ਜੈਮਸ ਕੈਂਬਰਿਜ਼ ਸਕੂਲ ਦੇ ਵਿਦਿਆਰਥੀਆਂ ਨੇ ਨੌਜਵਾਨਾਂ ਨੂੰ ਨਸ਼ੇ ਦੇ ਖਿਲਾਫ ਕੀਤਾ ਜਾਗਰੂਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਥਾਨਕ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ, ਹੁਸ਼ਿਆਰਪੁਰ ਦੇ ਸੱਤ ਵਿਦਿਆਰਥੀਆਂ ਨੇ ਜਿਲ੍ਹਾਂ ਪ੍ਰਸ਼ਾਸ਼ਨ ਦੁਆਰਾ ਨਸ਼ੇ ਦੇ ਵਿਰੁੱਧ ਆਯੋਜਿਤ ਪ੍ਰੋਗਰਾਮ ਦੇ ਵਿੱਚ ਡਾਂਸ ਦਾ ਪ੍ਰਦਰਸ਼ਨ ਕਰਕੇ ਨੌਜਵਾਨਾਂ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਕੀਤਾ। ਸਕੂਲ ਪ੍ਰਿਸੀਪਲ ਸ਼ਰਤ ਕੁਮਾਰ ਸਿੰਘ ਜੀ ਨੇ ਦੱਸਿਆ ਕਿ ਇਹ ਸਕੂਲ ਦੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਬੱਚਿਆਂ ਦੁਆਰਾ ਪੇਸ਼ ਕੀਤੇ ਡਾਂਸ ਅਤੇ ਨਾਟਕਾਂ ਨੂੰ ਸਾਰਿਆਂ ਨੇ ਸਰਾਹਿਆ।ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵਿਦਿਆਰਥੀਆਂ ਨੂੰ ਮੋਮੈਂਟੋ ਦੇ ਕੇ ਸਮਮਾਨਿਤ ਕੀਤਾ।

Advertisements

ਹੁਸ਼ਿਆਰਪੁਰ ਦੇ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਵਿਦਿਆਰਥੀਆਂ ਦੀ ਪ੍ਰਸੰਸਾ ਕਰਦੇ ਹੋਏ ਉਹਨਾਂ ਨਾਲ ਤਸਵੀਰ ਖਿਚਵਾਈ।ਪ੍ਰਿੰਸਪਿਲ ਸ਼ਰਤ ਕੁਮਾਰ ਜੀ ਨੇ ਦੱਸਿਆ ਕਿ ਅੰਸ਼ਿਕਾ ਸਿੰਘ, ਯੁਵਰਾਜ ਸਿੰਘ, ਏਂਜਲ ਸ਼ਰਮਾ, ਜੈਰਿਸ਼ ਗੁਪਤਾ, ਰਾਈਮਾ ਤੁੱਲੀ, ਵੰਸ਼ ਪਠਾਨੀਆਂ ਅਤੇ ਮਾਧਵ ਸ਼ਰਮਾ ਨੇ ਨਸ਼ੇ ਦੇ ਖਿਲਾਫ ਜਾਗਰੂਕਤਾ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਕੇ ਵਧੀਆ ਪ੍ਰਦਰਸ਼ਨ ਕੀਤਾ। ਵਾਸਲ ਐਜ਼ੂਕੇਸ਼ਨ ਨੇ ਪ੍ਰਧਾਨ ਕੇਕੇਵਾਸਲ, ਚੇਅਰਮੈਨ ਸੰਜੀਵ ਵਾਸਲ ਅਤੇ ਸੀਈਓ ਰਾਘਵ ਵਾਸਲ ਜੀ ਨੇ ਦੱਸਿਆ ਕਿ ਸਕੂਲ ਦੇ ਵਿੱਚ ਸਮਾਜਿਕ ਸੁਧਾਰ ਅਤੇ ਨਾਗਰਿਕ ਦੇ ਫਰਜ਼ਾ ਦੇ ਪ੍ਰਤੀ ਵੀ ਬੱਚਿਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਦੇ ਸੰਮੇਲਨਾਂ ਦੇ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਵੀ ਮੈਂਨਜਮੈਂਟ ਦੀ ਪਹਿਲ ਦਾ ਅਹਿਮ ਹਿੱਸਾ ਹੈ।

LEAVE A REPLY

Please enter your comment!
Please enter your name here