ਅਮਨਜੋਤ ਵਾਲੀਆ ਜੈ ਮਿਲਾਪ ਲੈਬਾਰਟਰੀ ਐਸੋਸੀਏਸ਼ਨ ਦੇ ਬਣੇ ਜ਼ਿਲ੍ਹਾ ਪ੍ਰਧਾਨ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਜੈ ਮਿਲਾਪ ਲੈਬਾਰਟਰੀ ਐਸੋਸੀਏਸ਼ਨ ਕਪੂਰਥਲਾ ਦਾ ਜ਼ਿਲ੍ਹਾ ਜਨਰਲ ਇਜਲਾਸ ਸੂਬਾਈ ਖ਼ਜ਼ਾਨਚੀ ਸੁਰਜੀਤ ਸਿੰਘ ਚੰਦੀ, ਐਸੋਸੀਏਸ਼ਨ ਦੇ ਜ਼ਿਲ੍ਹਾ ਜਲੰਧਰ ਦੇ ਚੇਅਰਮੈਨ ਐਮ.ਪੀ. ਪਠਾਣੀਆਂ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੋਨੂੰ ਰਤਨ ਦੀ ਦੇਖ ਰੇਖ ਹੇਠ ਕਪੂਰਥਲਾ ਵਿਚ ਹੋਇਆ। ਜਿਸ ਵਿਚ ਜ਼ਿਲ੍ਹੇ ਦੇ ਚਾਰਾਂ ਬਾਲਕਾਂ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਜਨਰਲ ਇਜਲਾਸ ਦੌਰਾਨ ਅਗਲੇ ਦੋ ਵਰਿ੍ਹਆਂ ਲਈ ਸਰਬਸੰਮਤੀ ਨਾਲ ਐਸੋਸੀਏਸ਼ਨ ਦੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਚੋਣ ਦੌਰਾਨ ਅਮਨਜੋਤ ਸਿੰਘ ਵਾਲੀਆ ਜ਼ਿਲ੍ਹਾ ਪ੍ਰਧਾਨ, ਮਨੀਸ਼ ਕਾਲੀਆ ਜਨਰਲ ਸਕੱਤਰ, ਰਮੇਸ਼ ਕੁਮਾਰ ਖ਼ਜ਼ਾਨਚੀ, ਗੁਰਮੇਜ ਸਿੰਘ ਸੁਲਤਾਨਪੁਰ ਲੋਧੀ ਉਪ ਪ੍ਰਧਾਨ, ਪ੍ਰਵੀਨ ਕੌਰ ਜ਼ਿਲ੍ਹਾ ਚੀਫ਼ ਪੈਟਰਨ, ਹੇਮ ਰਾਜ ਦੀ ਜ਼ਿਲ੍ਹਾ ਚੇਅਰਮੈਨ ਵਜੋਂ ਚੋਣ ਕੀਤੀ ਗਈ। ਐਸੋਸੀਏਸ਼ਨ ਦੇ ਨਵਨਿਯੁਕਤ ਜ਼ਿਲ੍ਹੇ ਦੇ ਅਹੁਦੇਦਾਰਾਂ ਨੇ ਸੂਬਾਈ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਐਸੋਸੀਏਸ਼ਨ ਦੀ ਮਜ਼ਬੂਤੀ ਲਈ ਸਮਰਪਣ ਦੀ ਭਾਵਨਾ ਨਾਲ ਕੰਮ ਕਰਨਗੇ।

Advertisements

ਨਵਨਿਯੁਕਤ ਅਹੁਦੇਦਾਰਾਂ ਨੇ ਆਪਣੀ ਸਰਬਸੰਮਤੀ ਚੋਣ ਲਈ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਰਜੁਨ ਸਿੰਘ, ਐਮ.ਪੀ. ਪਠਾਣੀਆਂ, ਦਲਵਿੰਦਰ ਰਾਜ, ਬਲਵੰਤ ਸਿੰਘ, ਜਸਵਿੰਦਰ ਸਿੰਘ, ਸਰਵਣ ਸਿੰਘ ਜੋਸ਼ੀ ਜਗਦੇਵ ਸਿੰਘ, ਕੁਲਦੀਪ ਸਿੰਘ, ਅੰਕਿਤ, ਅਸ਼ੋਕ ਕੁਮਾਰ, ਅਖਿਲ ਅਰੋੜਾ, ਗੁਰਿੰਦਰ ਸਿੰਘ ਪ੍ਰਧਾਨ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਸੰਦੀਪ ਜੈਸਵਾਲ, ਸੰਦੀਪ ਗੋਨ, ਬਲਬੀਰ ਸਿੰਘ, ਗੋਬਿੰਦ ਸਿੰਘ, ਸੰਜੀਵ ਕੁਮਾਰ, ਜਗਦੀਪ ਸਿੰਘ, ਪਰਮਜੀਤ ਸਿੰਘ ਫੱਤੂਢੀਂਗਾ, ਰਾਮ ਬਰਿਜ, ਸੁਨੀਲ ਕੁਮਾਰ, ਸ੍ਰੀਕੁਮਾਰ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here