ਸਮਝਿਆ।ਕਾਲੀਆ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾ ਸਿਰਫ ਸਿੱਖ ਕੌਮ ਲਈ ਪ੍ਰੇਰਨਾਦਾਇਕ ਹੈ ਸਗੋਂ ਹਰ ਕੌਮ ਲਈ ਉਨ੍ਹਾਂ ਦੀ ਪ੍ਰੇਰਨਾ ਲਾਭਦਾਇਕ ਹੈ।ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਨਸਾਨੀਅਤ ਨੂੰ ਬਚਾਉਣ ਈ ਆਪਣਾ ਬਲੀਦਾਨ ਦੇ ਦਿੱਤਾ ਅਤੇ ਉਸ ਤੋਂ ਬਾਅਦ ਮਾਤਾ ਗੁਜਰੀ ਜੀ ਨੇ ਵੀ ਇਸੇ ਕੁਰਬਾਨੀ ਦੇ ਰਸਤੇ ਤੇ ਚੱਲਦੇ ਹੋਏ ਆਪਣੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੂੰ ਸ਼ਹਾਦਤ ਲਈ ਕੁਰਬਾਨ ਕਰ ਦਿੱਤਾ ਸੀ,ਉਹ ਸ਼ਹਾਦਤ ਮਨੁੱਖਤਾ ਨੂੰ ਬਚਾਉਣ ਲਈ ਹੋਈ ਸੀ।

ਅਜਿਹੇ ਵਿਚ ਜਰੂਰੀ ਹੈ ਕਿ ਉਨ੍ਹਾਂਦੇ ਬਾਰੇ ਹਰ ਕੋਈ ਜਾਣੇ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ ਨੇ ਕਿਹਾ ਕਿ ਅੱਜ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਾਜ ਭੁਲਾ ਨਹੀਂ ਸਕਦਾ।ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਸਾਰੇ ਆਜ਼ਾਦ ਭਾਰਤ ਵਿੱਚ ਸਾਹ ਲੈ ਰਹੇ ਹਾਂ। ਇਸ ਮੌਕੇ ਰਾਜੇਸ਼ ਮਦਾਨ, ਸੁਸ਼ੀਲ ਮਦਾਨ, ਮੋਨੂੰ ਸਰਕੋਟੀਆ, ਸ਼ੈਂਕੀ ਅਰੋੜਾ, ਸੰਦੀਪ ਪੰਡਿਤ, ਯੋਗੇਸ਼ ਸੋਨੀ, ਧਰਮਿੰਦਰ ਕਾਕਾ, ਇੰਦਰਪਾਲ ਮਨਚੰਦਾ, ਲਾਲੀ ਭਾਸਕਰ, ਬਲਵਿੰਦਰ ਸਿੰਘ ਪਿੰਕਾ, ਸੁਮਿਤ ਬਜਾਜ, ਐਸਪੀ ਰਜਨੀਸ਼ ਕਾਲੀਆ, ਪਵਨ, ਸਮੀਰ, ਪੰਮ ਖੁਸ਼, ਲੀਹਾਸ ਨਾਗਪਾਲ, ਰਿਸਕੀ, ਸਾਹਿਲ ਬਮੋਤਰਾ ਕਰਨ ਅਰੋੜਾ, ਅਰਵਿੰਦ ਟੀਟੂ ਆਦਿ ਹਾਜਰ ਸਨ।

LEAVE A REPLY

Please enter your comment!
Please enter your name here