Sunday, October 18, 2026
Home Latest 13 ਦਸੰਬਰ ਨੂੰ ਫੈਸਿਲੀਟੇਸ਼ਨ ਟਰੇਨਿੰਗ ਪ੍ਰੋਗਰਾਮ ਤੇ 19 ਦਸੰਬਰ ਨੂੰ ਖਰਚਾ ਰਜਿਸਟਰ...

13 ਦਸੰਬਰ ਨੂੰ ਫੈਸਿਲੀਟੇਸ਼ਨ ਟਰੇਨਿੰਗ ਪ੍ਰੋਗਰਾਮ ਤੇ 19 ਦਸੰਬਰ ਨੂੰ ਖਰਚਾ ਰਜਿਸਟਰ ਟਰੇਨਿੰਗ ਪ੍ਰੋਗਰਾਮ: ਡਿਪਟੀ ਕਮਿਸ਼ਨਰ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ-ਕਮ-ਨੋਡਲ ਅਫਸਰ ਖਰਚਾ, ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਜ਼ਿਮਨੀ ਚੋਣ ਡੇਰਾ ਬਾਬਾ ਨਾਨਕ ਦੇ ਸਬੰਧ ਵਿੱਚ ਫੈਸਿਲੀਟੇਸ਼ਨ ਟਰੇਨਿੰਗ ਪ੍ਰੋਗਰਾਮ ਅਤੇ ਖਰਚਾ ਰਜਿਸਟਰ ਚੈੱਕ ਕਰਨ ਸਬੰਧੀ ਮੀਟਿੰਗ ਹੋਵੇਗੀ। ਉਨ੍ਹਾਂ ਦੱਸਿਆ ਕਿ 13 ਦਸੰਬਰ 2024 ਨੂੰ ਸਵੇਰੇ 10 ਵਜੇ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਇੱਕ ਦਿਨ ਦੀ ਫੈਸਿਲੀਟੇਸ਼ਨ ਟਰੇਨਿੰਗ ਪ੍ਰੋਗਰਾਮ ਹੋਵੇਗਾ ਅਤੇ 19 ਦਸੰਬਰ 2024 ਨੂੰ ਸਵੇਰੇ 10 ਵਜ਼ੇ, ਪੰਚਾਇਤ ਭਵਨ ਗੁਰਦਾਸਪੁਰ ਵਿਖੇ ਅਕਾਉਟਿੰਗ ਰੀਕਨਸਾਈਲ (ਖਰਚਾ ਰਜਿਸਟਰ) ਚੈੱਕ ਕਰਨ ਸਬੰਧੀ ਮੀਟਿੰਗ ਕੀਤੀ ਜਾਵੇਗੀ।

Advertisements

ਉਨ੍ਹਾਂ  ਡੇਰਾ ਬਾਬਾ ਨਾਨਕ ਜ਼ਿਮਨੀ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪ ਜ਼ਾਂ ਆਪਣੇ ਇਲੈਕਸ਼ਨ ਏਜੰਟ ਨੂੰ ਉਪਰੋਕਤ ਮਿਤੀਆਂ ‘ਤੇ ਪਹੁੰਚਣ ਨੂੰ ਯਕੀਨੀ ਬਣਾਉਣ।

LEAVE A REPLY

Please enter your comment!
Please enter your name here