ਪ੍ਰਾਇਮਰੀ ਸਕੂਲ ਨਾਨਕ ਨਗਰੀ ਦੀ ਨੂਰ ਨੇ ਪੰਜਾਬ ਪੱਧਰੀ ਖੇਡਾਂ ਵਿੱਚ ਜਿੱਤਿਆ ਗੋਲਡ ਮੈਡਲ

ਅਬੋਹਰ (ਦ ਸਟੈਲਰ ਨਿਊਜ਼)। ਸਰਕਾਰੀ ਪ੍ਰਾਇਮਰੀ ਸਕੂਲ ਨਾਨਕ ਨਗਰੀ ਅਬੋਹਰ ਦੀ ਪੰਜਵੀਂ ਕਲਾਸ ਦੀ ਵਿਦਿਆਰਥਨ ਨੇ ਪੰਜਾਬ ਰਾਜਪਧਰੀ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਮੱਲਾ ਮਾਰੀਆਂ ਹਨ। ਸਕੂਲ ਦੀ ਵਿਦਿਆਰਥਨ ਨੂਰ ਪੁੱਤਰੀ ਜੱਗਾ ਸਿੰਘ ਨੇ ਪ੍ਰਾਇਮਰੀ ਸਕੂਲਾਂ ਦੀਆਂ ਰਾਜ ਪਧਰੀ ਖੇਡਾਂ ਵਿੱਚ ਭਾਗ ਲੈ ਕੇ ਰਾਜ ਪੱਧਰ ਤੇ 600 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ। ਨੂਰ ਦੀ ਇਸ ਪ੍ਰਾਪਤੀ ਪਿੱਛੇ ਜਿਥੇ ਉਸ ਦੀ ਸਖਤ ਮਿਹਨਤ ਹੈ ਉੱਥੇ ਉਸ ਨੂੰ ਕਮਲ ਬਰਾੜ ਤੇ ਰਿਤਿਕਾ ਦੁੱਗਲ ਵੱਲੋਂ ਤਿਆਰੀ ਕਰਵਾਈ ਗਈ।ਅੱਜ ਸਕੂਲ ਪੁੱਜਣ ਤੇ ਨੂਰ ਤੇ ਉਸਦੇ ਮਾਪਿਆਂ ਦਾ ਸਕੂਲ ਹੈਡ ਟੀਚਰ ਮਮਤਾ ਗਿਲਹੋਤਰਾ ਤੇ ਹੋਰ ਸਟਾਫ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

Advertisements

ਇਸ ਦੌਰਾਨ ਮਮਤਾ ਗਲਹੋਤਰਾ ਨੇ ਨੂਰ ਤੇ ਉਸ ਨੂੰ ਤਿਆਰੀ ਕਰਵਾਉਣ ਵਾਲੇ ਅਧਿਆਪਿਕਾਵਾਂ ਕਮਲ ਬਰਾੜ ਤੇ ਰਿਤਿਕਾ ਦੁਗਲ ਨੂੰ ਵੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਘੱਟ ਨਹੀਂ ਰਹੇ। ਨੂਰ ਨੇ ਪੰਜਾਬ ਪੱਧਰ ਤੇ ਗੋਲਡ ਮੈਡਲ ਜਿੱਤ ਕੇ ਅਬੋਹਰ ਦਾ ਨਾਮ ਰੌਸ਼ਨ ਕੀਤਾ ਹੈ। ਕਮਲ ਬਰਾੜ ਨੇ ਨੂਰ ਦੀ ਪ੍ਰਾਪਤੀ ਤੇ ਖੁਸ਼ੀ ਪ੍ਰਗਟ ਕਰਦਿਆਂ ਉਸ ਨੂੰ ਵਧਾਈ ਦਿੱਤੀ ਤੇ ਉਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਉਧਰ ਬੀਪੀਈਓ ਅਜੇ ਛਾਬੜਾ ਨੇ ਵੀ ਨੂਰ ਦੀ ਪ੍ਰਾਪਤੀ ਤੇ ਸਮੂਹ ਸਟਾਫ ਤੇ ਨੂਰ ਨੂੰ ਵਧਾਈ ਦਿੱਤੀ।

LEAVE A REPLY

Please enter your comment!
Please enter your name here