ਸੀਲ ਦੀਆ ਪਿੰਨੀਆ ਖਾਣ ਵਾਲੇ ਹੋ ਜਾਉ ਸਾਵਧਾਨ!ਚਾਸ਼ਣੀ ‘ਚ ਮਰੀਆ ਹੋਈਆ ਮੱਖੀਆ ਦੀ ਭਰਮਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬੱਚਿਆਂ ਦੀ ਮਨ ਪਸੰਦ ਤੇ ਪਵਿੱਤਰ ਵਰਤਾ ਵਿੱਚ ਖਾਦੀਆ ਜਾਣ ਵਾਲੀਆ ਸੀਲ ਦੀਆਂ ਪਿੰਨੀਆ ਜਾਨ ਲੇਵਾ ਵੀ ਹੋ ਸਕਦੀਆ ਹਨ ਇਸ ਜਾ ਖੁਲਾਸਾ ਅੱਜ ਉਸ ਵੇਲੇ ਹੋਇਆ ਜਦੋ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਦੀ ਅਗਵਾਈ ਵਿੱਚ ਫੂਡ ਸੇਫਟੀ ਟੀਮ ਨੂੰ ਨਾਲ ਹੁਸ਼ਿਆਰਪੁਰ ਦੀ ਸਭ ਤੇ ਵੱਧ ਸਪਲਾਈ ਕਰਨ ਵਾਲੀ ਪੈਕਟਰੀ ਦਾ ਨਿਰੀਖਣ ਕੀਤਾ ਤੇ ਪਿੰਨੀਆ ਵਿੱਚ ਵਰਤ ਜਾਣ ਵਾਲਾ ਗੁੜ ਬੁਰੀ ਤਰਾ ਸਲਾਬਿਆ ਹੋਇਆ ਸੀ ਤੇ ਉਸ ਦਾ ਪਾਣੀ ਚੋਅ ਕਿ ਬਾਹਰ ਫਰਸ ਤੇ ਵੱਗ ਰਿਹਾ ਸੀ ਤੇ ਪਿੰਨੀਆ ਬਣਾਉਣ ਵਾਲੀ ਚਾਸ਼ਣੀ ਵਿੱਚ ਮਰੀਆ ਹੋਈਆ ਮੱਖੀਆ ਦੀ ਭਰਮਾਰ ਸੀ। ਜਦੋ ਫੈਕਟਰੀ ਮਲਿਕ ਨੂੰ ਪਛਿਆ ਇਹ ਕੀ ਹੋ ਰਿਹਾ ਤੇ ਉਚੀ ਉਚੀ ਰੋਣ ਲੱਗਾ  ਤੇ ਹੱਥ ਜੋੜ ਕਿ ਮਾਫੀ ਮੰਗ ਰਿਹਾ ਸੀ। ਪਰ ਫੂਡ ਸੇਫਟੀ ਟੀਮ ਵੱਲੋ ਸਖਤੀ ਨਾਲ ਕਰਾਵਈ ਕਰਦੇ ਹੋਏ ਉਸ ਦਾ ਸਾਰਾ ਮਾਲ ਬਣਿਆ ਹੋਇਆ ਸੀਲ ਕਰ ਦਿੱਤਾ ਤੇ ਗੁੜ ਦੀ ਚਾਸ਼ਣੀ ਨੂੰ ਨਸ਼ਟ ਕਰਵਾ ਕੇ 4 ਸੈਪਲ ਲੈ ਕੇ ਖਰੜ ਲੈਬਰੋਟਰੀ ਨੂੰ ਭੇਜ ਦਿੱਤੇ। ਇਸ ਮੋਕੇ ਜਿਲਾ ਸਿਹਤ ਅਫਸਰ ਨਾਲ ਫੂਡ ਸੇਫਟੀ ਅਫਸਰ ਮੁਨੀਸ਼ ਸੋਡੀ , ਨਰੇਸ਼ ਕੁਮਾਰ ,ਰਾਮ ਲੁਭਾਇਆ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ਹਾਜਰ ਸਨ ।

Advertisements

ਇਸ ਮੋਕੋ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਆਈ ਸੀ ਕਿ ਕੀਰਤੀ ਨਗਰ ਹੁਸ਼ਿਆਰਪੁਰ ਇਕ ਨੂੰਬਰ ਗਲੀ ਵਿੱਚ ਪਰਵਾਸੀ ਰਾਮ ਚੰਦਰ ਵੱਲੋ ਇਕ ਸੀਲ ਦੀਆ ਪਿੰਨੀਆ ਦਾ ਫੈਕਟਰੀ ਅਣ ਅਧਿਕਾਰਿਤ ਤੋਰ ਤੇ ਚਲਾਈ ਜਾ ਰਹੀ ਹੈ ਤੇ ਅੱਜ ਫੂਡ ਟੀਮ ਨਾਲ ਲੈ ਕੇ ਛਾਪਮਾਰੀ ਕੀਤੀ ਗਈ ਨਾ ਤੇ ਇਸ ਫੈਕਟਰੀ ਮਾਲਿਕ ਕੋਲ ਫੂਡ ਲਾਈਸੈਸ ਹੀ ਨਹੀ ਸੀ ਤੇ ਨਾ ਹੀ ਕੋਈ ਫੈਕਟਰੀ ਚਲਾਉਣ ਦਾ ਲਾਈਸੈਸ ਸੀ। ਇਸ ਵੱਸੋ ਇਕ ਟਾਇਲਟ ਦੇ ਨਾਲਬਣਿਆ ਹੋਏ ਬਾਥਰੂਮ ਵਿੱਚ ਗੁੜ ਰੱਖਿਆ ਹੋਇਆ ਸੀ ਜਦੋ ਇਸ ਦਾ ਦਰਬਾਜਾ ਖੋਲ ਕਿ ਦੇਖਿਆ ਤਾ ਗੁੜ ਚੋ ਪਾਣੀ ਚੋ ਕੇ ਬਾਹਰ ਆ ਰਿਹਾ ਸੀ ਤੇ ਬਹੁਤ ਸਾਰੀਆ ਮੱਖੀਆ ਬੈਠੀਆ ਹੋਈਆ ਸਨ ਤੇ ਇਕ ਟੱਬ ਵਿੱਚ ਚਾਸ਼ਣੀ ਬਣੀ ਹੋਈ ਸੀ ਤੇ ਉਸ ਵਿਚ ਮਰੀਆ ਹੋਈਆ ਮੱਖੀਆ ਸੀ । 

ਇਕ ਕਮਰੇ ਵਿੱਚ ਸੀਲ ਦੀਆ ਕਈ ਬੋਰੀਆ ਰੱਖੀਆ ਹੋਈਆ ਸਨ ਤੇ ਇਕ ਵੱਡਾ ਕਮਰਾ ਸੀਲ ਦੀਆ ਪਿੰਨੀਆ ਦੀ ਬਣਾ ਕਿ ਰੱਖਿਆ ਹੋਇਆ ਸੀ  ਤੇ ਬਹਰ ਖੁਲੇ ਵਿੱਚ ਇਕ ਤਰਪਾਲ ਤੇ ਪਿੰਨੀਆ ਖੁਲੀਆ ਹੀ ਰੱਖੀਆ ਹੋਈਆ ਸਨ ਤੇ ਉਪਰ ਮੱਖੀਆ ਬੈਠੀਆ ਹੋਈਆ ਸਨ। ਜਦੋ ਇਸ ਨੂੰ ਪੁਛਿਆ ਕਿ ਇਹ ਫੈਕਟਰੀ ਕਦੋ ਦੀ ਚੱਲ ਰਹੀ ਹੈ ਤੇ ਉਸ ਨੇ ਕਿਹਾ ਕਈ ਸਾਲ ਹੋ ਗਏ ਤੇ ਘਟੀਆ ਗੁੜ ਕਿਥੋ ਲਿਆਦਾ ਤੇ ਇਸ ਨੇ ਦੱਸਿਆ ਕਿ ਗੁੜ ਮੰਡੀ ਹੁਸ਼ਿਆਰਪੁਰ ਵਿਚੋ ਬੜਾ ਸਸਤਾ ਮਿਲ ਜਾਦਾ ਹੈ ਤੇ ਸਾਰੇ ਫੈਕਰੀਆ ਵਾਲੇ ਇਹ ਵਰਤਦੇ ਹਨ। ਉਹਨਾ ਇਹ ਵੀ ਦੱਸਿਆ ਕਿ ਫੈਕਟਰੀ ਮਾਲਿਕ ਉਚੀ ਉਚੀ ਰੋਣ ਲੱਗਾ ਤੇ ਕਿਹ ਰਿਹਾ ਸੀ ਇਸ ਵਾਰ ਮਾਫ ਕਰ ਦਿਉ ਅੱਗੇ ਤੇ ਇਸ ਤਰਾ ਨਹੀ ਕਰਾਗਾ। ਪਰ ਫੂਡ ਟੀਮ ਅੱਗੇ ਇਸ ਦੇ ਰੋਣੇ ਧੋਣੋ ਨਹੀ ਚੱਲੇ ਤੇ ਕਾਰਵਾਈ ਕਰਦਿਆ ਇਸ ਦੀ ਚਾਸ਼ਣੀ ਨਸ਼ਟ ਕਰਵਾ ਦਿੱਤੀ ਗਈ ਤੇ ਬਣਿਆ ਹੋਇਆ ਮਾਲ ਸੀਲ ਕਰ ਦਿੱਤਾ ਗਿਆ ਤੇ 4 ਸੈਪਲ ਲੈ ਕੇ ਘਟੀਆ ਗੁੜ ਵੀ ਨਸ਼ਟ ਕਰਵਾ ਦਿੱਤਾ ਗਿਆ ।

LEAVE A REPLY

Please enter your comment!
Please enter your name here