Tuesday, October 27, 2026
Home Latest ਤੇਜ਼ਧਾਰ ਹਥਿਆਰਾਂ ਦੀ ਨੌਕ ਤੇ ਬਦਮਾਸ਼ਾ ਨੇ ਡਾਕਟਰ ਕੋਲੋ ਲੁੱਟੇ 45 ਹਜ਼ਾਰ

ਤੇਜ਼ਧਾਰ ਹਥਿਆਰਾਂ ਦੀ ਨੌਕ ਤੇ ਬਦਮਾਸ਼ਾ ਨੇ ਡਾਕਟਰ ਕੋਲੋ ਲੁੱਟੇ 45 ਹਜ਼ਾਰ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਦੇ ਬਹਾਦੁਰ ਰੋਡ ਤੇ ਦੋ ਨਕਾਬਪੋਸ਼ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਡਾਕਟਰ ਤੋਂ 45 ਹਜ਼ਾਰ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ੍ਰੀ ਰਾਮ ਕਲੀਨਿਕ ਦੇ ਡਾਕਟਰ ਦੇ ਕੈਬਿਨ ਵਿੱਚ ਦਾਖਲ ਹੋ ਕੇ ਤੇਜ਼ਧਾਰ ਹਥਿਆਰ ਦੀ ਨੌਕ ਤੇ ਡਾਕਟਰ ਕੋਲੋ 45 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਲੁਟੇਰੇ ਫਰਾਰ ਹੋ ਗਏ।

Advertisements

ਜਾਣਕਾਰੀ ਦਿੰਦਿਆ ਡਾਕਟਰ ਨੇ ਦੱਸਿਆ ਕਿ ਉਹ ਦੇਰ ਰਾਤ ਜਦੋ ਆਪਣਾ ਕਲੀਨਿਕ ਬੰਦ ਕਰਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਦੋ ਨਕਾਬਪੋਸ਼ ਨੌਜਵਾਨ ਉਸ ਕੋਲ ਆਏ ਤੇ ਉਹਨਾਂ ਨੇ ਤਿੱਖਾ ਵਾਰ ਕਰ ਦਿੱਤਾ, ਤੇ ਬਦਮਾਸ਼ਾਂ ਨੇ ਉਸਦੇ ਕੈਬਿਨ ਨੂੰ ਅੰਦਰੋਂ ਤਾਲਾ ਲਗ੍ਹਾ ਦਿੱਤਾ, ਅਤੇ ਉਸਦਾ ਪਰਸ ਖੋਹ ਲਿਆ।

ਲੁਟੇਰਿਆਂ ਨੇ ਪਹਿਲਾਂ ਪਰਸ ਵਿੱਚੋਂ ਪੈਸੇ ਕੱਢ ਲਏ ਅਤੇ ਫਿਰ ਕਲੀਨਿਕ ਵਿੱਚ ਪਏ ਦਰਾਜ਼ ਵਿੱਚੋਂ ਨਕਦੀ ਕੱਢ ਲਈ। ਇਸਦੀ ਘਟਨਾ ਸਾਰੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਅਤੇ ਮੌਕੇ ਤੇ ਪੁਲਿਸ ਨੂੰ ਸੂਚਨਾ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here