ਸੰਗਰੂਰ ਵਿੱਚ 2.25 ਕਰੋੜ ਦਾ ਸੋਨਾ ਲੁੱਟਣ ਦੇ ਮਾਮਲੇ ਵਿੱਚ 1 ਹੌਲਦਾਰ ਨੂੰ ਕੀਤਾ ਗ੍ਰਿਫਤਾਰ, ਬਾਕੀਆਂ ਦੀ ਭਾਲ ਜਾਰੀ

ਸੰਗਰੂਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਸੰਗਰੂਰ ਵਿੱਚ 2.25 ਕਰੋੜ ਰੁਪਏ ਦਾ ਸੋਨਾ ਲੁੱਟਣ ਵਿੱਚ ਪੁਲਿਸ ਨੇ ਇੱਕ ਹੌਲਦਾਰ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਦੀ ਪਹਿਚਾਣ ਅਸ਼ੀਸ਼ ਕੁਮਾਰ ਵਾਸੀ ਅਬੋਹਰ ਵਜੋ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਬੋਹਰ ਦੇ ਸੰਗਰੂਰ ਰੇਲਵੇ ਸਟੇਸ਼ਨ ‘ਤੇ ਦਿੱਲੀ ਤੋਂ ਬਠਿੰਡਾ ਆ ਰਹੀ ਟਰੇਨ ਵਿੱਚੋਂ ਕਰੀਬ 2.25 ਕਰੋੜ ਰੁਪਏ ਦਾ ਸੋਨਾ ਜਬਤ ਹੋਇਆ ਹੈ। ਜਿਸਦਾ ਭਾਰ ਕਰੀਬ 3 ਕਿਲੋ 765 ਗ੍ਰਾਮ ਹੈ ਉਸਨੂੰ ਕੁੱਝ ਅਣਪਛਾਤੇ ਵਿਅਕਤੀਆਂ ਨੇ ਲੁੱਟ ਲਿਆ ਹੈ।

Advertisements

ਦੱਸ ਦੇਈਏ ਕਿ ਲੁੱਟ ਕਰਨ ਵਾਲੇ ਕੁੱਝ ਲੋਕਾਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ। ਬਠਿੰਡਾ ਪੁਲਿਸ ਨੂੰ ਤਲਾਸ਼ੀ ਦੌਰਾਨ ਇੱਕ ਵਾਹਨ ਵਿੱਚ ਸਵਾਰ ਕੁੱਝ ਵਿਅਕਤੀ ਮਿਲੇ ਅਤੇ ਜਦੋ ਉਨ੍ਹਾਂ ਦੀ ਚੈਕਿੰਗ ਕੀਤੀ ਤਾਂ ਉਹਨਾਂ ਕੋਲੋ ਸੋਨਾ ਬਰਾਮਦ ਕੀਤਾ ਗਿਆ। ਪਰ ਜਦੋ ਤੱਕ ਪੁਲਿਸ ਉਹਨਾਂ ਨੂੰ ਫੜਨ ਲੱਗੀ ਤਾਂ ਉਹ ੳੱਥੋਂ ਫਰਾਰ ਹੋ ਗਏ ਅਤੇ ਪੁਲਿਸ ਨੇ ਦੇਰ ਰਾਤ ਇੱਕ ਪੁਲਿਸ ਮੁਲਾਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਥਾਣਾ ਸਿਟੀ ਅਬੋਹਰ ਵਿੱਚ ਤਾਇਨਾਤ ਹੈ।

ਫਿਲਹਾਲ ਇਸ ਮਾਮਲੇ ਵਿੱਚ ਸਿਰਫ ਇਕ ਪੁਲਿਸ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ 4 ਲੋਕਾਂ ਦੀ ਗ੍ਰਿਫਤਾਰੀ ਬਾਕੀ ਹੈ। ਪੁਲਿਸ ਫਰਾਰ ਦੋਸ਼ੀਆਂ ਦੀ ਭਾਲ ਕਰ ਰਹੀ ਹੈ।

LEAVE A REPLY

Please enter your comment!
Please enter your name here