ਐਚਆਈਵੀ ਏਡਜ਼ ਦੀ ਰੋਕਥਾਮ ਅਤੇ ਕੰਟਰੋਲ ਐਕਟ ਸੰਬੰਧੀ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ.ਸਵਾਤੀ ਅਤੇ ਡਾ.ਮਨਮੋਹਨ ਸਿੰਘ ਦੀ ਪ੍ਰਧਾਨਗੀ ਅਤੇ ਮੈਡੀਕਲ ਅਫਸਰ ਏ.ਆਰ.ਟੀ ਸੈਂਟਰ ਡਾ.ਦੀਪਕ ਦੀ ਅਗਵਾਈ ਹੇਠ ਜਿਲ੍ਹਾ ਸਿਖਲਾਈ ਕੇਂਦਰ ਦਫਤਰ ਸਿਵਲ ਸਰਜਨ ਵਿਖੇ ਐਚ.ਆਈ.ਵੀ. ਏਡਜ਼ ਦੀ ਰੋਕਥਾਮ ਅਤੇ ਕੰਟਰੋਲ ਐਕਟ ਸੰਬੰਧੀ ਟ੍ਰੇਨਿੰਗ ਵਰਕਸ਼ਾਪ ਆਯੋਜਿਤ ਕੀਤੀ ਗਈ। ਜਿਸ ਵਿੱਚ ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਡਮਾਣਾ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

Advertisements

ਸਟੇਟ ਹੈਡਕੁਆਟਰ ਤੋਂ ਡਿਪਟੀ ਡਾਇਰੈਕਟਰ ਆਈਈਸੀ ਪੀਸੈਕ ਡਾ ਹਰਿੰਦਰਬੀਰ ਅਤੇ ਅਸਿਸਟੈਂਟ ਡਾਇਰੈਕਟਰ ਪੁਰਨਿਮਾ ਬਹਿਲ ਵਿਸ਼ੇਸ਼ ਤੌਰ ਤੇ ਉਪਸਥਿਤ ਹੋਏ। ਇਸ ਦੌਰਾਨ ਜਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਐਚਆਈਵੀ ਤੋਂ ਪ੍ਰਭਾਵਿਤ ਅਤੇ ਉਹਨਾਂ ਨਾਲ ਰਹਿ ਰਹੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਬਣਾਏ ਐਕਟ 2017 ਅਧੀਨ ਗਾਈਡਲਾਈਨਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਟ੍ਰੇਨਿੰਗ ਵਰਕਸ਼ਾਪ ਦਾ ਆਗਾਜ਼ ਕਰਦਿਆਂ ਡਾ ਦੀਪਕ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਪੰਜਾਬ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਐਚਆਈਵੀ ਤੋਂ ਪ੍ਰਭਾਵਿਤ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਐਚਆਈਵੀ ਰੋਕਥਾਮ ਤੇ ਕੰਟਰੋਲ ਐਕਟ 2017 ਅਧੀਨ “ਸਿਕਾਇਤ ਅਫਸਰ” ਨਿਯੂਕਤ ਕੀਤਾ ਗਿਆ ਹੈ ਜੋ ਕਿ ਬਿਨਾਂ ਕਿਸੇ ਭੇਦਭਾਵ ਦੇ ਐਚਆਈਵੀ ਪ੍ਰਭਾਵਿਤ ਲੋਕਾਂ ਦੀਆਂ ਸਮੱਸਿਆਵਾਂ/ਸ਼ਿਕਾਇਤਾਂ ਦਾ ਨਿਵਾਰਣ ਕਰਨਗੇ।

ਡਾ. ਹਰਿੰਦਰਬੀਰ ਨੇ ਟ੍ਰੇਨਿੰਗ ਵਰਕਸ਼ਾਪ ਦੌਰਾਨ ਦੱਸਿਆ ਕਿ ਜੋ ਸਮੱਸਿਆਵਾਂ ਐਸਐਮਓ ਪੱਧਰ ਤੇ ਨਹੀਂ ਹੱਲ ਹੁੰਦੀਆਂ ਅਜਿਹੀਆਂ ਸਮੱਸਿਆਵਾਂ ਲਈ ਪੰਜ ਜਿਲ੍ਹਿਆਂ ਦੇ ਸਿਵਲ ਸਰਜਨ ਨੂੰ ਕਲਸਟਰ ਦੇ ਲੋਕਪਾਲ ਨਿਯੁਕਤ ਕੀਤਾ ਗਿਆ ਹੈ। ਜਿਲ੍ਹਾ ਹੁਸ਼ਿਆਰਪੁਰ ਦੇ ਲਈ ਸਿਵਲ ਸਰਜਨ ਜਲੰਧਰ ਨੂੰ ਲੋਕਪਾਲ ਨਿਯੁਕਤ ਕੀਤਾ ਗਿਆ ਹੈ। ਐਸਐਮਓ ਉਸ ਸ਼ਿਕਾਇਤ ਦੇ ਹੱਲ ਲਈ ਪ੍ਰਾਰਥੀ ਨੂੰ ਨਿਯੁਕਤ ਲੋਕਪਾਲ ਕੋਲ ਭੇਜ ਸਕਦਾ ਹੈ। ਉਹਨਾਂ ਐਚਆਈਵੀ ਤੋਂ ਪ੍ਰਭਾਵਿਤ ਲੋਕਾਂ ਨਾਲ ਹੋ ਰਹੇ ਭੇਦਭਾਵ ਦੀ ਰੋਕਥਾਮ ਲਈ ਐਕਟ ਦੀਆਂ ਪ੍ਰੋਵਿਜਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਐਡਵੋਕੇਟ ਦੇਸ਼ ਗੌਤਮ ਵੱਲੋਂ ਏਡਜ਼ ਕੰਟਰੋਲ ਐਕਟ 2017 ਅਧੀਨ ਏਡਜ਼ ਗ੍ਰਸਤ ਲੋੜਵੰਦ ਮਰੀਜ਼ਾਂ ਨੂੰ ਮਿਲਣ ਵਾਲੀਆਂ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਡਾ ਦੀਪਕ ਸ਼ਰਮਾ ਵੱਲੋਂ ਹਸਪਤਾਲਾਂ ਵਿੱਚ ਐਚਆਈਵੀ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਸੇਵਾਵਾਂ ਦਿੰਦੇ ਮੈਡੀਕਲ, ਪੈਰਾ ਮੈਡੀਕਲ ਸਟਾਫ ਨੂੰ ਨੀਡਲ ਪ੍ਰਿਕ ਇੰਜਰੀ ਦੇ ਕੇਸ ਵਿੱਚ ਦਿੱਤੀਆਂ ਜਾਣ ਵਾਲੀਆਂ ਮੈਡੀਕਲ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਟ੍ਰੇਨਿੰਗ ਵਰਕਸ਼ਾਪ ਦੌਰਾਨ ਉਕਤ ਤੋਂ ਇਲਾਵਾ ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਦਿਸ਼ਾ ਕਲੱਸਟਰ ਜਲੰਧਰ ਟੀਮ, ਏਆਰਟੀ ਸੈਂਟਰ ਵਿਖੇ ਕਾਊਂਸਲਰ ਸਰਬਜੀਤ ਸਿੰਘ ਤੇ ਰਾਜਵੀਰ ਕੌਰ, ਜਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ ਅਮਨਦੀਪ ਸਿੰਘ ਅਤੇ ਕੇਅਰ ਕੋਆਰਡੀਨੇਟਰ ਸੇਵਕ ਰਾਮ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ।

LEAVE A REPLY

Please enter your comment!
Please enter your name here