ਧਾਰਮਿਕ ਸਮਾਗਮ ਸਾਨੂੰ ਪ੍ਰਮਾਤਮਾ ਦੇ ਨੇੜੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ: ਅਵੀ ਰਾਜਪੂਤ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼ਨੀਵਾਰ ਦੀ ਰਾਤ ਪੂਰਾ ਸ਼ਹਿਰ ਮਾਤਾ ਰਾਣੀ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ।ਸ਼ਨੀਵਾਰ ਦੀ ਰਾਤ ਮੁਹੱਲਾ ਸਿਨਪੁਰਾ ਵਿਖੇ ਨੌਜਵਾਨ ਸਭਾ ਜਗਰਾਤਾ ਕਮੇਟੀ ਵਲੋਂ 16 ਵਾਂ ਸਾਲਾਨਾ ਜਗਰਾਤਾ ਬੜੀ ਧੂਮਧਾਮ ਨਾਲ ਕਰਵਾਇਆ ਗਿਆ।ਇਸ ਦੌਰਾਨ ਕਈ ਗਾਇਕਾਂ ਨੇ ਮਾਂ ਦੇ ਚਰਣਾਂ ਵਿੱਚ ਆਪਣੀ ਹਾਜਰੀ ਲਗਵਾਈ। ਜੈ ਮਾਤਾ ਦੀ ਦੇ ਜੈਕਾਰਿਆਂ ਨਾਲ ਮਾਹੌਲ ਭਗਤੀਮਏ ਹੋ ਗਿਆ।ਸਭ ਤੋਂ ਪਹਿਲਾਂ ਭਗਵਾਨ ਗਣੇਸ਼ ਦੀ ਆਰਤੀ ਉਤਾਰੀ ਗਈ।ਕਈ ਕਲਾਕਾਰਾਂ ਨੇ ਮਾਤਾ ਦੀਆਂ ਭੇਂਟਾਂ ਸੁਣਾ ਕੇ ਸ਼ਰਧਾਲੁਆਂ ਤੋਂ ਖੂਬ ਤਾਲੀਆਂ ਵਜਵਾਈਆ। ਇਸ ਮੌਕੇ ਜੁਗਨੀ ਕੱਟਦੀ ਚਰਖਾ ਨਾ ਲੈਂਦੀ ਸਾਈ ਦਾ,ਰਹਿਮਤਾ ਦੇ ਮੀਂਹ ਬਰਸਾ ਦਾਤੀਏ,ਮੈਂ ਸਾਈ ਬਾਬੇ ਦੇ ਲੜ ਲਗਇਆ,ਦੀਵਾਨਾ ਤੁਹਾਡੇ ਨਾਮ ਦਾ,ਸ਼ਿਵ ਭੋਲ਼ੇ ਭੰਡਾਰੀ,ਜੈ ਕਾਲੀ ਖਪਰ ਵਾਲੀ,ਤੁਹਾਡੇ ਦਰ ਤੇ ਭਗਤਾਂ ਰੌਣਕ ਲਾਈਆਂ,ਸ਼ੇਰਾਂ ਵਾਲੀਏ ਮਾਂ ਤੇਰੀਆਂ ਉਡੀਕਾਂ,ਤੇਰੀਆਂ ਉਡੀਕਾਂ ਦਾਤੀਏ,ਓ ਮੇਲਾ ਮਈਆ ਦਾ,ਲੱਗਦਾ ਏ ਹਰ ਸਾਲ ਤੇ ਲੋਕੀ ਨਚਦੇ ਨੇ,ਪਾਕੇ ਝਾਂਜਰਾਂ ਨਾਲ,ਅੱਜ ਨੱਚਣਾ ਮਈਆ ਦੇ ਨਾਲ,ਅੱਜ ਮੈਨੂੰ ਨੱਚ ਲੈਣ ਦੇ,ਅੱਜ ਹੈ ਜਗਰਾਤਾ ਭਜਨਾਂ ਨੂੰ ਜਿਵੇਂ ਹੀ ਗਾਇਕਾਂ ਨੇ ਆਪਣੀ ਮਧੁਰ ਅਵਾਜ਼ ਵਿੱਚ ਸੰਗਤ ਨੂੰ ਸੁਣਾਇਆ ਤਾਂ ਪੰਡਾਲ ਵਿੱਚ ਬੈਠੇ ਲੋਕ ਆਪਣੇ ਆਪ ਨੂੰ ਝੂਮਣ ਤੋਂ ਨਹੀਂ ਰੋਕ ਪਾਏ।

Advertisements

ਸ਼ੇਰਾਵਾਲੀ ਮਾਂ ਦੀਆਂ ਭੇਟਾਂ ਤੇ ਨੌਜਵਾਨ ਥਿਰਕਦੇ ਵਿਖੇ। ਜਾਗਰਣ ਵਿੱਚ ਪਹੁੰਚੇ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਨੇ ਮਾਤਾ ਰਾਣੀ ਦੇ ਦਰਬਾਰ ਵਿੱਚ ਮੱਥਾ ਟੇਕਿਆ ਅਤੇ ਸ਼ਹਿਰ ਵਾਸੀਆਂ ਲਈ ਸੁਖ ਸ਼ਾਂਤੀ ਦੀ ਕਾਮਨਾ ਕੀਤੀ ਅਤੇ ਸਲਾਨਾ ਜਗਰਾਤੇ ਦੀ ਕਮੇਟੀ ਦੇ ਮੈਬਰਾਂ ਦੇ ਇਲਾਵਾ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਧਾਰਮਿਕ ਪ੍ਰੋਗਰਾਮਾਂ ਨਾਲ ਆਪਸੀ ਭਾਈਚਾਰਕ ਸਾਂਝ ਵੱਧਦੀ ਹੈ। ਅਵੀ ਰਾਜਪੂਤ ਨੇ ਕਿਹਾ ਕਿ ਸਾਡੇ ਤਿਉਹਾਰ,ਧਾਰਮਿਕ ਸਮਾਗਮ ਵਿਗਿਆਨਕ,ਸਮਾਜਿਕ ਅਤੇ ਅਧਿਆਤਮਿਕ ਦ੍ਰਿਸ਼ਟੀਕੋਣ ਤੋਂ ਪੂਰੀ ਤਰ੍ਹਾਂ ਸਾਰਥਕ ਹਨ। ਧਾਰਮਿਕ ਸਮਾਗਮ ਲੋਕਾਂ ਨੂੰ ਸਕਾਰਾਤਮਕ ਸੰਦੇਸ਼ ਦੇਣ ਦਾ ਕੰਮ ਵੀ ਕਰਦੇ ਹਨ।ਉਨ੍ਹਾਂ ਕਿਹਾ ਕਿ ਸਾਡੇ ਤੀਜ-ਤਿਉਹਾਰ, ਉਤਸਵ ਅਤੇ ਧਾਰਮਿਕ ਸਮਾਗਮ ਸਾਨੂੰ ਪ੍ਰਮਾਤਮਾ ਦੇ ਨੇੜੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਭਗਤੀ ਕਰਨ ਨਾਲ ਸਾਨੂੰ ਆਤਮਿਕ ਬਲ ਵੀ ਮਿਲਦਾ ਹੈ।ਇਸ ਦੇ ਨਾਲ ਹੀ ਉਹ ਸਮਾਜਿਕ ਸਰੋਕਾਰਾਂ ਦੀ ਭਾਵਨਾ ਦਾ ਵੀ ਪ੍ਰਚਾਰ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਧਾਰਮਿਕ ਸਮਾਗਮ ਅਤੇ ਤਿਉਹਾਰ ਵੀ ਸਕਾਰਾਤਮਕ ਸੰਦੇਸ਼ ਦੇਣ ਦਾ ਕੰਮ ਕਰਦੇ ਹਨ। ਇਸ ਮੌਕੇ ਤੇ ਮਨੀਸ਼ ਸ਼ਰਮਾ,ਸੋਨੂੰ ਮਲਹੋਤਰਾ,ਸੁਨੀਲ ਸ਼ਰਮਾ,ਅਨਮੋਲ ਸ਼ਰਮਾ, ਧੀਰਜ ਨਈਅਰ,ਕੁਲਦੀਪਕ ਧੀਰ,ਸੁਮੀਤ ਕਪੂਰ,ਰੂਬਲ ਧੀਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here